Solved question paper for PUNJABI-B Mar-2017 (PSEB 10th)

PUNJABI-B

Previous year question paper with solutions for PUNJABI-B Mar-2017

Our website provides solved previous year question paper for PUNJABI-B Mar-2017. Doing preparation from the previous year question paper helps you to get good marks in exams. From our PUNJABI-B question paper bank, students can download solved previous year question paper. The solutions to these previous year question paper are very easy to understand.

These Questions are downloaded from www.brpaper.com You can also download previous years question papers of 10th and 12th (PSEB & CBSE), B-Tech, Diploma, BBA, BCA, MBA, MCA, M-Tech, PGDCA, B-Com, BSc-IT, MSC-IT.

Print this page

Question paper 1

  1. 1. ਵਸਤੂਨਿਸ਼ਠ ਪ੍ਰਸ਼ਨ :

    (ਉ) ਕਿਸੇ ਭਾਸ਼ਾ ਵਿੱਚ ਕੰਮ ਕਰਦੇ ਨਿਯਮਾਂ ਨੂੰ ਸਮਝਣ ਵਾਲੀ ਵਿੱਦਿਆ ਪੜਾਈ ਨੂੰ ਕੀ ਕਹਿੰਦੇ ਹਨ ?

    Answer:

    ਵਿਆਕਰਣ 

  2. (ਅ) ਪੰਜਾਬੀ ਦੀ ਟਕਸਾਲੀ ਬੋਲੀ ਕਿਹੜੀ ਹੈ ?

    Answer:

    ਮਾਝੀ 

  3. (ੲ) ਧੁਨੀਆਂ ਕਿੰਨੇ ਪ੍ਰਕਾਰ ਦੀਆਂ ਹੁੰਦੀਆਂ ਹਨ ?

    Answer:

    ਸ੍ਵਰ ਅਤੇ ਵਿਅੰਜਨ

  4. (ਸ) ਨਵੇਂ ਅੱਖਰ ਸ਼ਾਮਲ ਹੋਣ ਨਾਲ ਗੁਰਮੁਖੀ ਲਿਪੀ ਦੇ ਅੱਖਰਾਂ ਦੀ ਕੁੱਲ ਗਿਣਤੀ ਕਿੰਨੀ ਹੋ ਗਈ ਹੈ ?

    Answer:

    ਪੈਂਤੀ  

  5. (ਹ) ਚਲੋ ਘਰ ਚੱਲੀਏ । ਵਾਕ ਵਿੱਚ ਕਿਸ ਪ੍ਰਕਾਰ ਦੇ ਨਾਂਵ ਦੀ ਵਰਤੋਂ ਹੈ ?

    Answer:

    ਖਾਸ ਨਾਂਵ 

  6. (ਕ) ਕਿਸੇ ਨਾਲ ਮਰਿਆ ਨਹੀਂ ਜਾਂਦਾ । ਵਾਕ ਕਿਹੜੇ ਵਾਚ ਵਿੱਚ ਹੈ ?

    Answer:

    ਭਾਵ ਵਾਚ 

  7. (ਖ) ਵਾਹ ਭਈ ਵਾਹ ਵਾਕ ਵਿੱਚ ਕਿਸ ਪ੍ਰਕਾਰ ਦਾ ਵਿਸਮਕ ਹੈ ?

    Answer:

    ਪ੍ਰਸੰਸਾਵਚਕ 

  8. (ਗ) ਜਦੋਂ ਕਿਰਿਆ ਦਾ ਕੰਮ ਬੀਤ ਚੁੱਕੇ ਸਮੇਂ ਵਿੱਚ ਹੋਵੇ ਤਾਂ ਉਸ ਦਾ ਕਾਲ ਕਿਹੜਾ ਹੁੰਦਾ ਹੈ ?

    Answer:

    ਭੂਤਕਾਲ 

  9. (ਘ) ਚੰਗਿਆਈਂ ਸ਼ਬਦ ਦਾ ਵਿਰੋਧੀ ਸ਼ਬਦ ਲਿਖੋ ।

    Answer:

    ਬੁਰਿਆਈ 

  10. (ਝ) ਆਥਣ ਸ਼ਬਦ ਦਾ ਇੱਕ ਸਮਾਨਾਰਥਕ ਸ਼ਬਦ ਲਿਖੋ ।

    Answer:

    ਸ਼ਾਮ

  11. 2. ਹੇਠ ਲਿਖੇ ਵਿਸ਼ਿਆਂ ਵਿੱਚੋਂ ਕਿਸੇ ਇੱਕ ਵਿਸ਼ੇ ਉੱਤੇ ਲਗ-ਪਗ 400 ਸ਼ਬਦਾਂ ਦਾ ਲੇਖ ਲਿਖੋ :

    (ਉ) ਗੁਰੂ ਨਾਨਕ ਦੇਵ ਜੀ             

    Answer:

    ਸਤਿਗੁਰ ਨਾਨਕ ਪ੍ਰਗਟਿਆ , ਮਿਟੀ ਧੁੰਦ ਜਗਿ ਚਾਨਣ ਹੋਆ |
    ਜਿਊ ਕਰਿ ਸੂਰਜ ਨਿਕਲਿਆ , ਤਾਰੇ ਛਪਿ ਅੰਧੇਰੁ ਪਲੋਆ |

    ਸਿੱਖ ਧਰਮ ਦੇ ਮੋਢੀ :- ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਮੋਢੀ ਸਨ | ਆਪ ਦਾ ਪੰਜਾਬ ਦੇ ਇਤਿਹਾਸਿਕ , ਧਾਰਮਿਕ ,ਸਮਾਜਿਕ ਖੇਤਰ ਵਿਚ ਉਘਾ ਸਥਾਨ ਹੈ | ਆਪ ਦਾ ਧਰਮ ਸਰਬ ਸਾਂਝਾ ਸੀ , ਜਿਸ ਕਰਕੇ ਆਪ ਹਿੰਦੂਆਂ ਦੇ ਗੁਰੂ ਤੇ ਮੁਸਲਮਾਨਾਂ ਦੇ ਪੀਰ 'ਅਖਵਾਏ' |
    ਜਨਮ ਤੇ ਮਾਤਾ ਪਿਤਾ :- ਆਪ ਦਾ ਜਨਮ 15 ਅਪ੍ਰੈਲ 1469 ਈ: ਨੂੰ ਰਾਇ ਭੋਇ ਦੀ ਤਲਵੰਡੀ ਵਿਖੇ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ , ਪਿਤਾ ਮਹਿਤਾ ਕਾਲੁ ਦੇ ਘਰ ਹੋਇਆ | ਸਿੱਖਾਂ ਵਿਚ ਪ੍ਰਚਲਿਤ ਰਵਾਇਤ ਅਨੁਸਾਰ ਆਪ ਦਾ ਜਨਮ ਕੱਤਕ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ |
    ਭਾਰਤ ਦੀ ਦੁਰਦਸ਼ਾ ਭਰੀ ਹਾਲਾਤ :- ਜਿਸ ਸਮੇ ਆਪ ਸੰਸਾਰ ਵਿਚ ਆਏ , ਉਸ ਸਮੇ ਭਾਰਤ ਦੀ ਰਾਜਨੀਤਿਕ , ਧਾਰਮਿਕ ,ਸਮਾਜਿਕ ਤੇ ਆਰਥਿਕ ਹਾਲਤ ਬੜੀ ਦਰਦਨਾਕ ਸੀ | ਉਸ ਸਮੇ ਦੇ ਰਾਜੇ ਤੇ ਓਹਨਾ ਦੇ ਆਮਿਰ ਵਜ਼ੀਰ ਬਾਗੜਾਂ ਅਤੇ ਕੁਤਿਆਂ ਦਾ ਰੂਪ ਧਾਰ ਕੇ ਜਨਤਾ ਦੇ ਮਾਸ ਸਿਆਂ ਬੋਲੀਆਂ ਨੋਚ ਰਹੇ ਸਨ | ਧਾਰਮਿਕ ਖੇਤਰਾਂ ਵਿਚ ਪਾਖੰਡੀ ਆਗੂਆਂ , ਅੰਧ ਵਿਸ਼ਵਾਸ਼ੀ ਤੇ ਫੋਕਟ ਕਰਮ -ਕਾਂਡ ਦਾ ਬੋਲ ਬਾਲਾ ਸੀ | ਸਮਾਜਿਕ ਖੇਤਰ ਵਿਚ ਉਚਨੀਚ ਤੇ ਛੁਤ ਛਾਤ ਦੀ ਜਹਿਰ ਫੇਲ ਚੁਕੀ ਸੀ |  

    ਵਿੱਦਿਆ:- ਸੱਤ ਸਾਲਾਂ ਦੀ ਉਮਰ ਵਿੱਚ ਆਪ ਨੂੰ ਪਾਠਸ਼ਾਲਾ ਵਿੱਚ ਪਾਂਧੇ ਕੋਲ ਪੜ੍ਹਨ ਲਈ ਭੇਜਿਆ ਗਿਆ l ਆਪ ਨੇ ਪਾਂਧੇ ਨੂੰ ਆਪਣੇ ਉੱਚੇ ਅਧਿਆਤਮਕਤ ਵਿਚਾਰਾਂ ਨਾਲ ਪ੍ਰਭਾਵਿਤ ਕੀਤਾ l  ਇਸ ਤੋਂ ਬਿਨਾਂ ਆਪ ਨੇ ਫ਼ਾਰਸੀ ਤੇ ਸੰਸਕ੍ਰਿਤੀ ਵੀ ਪੜ੍ਹੀ ਤੇ ਹਿਸਾਬ ਕਿਤਾਬ ਵੀ ਸਿੱਖਿਆ l
    ਵਿਆਹ ਤੇ ਸੁਲਤਾਨਪੁਰ ਜਾਣਾ:- ਆਪ ਬਚਪਨ ਤੋਂ ਹੀ ਸੰਸਾਰ ਦੇ ਕੰਮਾਂ ਕਾਰਾਂ ਵੱਲੋਂ ਉਪਰਾਮ ਰਹਿੰਦੇ ਸਨ l ਮਹਿਤਾ ਕਾਲੂ ਨੇ ਆਪ ਨੂੰ ਘਰੇਲੂ ਕੰਮਾਂ ਵੱਲ ਖਿੱਚਣ ਲਈ ਆਪ ਦਾ ਵਿਆਹ ਬੀਬੀ ਸੁਲੱਖਣੀ ਨਾਲ ਕਰ ਦਿੱਤਾ l ਪਰ ਆਪ ਦਾ ਮਨ ਸੰਸਾਰਕ ਕੰਮਾਂ ਵਿੱਚ ਨਾ ਲੱਗ ਸਕਿਆ ਅੰਤ ਪਿਤਾ ਕਾਲੂ ਨੇ ਆਪ ਨੂੰ ਆਪ ਦੀ ਭੈਣ ਨਾਨਕੀ ਕੋਲ ਸੁਲਤਾਨਪੁਰ ਭੇਜ ਦਿੱਤਾ l ਜਿੱਥੇ ਆਪ ਨੂੰ ਨਵਾਬ ਦੌਲਤ ਖਾਂ ਲੋਧੀ ਦੇ ਮੋਦੀਖਾਨੇ ਵਿੱਚ ਨੌਕਰੀ ਮਿਲ ਗਈ l ਆਪ ਦੇ ਘਰ ਦੋ ਸਪੁੱਤਰ ਬਾਬਾ ਸ੍ਰੀ ਚੰਦ ਤੇ ਬਾਬਾ ਲਖਮੀ ਦਾਸ ਪੈਦਾ ਹੋਏ l 
    ਵੇਈਂ ਪ੍ਰਵੇਸ਼:- ਸੁਲਤਾਨਪੁਰ ਵਿੱਚ ਰਹਿੰਦਿਆਂ ਹੈ ਇੱਕ ਦਿਨ ਆਪ ਵੇਈ ਨਦੀ ਵਿੱਚ ਇਸ਼ਨਾਨ ਕਰਨ ਲਈ ਗਏ ਤੇ ਤਿੰਨ ਦਿਨ ਅਲੋਪ ਰਹੇ l ਇਸ ਸਮੇਂ ਆਪ ਨੂੰ ਨਿਰੰਕਾਰ ਵੱਲੋਂ ਸੰਸਾਰ ਦਾ ਕਲਿਆਣ ਕਰਨ ਲਈ ਉਦਾਸੀਆਂ ਕਰਨ ਦਾ ਸੰਦੇਸ਼ ਪ੍ਰਾਪਤ ਹੋਇਆ l
    ਚਾਰ ਉਦਾਸੀਆਂ:- ਆਪ ਨੇ 1499.ਈ ਤੋਂ ਲੈ ਕੇ 1522 ਦੇ ਸਮੇਂ ਵਿੱਚ ਪੂਰਬ, ਦੱਖਣ, ਉੱਤਰ ਅਤੇ ਪੱਛਮ ਦੀਆਂ ਚਾਰ ਉਦਾਸੀਆਂ ਕੀਤੀਆਂ l ਇਨ੍ਹਾਂ ਉਦਾਸੀਆਂ ਵਿੱਚ ਆਪ ਨੇ ਅਸਾਮ, ਲੰਕਾ, ਅਤੇ ਮੱਕਾ ਮਦੀਨਾ ਤੱਕ ਯਾਤਰਾ ਕੀਤੀ l ਆਪ ਅਨੇਕਾਂ ਪੀਰਾਂ, ਫ਼ਕੀਰਾਂ, ਜੋਗੀਆਂ, ਜਾਤੀਆਂ, ਸੂਫੀਆਂ, ਸਾਧਾਂ, ਸੰਤਾਂ, ਨੂੰ ਮਿਲੇ ਉਨ੍ਹਾਂ ਨੂੰ ਆਪਣੇ ਵਿਚਾਰ ਦੱਸ ਕੇ ਸਿੱਧੇ ਰਾਹ ਪਾਇਆ l
    ਮਹਾਨ ਕਵੀ ਤੇ ਸੰਗੀਤਕਾਰ:- ਗੁਰੂ ਨਾਨਕ ਦੇਵ ਜੀ ਨੇ ਇੱਕ ਮਹਾਨ ਕਵੀ ਤੇ ਸੰਗੀਤਕਾਰ ਸਨ ਆਪ ਨੇ ਇਸਤਰੀ ਨੂੰ 'ਰਾਜਿਆਂ ਦੀ ਜਣਨੀ' ਆਖ ਕੇ ਸਤਿਕਾਰਿਆ ਤੇ ਗ੍ਰਹਿਸਤ ਧਰਮ ਨੂੰ ਸਭ ਧਰਮਾਂ ਤੋਂ ਉੱਤਮ ਦੱਸਿਆ l ਆਪ ਨੇ ਉੱਨੀ ਰਾਗਾਂ ਵਿੱਚ ਬਾਣੀ ਰਚੀ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਜਬ ਜੀ ਸਾਹਿਬ ਆਪ ਜੀ ਦੀ ਮਹਾਨ ਰਚਨਾ ਹੈ ਆਪ ਦੀ ਬਾਣੀ ਦੀਆਂ ਬਹੁਤ ਸਾਰੀਆਂ ਤੁਕਾਂ ਅਖਾਣਾਂ ਵਾਂਗ ਲੋਕ ਮੂੰਹਾਂ ਤੇ ਚੜ੍ਹੀਆਂ ਹੋਈਆਂ ਹਨ l

    (1) ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤੱਤ

    (2) ਮਨ ਜੀਤੇ ਜਗ ਜੀਤ

    (3) ਨਾਨਕ ਫਿਕਾ ਬੋਲਿਐ ਤਨ ਮਨ ਫਿਕਾ ਹੋਏ

     

  12.  (ਅ) ਪੰਜਾਬ ਦੇ ਮੇਲੇ

    Answer:

    ਮੇਲਿਆਂ ਤੇ ਤਿਉਹਾਰਾਂ ਦਾ ਦੇਸ਼:- ਪੰਜਾਬ ਮੇਲਿਆਂ ਤੇ ਤਿਉਹਾਰਾਂ ਦਾ ਦੇਸ਼ ਹੈ l ਇਨ੍ਹਾਂ ਦਾ ਸਬੰਧ ਸਾਡੇ ਸਭਿਆਚਾਰ ਇਤਿਹਾਸਕ ਤੇ ਧਾਰਮਿਕ ਵਿਰਸੇ ਨਾਲ ਹੈ l ਇਨ੍ਹਾਂ ਵਿੱਚੋਂ ਕੁਝ ਮੇਲੇ ਤੇ ਤਿਉਹਾਰ ਕੌਮੀ ਪੱਧਰ ਦੇ ਹਨ l ਵਿਸਾਖੀ, ਬਸੰਤ, ਦੁਸਹਿਰਾ,  ਤੇ ਰਾਮ ਨੌਵੀਂ ਦੇ ਮੌਕਿਆਂ ਤੇ ਲੱਗਣ ਵਾਲੇ ਕੌਮੀ ਪੱਧਰ ਦੇ ਹਨ l ਇਨ੍ਹਾਂ ਸਭ ਮੇਲਿਆਂ ਦਾ ਪੰਜਾਬ ਵਿੱਚ ਭਾਰੀ ਮਹੱਤਵ ਹੈ l

    ਕੌਮੀ ਪੱਧਰ ਦੇ ਮੇਲੇ:- ਕੌਮੀ ਪੱਧਰ ਦੇ ਜਿਹੜੇ ਮੇਲੇ ਲੱਗਦੇ ਹਨ ਉਨ੍ਹਾਂ ਵਿੱਚੋਂ ਸਮੁੱਚੇ ਪੰਜਾਬ ਵੱਧ ਚੜ੍ਹ ਕੇ ਹਿੱਸਾ ਲੈਂਦਾ ਹੈ l ਜਿਨ੍ਹਾਂ ਵਿੱਚੋਂ ਵਿਸਾਖੀ ਦਾ ਮੇਲਾ ਬਹੁਤ ਹਰਮਨ ਪਿਆਰਾ ਹੈ l ਇਹ ਮੇਲਾ ਹਾੜ੍ਹੀ ਦੀ ਫਸਲ ਦੇ ਪੱਕਣ ਦੀ ਖੁਸ਼ੀ ਵਿੱਚ ਥਾਂ ਥਾਂ ਤੇ ਲੱਗਦਾ ਹੈ l ਕਰਤਾਰਪੁਰ ਤੇ ਦਮਦਮਾਂ ਸਾਹਿਬ ਵਿੱਚ ਲੱਗਣ ਵਾਲੀ ਵਿਸਾਖੀ ਦਾ ਮੇਲਾ ਸਮੁੱਚੇ ਪੰਜਾਬ ਵਿੱਚ ਪ੍ਰਸਿੱਧ ਹੈ ਬਸੰਤ ਦੇ ਮੇਲੇ ਦਾ ਸਬੰਧ ਰੁੱਤ ਦੀ ਤਬਦੀਲੀ ਨਾਲ ਹੈ l ਉੱਤਰੀ ਭਾਰਤ ਦੇ ਪ੍ਰਸਿੱਧ ਤਿਉਹਾਰ ਦਸਹਿਰੇ ਦੇ ਮੌਕੇ ਤੇ ਲੱਗਣ ਵਾਲਾ ਮੇਲਾ ਵੀ ਪੰਜਾਬ ਵਿੱਚ ਥਾਂ ਥਾਂ ਤੇ ਬੜੀ ਹੀ ਧੂਮਧਾਮ ਨਾਲ ਲੱਗਦਾ ਹੈ l ਜਨਮ ਅਸ਼ਟਮੀ ਤੇ ਰਾਮ ਨੌਵੀਂ ਦਾ ਮੇਲੇ ਵਿੱਚ ਵੀ ਪੰਜਾਬ ਦੇ ਹਰ ਧਰਮ ਨੂੰ ਮੰਨਣ ਵਾਲੇ ਲੋਕ ਭਾਗ ਲੈਂਦੇ ਹਨ  l

    ਸਥਾਨਕ ਮੇਲੇ :- ਕੌਮੀ ਪੱਧਰ ਦੇ ਇਨ੍ਹਾਂ ਮੇਲਿਆਂ ਤੋਂ ਬਿਨਾਂ ਪੰਜਾਬ ਵਿੱਚ ਭਿੰਨ ਭਿੰਨ ਥਾਵਾਂ ਤੇ ਲੱਗਣ ਵਾਲੇ ਸਥਾਨਕ ਮੇਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ l ਇਨ੍ਹਾਂ ਵਿੱਚੋਂ ਕੁਝ ਮੇਲੇ ਤਾਂ ਸਮੁੱਚੇ ਪੰਜਾਬ ਤੇ ਇਸ ਤੋਂ ਬਾਹਰਲੇ ਪ੍ਰਾਂਤਾਂ ਦੇ ਲੋਕਾਂ ਦੀ ਦਿਲਚਸਪੀ ਦਾ ਕੇਂਦਰ ਵੀ ਬਣਦੇ ਹਨ l ਪ੍ਰੰਤੂ ਕੁਝ ਮੇਲਿਆਂ ਦਾ ਪ੍ਰਭਾਵ ਸੀਮਤ ਖੇਤਰ ਵਿੱਚ ਹੀ ਰਹਿੰਦਾ ਹੈ ਹੇਠ ਹੇਠਾਂ ਪੰਜਾਬ ਵਿੱਚ ਲੱਗਣ ਵਾਲੇ ਕੁਝ ਪ੍ਰਸਿੱਧ ਮੇਲਿਆਂ ਦਾ ਸੰਖੇਪ ਰੂਪ ਵਿੱਚ ਉਲੇਖ ਕੀਤਾ ਜਾਂਦਾ ਹੈ l

    ਛਪਾਰ ਦਾ ਮੇਲਾ:- ਮਾਲਵੇ ਦੇ ਪ੍ਰਸਿੱਧ ਮਾਲਵੇ ਦੇ ਮੇਲਿਆਂ ਵਿੱਚੋਂ ਸਭ ਤੋਂ ਪ੍ਰਸਿੱਧ ਛਪਾਰ ਦਾ ਮੇਲਾ ਹੈ ਇਹ ਮੇਲਾ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਛਪਾਰ ਦੀ ਦੱਖਣੀ ਗੁੱਠ ਵਿੱਚ ਗੁੱਗੇ ਦੀ ਮੜ੍ਹੀ ਵਿਖੇ ਭਾਦੋਂ ਦੀ ਚਾਨਣੀ ਚੌਦੇ ਨੂੰ ਲੱਗਦਾ ਹੈ l ਲੋਕੀਂ ਦੂਰੋਂ ਦੂਰੋਂ ਮੇਲਾ ਵੇਖਣ ਲਈ ਆਉਂਦੇ ਹਨ l ਕਈ ਸ਼ਰਧਾਲੂ ਓਨੀਦੇਰ ਤੱਕ ਕੁਝ ਨਹੀਂ ਖਾਂਦੇ ਜਿੰਨੀ ਦੇਰ ਉਹ ਗੁੱਗੇ ਦੀ ਮਾੜੀ ਤੇ ਜਾ ਕੇ ਉੱਥੋਂ ਦੀ ਮਿੱਟੀ ਨਾ ਕੱਢ ਲੈਣ l ਮੇਲੇ ਵਿੱਚ ਆਏ ਲੋਕ ਭਾਂਤ ਭਾਂਤ ਦੀਆਂ ਚੀਜ਼ਾਂ ਖਾਂਦੇ ਪੀਂਦੇ ਝੂਟਦੇ ਤੇ ਖੇਡਾਂ ਖੇਡਦੇ ਹਨ l
    ਜਰਗ ਦਾ ਮੇਲਾ:- ਮਾਲਵੇ ਵਿੱਚ ਜਰਗ ਦਾ ਮੇਲਾ ਵੀ ਬਹੁਤ ਪ੍ਰਸਿੱਧ ਹੈ l ਇਹ ਮੇਲਾ ਜਰਗ ਨਾਂ ਦੇ ਪਿੰਡ ਵਿੱਚ ਮਾਤਾ ਰਾਣੀ ਦੇ ਮੰਦਰ ਤੇ ਲੱਗਦਾ ਹੈ l ਚੇਤ ਦੇ ਨਰਾਤਿਆਂ ਵਿੱਚ ਮੰਗਲਵਾਰ ਦੀ ਸਵੇਰ ਨੂੰ ਗੁਲਗੁਲੇ ਪਕਾ ਕੇ ਇੱਕ ਰਾਤ ਰੱਖੇ ਜਾਂਦੇ ਹਨ ਤੇ ਦੂਜੇ ਦਿਨ ਸਵੇਰੇ ਮਾਤਾ ਰਾਣੀ ਦੀ ਪੂਜਾ ਕਰਨ ਪਿੱਛੋਂ ਪਹਿਲਾਂ ਖੋਤੇ ਨੂੰ ਪ੍ਰਸਾਦ ਖੁਆਇਆ ਜਾਂਦਾ ਹੈ ਮਗਰੋਂ ਇਹ ਪ੍ਰਸ਼ਾਦ ਹੋਰਨਾਂ ਨੂੰ ਵੰਡਿਆ ਜਾਂਦਾ ਹੈ l ਇਸ ਮੇਲੇ ਦੀ ਪ੍ਰਸਿੱਧੀ  ਦਾ ਅੰਦਾਜ਼ਾ ਹੇਠ ਲਿਖੇ ਗੀਤ ਤੋਂ ਵੀ ਲਗਾਇਆ ਜਾਂਦਾ ਹੈ

    ਚੱਲ ਚੱਲੀਏ ਜਰਗ ਦੇ ਮੇਲੇ

    ਮੁੰਡਾ ਤੇਰਾ ਮੈਂ ਚੁੱਕ ਲਊਂ

    ਰੌਸ਼ਨੀਆਂ ਦਾ ਮੇਲਾ:- ਮਾਲਵੇ ਵਿੱਚ ਜਗਰਾਉਂ ਵਿੱਚ ਲੱਗਣ ਵਾਲਾ ਰੌਸ਼ਨੀਆਂ ਦਾ ਮੇਲਾ ਵੀ ਬੜਾ ਪ੍ਰਸਿੱਧ ਹੈl ਇਹ ਮੇਲਾ 14,15,16 ਫੱਗਣ ਨੂੰ ਲੱਗਦਾ ਹੈ ਲੋਕ ਰਾਤ ਨੂੰ ਪੂਨੀਆਂ ਵਾਲੇ ਫਕੀਰ ਦੇ ਮੁਜ਼ਾਹਰੇ ਤੇ ਦੀਵਾ ਜਗਾਉਂਦੇ ਹਨ l ਪਹਿਲੇ ਦਿਨ ਇੱਥੇ ਭਗਤ ਚੌਕੀਆਂ ਭਰਦੇ ਹਨ l ਦੂਜੇ ਤੇ ਤੀਜੇ ਦਿਨ ਆਮ ਲੋਕੀ ਵੀ ਪਹੁੰਚਣਾ ਸ਼ੁਰੂ ਹੋ ਜਾਂਦੇ ਹਨ l ਇਸ ਪ੍ਰਕਾਰ ਤਿੰਨ ਦਿਨ ਇਸ ਮੇਲੇ ਦੀਆਂ ਰੌਣਕਾਂ ਕਾਫੀ ਹੁੰਦੀਆਂ ਹਨ l
    ਹੈਦਰ ਸ਼ੇਖ ਦਾ ਮੇਲਾ:- ਇਨ੍ਹਾਂ ਤੋਂ ਬਿਨਾਂ ਮਾਲਵੇ ਵਿੱਚ ਰੇਲ ਕੋਟਲੇ ਵਿਖੇ ਹੈਦਰ ਸ਼ੇਖ  ਦੇ ਮਕਬਰੇ ਉੱਪਰ ਲੱਗਣ ਵਾਲਾ ਮੇਲਾ ਬੜਾ ਪ੍ਰਸਿੱਧ ਹੈ l ਇਹ ਮੇਲਾ ਨਿਮਾਣੀ ਇਕਾਦਸ਼ੀ ਤੋਂ ਇੱਕ ਦਿਨ ਪਹਿਲਾਂ ਆਰੰਭ ਹੁੰਦਾ l ਉੱਤੇ ਦੋ ਦਿਨ ਰਹਿੰਦਾ ਹੈ ਲੋਕ ਔਲਾਦ ਦੀ ਦਾਤ ਲੈਣ ਲਈ ਹੈਦਰ ਸ਼ੇਖ਼ ਦੇ ਮਕਬਰੇ ਤੇ ਮੰਨਤ ਮੰਨਦੇ ਤੇ ਚੌਂਕੀਆਂ ਭਰਦੇ ਹਨ l
    ਮੁਕਤਸਰ ਦਾ ਮੇਲਾ:- ਇਨ੍ਹਾਂ ਤੋਂ ਬਿਨਾਂ ਮਾਲਵੇ ਵਿੱਚ ਮੁਕਤਸਰ ਦਾ ਮੇਲਾ ਵੀ ਪ੍ਰਸਿੱਧ ਹੈ l ਇਹ ਚਾਲੀ ਮੁਕਤਿਆਂ ਨਾਲ ਸਬੰਧਿਤ ਪਵਿੱਤਰ ਗੁਰਦੁਆਰੇ ਦੇ ਦੁਆਲੇ ਮਾਘੀ ਵਾਲੇ ਦਿਨ ਲੱਗਦਾ ਹੈ ਇੱਥੇ ਲੋਕੀਂ ਸ਼ਰਧਾ ਤੇ ਪ੍ਰੇਮ ਨਾਲ ਪੁੱਜਦੇ ਹਨ l

    ਦੁਆਬੇ ਦੇ ਮੇਲੇ:- ਬਾਬਾ ਸੋਢਲ ਦਾ ਮੇਲਾ ਦੁਆਬੇ ਦੇ ਮੇਲਿਆਂ ਵਿੱਚੋਂ ਜਲੰਧਰ ਵਿਖੇ ਲੱਗਣ ਵਾਲਾ ਬਾਬਾ ਸੋਢਲ ਦਾ ਮੇਲਾ ਬਹੁਤ ਪ੍ਰਸਿੱਧ ਹੈ ਇਹ ਮੇਲਾ ਅੱਸੂ ਦੇ ਮਹੀਨੇ ਵਿੱਚ ਲੱਗਦਾ ਹੈ l ਇਹ ਤੜਕੇ ਤੋਂ ਹੀ ਸ਼ੁਰੂ ਹੋ ਜਾਂਦਾ ਹੈ l ਇਹ ਮੇਲੇ ਵਿੱਚ ਭਾਗ ਲੈਣ ਲਈ ਲੋਕੀ ਬੜੀ ਦੂਰੋਂ ਦੂਰੋਂ ਆਉਂਦੇ ਹਨ l
    ਅਨੰਦਪੁਰ ਦਾ ਹੋਲਾ ਮਹੱਲਾ:- ਇਸ ਤੋਂ ਬਿਨਾਂ ਦੁਆਬੇ ਵਿੱਚ ਪ੍ਰਸਿੱਧ ਮੇਲਾ ਹੋਲੇ ਮਹੱਲੇ ਦੇ ਮੌਕੇ ਉੱਤੇ ਆਨੰਦਪੁਰ ਸਾਹਿਬ ਵਿਖੇ ਲੱਗਦਾ ਹੈ l ਇਹ ਮੇਲਾ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਸਿੱਖਾਂ ਲਈ ਸ਼ਰਧਾ ਤੇ ਦਿਲਚਸਪੀ ਦਾ ਕੇਂਦਰ ਹੁੰਦਾ ਹੈ l ਦੁਆਬੇ ਦੇ ਕਸਬੇ ਕਰਤਾਰਪੁਰ ਦੀ ਵਿਸਾਖੀ ਆਲੇ ਦੁਆਲੇ ਵਿੱਚ ਕਾਫੀ ਪ੍ਰਸਿੱਧ ਹੈ l
    ਮਾਝੇ ਦੇ ਮੇਲੇ:- ਮਾਝੇ ਦੇ ਮੇਲਿਆਂ ਵਿੱਚੋਂ ਅਚੱਲ ਵਿਖੇ ਲੱਗਣ ਵਾਲਾ ਮੇਲਾ ਬਹੁਤ ਹੀ ਪ੍ਰਸਿੱਧ ਹੈ l ਇਹ ਮੇਲਾ ਰਾਮ ਨੌਮੀ ਦੇ ਮੌਕੇ ਤੇ ਲਗਾ ਅਚਲ ਵਿਖੇ ਜੋਗੀਆਂ ਦਾ ਭਾਰੀ ਕੇਂਦਰ ਸੀ l ਮੇਲੇ ਤੋਂ ਕੁਝ ਦਿਨ ਪਹਿਲਾਂ ਇੱਥੋਂ ਦੇ ਸਰੋਵਰ ਦੇ ਚਾਰੇ ਪਾਸੇ ਅਨੇਕਾਂ ਜੋਗੀ ਤੇ ਸੰਨਿਆਸੀ ਆ ਕੇ ਆਪਣੀਆਂ ਧੋਣੀਆਂ ਤਪਾ ਲੈਂਦੇ ਹਨ l 
    ਰਾਮ ਤੀਰਥ ਦਾ ਮੇਲਾ:- ਅੰਮ੍ਰਿਤਸਰ ਤੋਂ ਬਾਰਾਂ ਕੁ ਮੀਲ ਦੀ ਦੂਰੀ ਤੇ ਰਾਮ ਤੀਰਥ ਨਾਂ ਦੇ ਸਥਾਨ ਤੇ ਲੱਗਣ ਵਾਲਾ ਮੇਲਾ ਵੀ ਬੜਾ ਪ੍ਰਸਿੱਧ ਹੈ l ਇਸ ਸਥਾਨ ਦਾ ਸਬੰਧ ਸ੍ਰੀ ਰਾਮ ਚੰਦਰ ਜੀ ਦੇ ਨਾਲ ਹੈ l  ਇੱਥੇ ਇੱਕ ਸਰੋਵਰ ਹੈ ਜਿਸ ਉੱਤੇ ਇਹ ਮੇਲਾ ਕੱਤਕ ਦੀ ਪੂਰਨਮਾਸ਼ੀ ਨੂੰ ਲੱਗਦਾ ਹੈ l
    ਕੁਝ ਹੋਰ ਸਥਾਨਕ ਮੇਲੇ:- ਉੱਪਰ ਅਸੀਂ ਪੰਜਾਬ ਦੇ ਕੁਝ ਪ੍ਰਸਿੱਧ ਮੇਲਿਆਂ ਦਾ ਜ਼ਿਕਰ ਕੀਤਾ ਹੈ l ਉਂਝ ਤਾਂ ਇਨ੍ਹਾਂ ਤੋਂ ਇਲਾਵਾ ਵੀ ਬਹੁਤ ਸਾਰੇ ਛੋਟੇ ਮੋਟੇ ਹੋਰ ਮੇਲੇ ਵੀ ਲੱਗਦੇ ਹਨ l ਜਿਵੇਂ ਤਰਨ ਤਾਰਨ ਵਿਖੇ ਮੱਸਿਆ ਦਾ ਮੇਲਾ ਸਾਵਣ ਦੇ ਮਹੀਨੇ ਵਿੱਚ ਤੀਆਂ ਦਾ ਮੇਲਾ ਆਦਿ l
    ਮਹਾਨਤਾ:- ਇਨ੍ਹਾਂ ਮੇਲਿਆਂ ਵਿੱਚ ਵਪਾਰਕ ਚੀਜ਼ਾਂ ਦੀਆਂ ਮੰਡੀਆਂ ਲੱਗਦੀਆਂ ਹਨ l ਕਈਆਂ ਥਾਵਾਂ ਤੇ ਪਸ਼ੂਆਂ ਦੀਆਂ ਭਾਰੀ ਮੰਡੀਆਂ ਲੱਗਦੀਆਂ ਹਨ l ਇਨ੍ਹਾਂ ਵਿੱਚ ਲੋਕਾਂ ਨੂੰ ਆਪਣੇ ਦੂਰ ਦੇ ਸੰਬੰਧੀਆਂ ਨੂੰ ਮਿਲਣ ਦਾ ਮੌਕਾ ਵੀ ਮਿਲਦਾ ਹੈ l ਲੋਕ ਮਨਭਾਉਂਦੀਆਂ ਚੀਜ਼ਾਂ ਖਾ ਕੇ ਭੰਗੜਾ ਪਾ ਕੇ ਖੇਡਾਂ ਤਮਾਸ਼ਿਆਂ ਨੂੰ ਦੇਖ ਕੇ ਖੂਬ ਦਿਲ ਪ੍ਰਚਾਵਾ ਕਰਦੇ ਹਨ l ਇਸੇ ਪ੍ਰਕਾਰ ਮੇਲਿਆਂ ਦੀ ਪੰਜਾਬੀ ਜੀਵਨ ਵਿੱਚ ਕਾਫੀ ਮਹਾਨਤਾ ਹੈ l

  13. (ੲ) ਬਿਜਲੀ ਦੀ ਬੱਚਤ

    Answer:

    ਵਰਤਮਾਨ ਜੀਵਨ ਵਿੱਚ ਬਿਜਲੀ ਦੀ ਲੋੜ:- ਊਰਜਾ ਦਾ ਸਾਡੇ ਜੀਵਨ ਵਿੱਚ ਮਹੱਤਵਪੂਰਨ ਸਥਾਨ ਹੈ l ਐਟਮੀ, ਸੂਰਜੀ, ਪਾਣੀ, ਦੇ ਵਾਯੂ ਊਰਜਾ l ਊਰਜਾ ਦੇ ਬਹੁਤ ਸਾਰੇ ਸਾਧਨ ਹਨ ਪਰ ਆਮ ਵਰਤੋਂ ਆਉਣ ਵਾਲੇ ਸਾਧਨ ਕੋਇਲਾ, ਬਿਜਲੀ ਅਤੇ ਤੇਲ ਹਨ l ਇਹ ਵਰਤਮਾਨ ਵਿਗਿਆਨ ਦੀ ਇੱਕ ਬਹੁਮੁੱਲੀ ਕਾਰਡ ਹੈ ਇਸ ਤੋਂ ਬਿਨਾਂ ਸਾਡਾ ਜੀਵਨ ਚੱਲਣਾ ਬਹੁਤ ਹੀ ਔਖਾ ਹੈ l ਸਾਡੇ ਘਰਾਂ ਵਿੱਚ ਪਈਆਂ ਬਹੁਤ ਸਾਰੀਆਂ ਚੀਜਾਂ ਬਿਜਲੀ ਦੀ ਸਹਾਇਤਾ ਨਾਲ ਚੱਲਦੀਆਂ ਹਨ l  ਜਿਵੇਂ ਬਲਬ, ਪੱਖੇ, ਫਰਿੱਜ, ਪ੍ਰੈਸ਼, ਕੂਲਰ, ਹੀਟਰ, ਕੱਪੜੇ ਧੋਣ ਵਾਲੀ ਮਸ਼ੀਨ ਆਦਿ l

    ਬਿਜਲੀ ਦੀ ਵੱਧ ਰਹੀ ਲੋੜ ਅਤੇ ਥੁੜ:- ਭਾਰਤ ਇੱਕ ਵਿਕਸਤ ਹੋ ਰਿਹਾ ਦੇਸ਼ ਹੈ l   ਇਸ ਵਿੱਚ ਨਿੱਤ ਉਸਾਰੀਦੀਆਂ ਯੋਜਨਾਵਾਂ ਬਣਦੀਆਂ ਹਨ l ਇਨ੍ਹਾਂ ਯੋਜਨਾਵਾਂ ਨੂੰ ਲਾਗੂ ਕਰਨ ਲਈ ਬਿਜਲੀ ਦੀ ਲੋੜ ਵੀ ਵਧ ਰਹੀ ਹੈ l ਇਸ ਪ੍ਰਕਾਰ ਬਿਜਲੀ ਦੀ ਥੁੜ ਤਾਂ ਹੀ ਪੂਰੀ ਹੋ ਸਕਦੀ ਹੈ ਜੇਕਰ ਬਿਜਲੀ ਦੀ ਉਪਜ ਵਿੱਚ ਵਾਧਾ ਕੀਤਾ ਜਾਵੇ ਬਿਜਲੀ ਦੀ ਉਪਜ ਲਈ ਕਰੋੜਾਂ ਹੀ ਰੁਪਏ ਲੱਗਦੇ ਹਨ ਅਤੇ ਕਾਫੀ ਸਮਾਂ ਵੀ ਲੱਗਦਾ ਹੈ l ਇਸ ਲਈ ਸਾਨੂੰ ਚਾਹੀਦਾ ਹੈ ਕਿ ਬਿਜਲੀ ਦੀ ਘੱਟ ਤੋਂ ਘੱਟ ਵਰਤੋਂ ਕਰੀਏ ਜਿਸ ਨਾਲ ਸਾਡਾ ਦੇਸ਼ ਤਰੱਕੀ ਕਰ ਸਕੇਗਾ l

    ਬਿਜਲੀ ਦੀ ਬੱਚਤ ਦੀ ਲੋੜ:- ਬਿਜਲੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਇੱਕ ਖ਼ਪਤਕਾਰ ਇੱਕ ਯੂਨਿਟ ਦੀ ਬੱਚਤ ਕਰਦਾ ਹੈ ਤਾਂ ਉਸ ਦੀ ਬੱਚਤ ਕੌਮੀ ਪੱਧਰ ਉੱਤੇ ਪੈਦਾ ਕੀਤੀ ਹੋਈ ਸੇਬ ਯੂਨਿਟ ਦੇ ਬਰਾਬਰ ਹੁੰਦੀ ਹੈ l ਇਸੇ ਪ੍ਰਕਾਰ ਬਚਾਈ ਗਈ ਬਿਜਲੀ ਦਾ ਲਾਭ ਭਾਰੀ ਖਰਚੇ ਨਾਲ ਪੈਦਾ ਕੀਤੀ ਗਈ ਬਿਜਲੀ ਨਾਲੋਂ ਵਧੇਰੇ ਹੁੰਦਾ ਹੈ ਇੱਕ ਅਨੁਮਾਨ ਅਨੁਸਾਰ ਇਸ ਸਮੇਂ ਦੇਸ਼ ਵਿੱਚ 10% ਬਿਜਲੀ ਦੀ ਘਾਟ ਹੈ l ਸਾਨੂੰ ਬਿਜਲੀ ਦੀ ਬੱਚਤ ਦੀ ਬਹੁਤ ਲੋੜ ਹੈ l

    ਕੂਲਰ, ਏਅਰ ਕੰਡੀਸ਼ਨਰ, ਹੀਟਰ, ਤੇ ਗੀਜ਼ਰਾਂ ਦੀ ਵਰਤੋਂ:- ਸਾਨੂੰ ਚਾਹੀਦਾ ਹੈ ਕਿ ਕੂਲਰ, ਹੀਟਰ, ਏਅਰ ਕੰਡੀਸ਼ਨਰ ਜਾਂ ਗੀਜ਼ਰਾਂ ਦੀ ਘੱਟ ਤੋਂ ਘਟ ਵਰਤੋਂ ਕਰੀਏ l ਸਾਨੂੰ ਆਪਣੇ ਸਰੀਰ ਨੂੰ ਗਰਮੀ ਤੇ ਸਰਦੀ ਦਾ ਟਾਕਰਾ ਕਰਨ ਦੇ ਯੋਗ ਬਣਾਉਣਾ ਚਾਹੀਦਾ ਹੈ l ਤਾਂ ਜੋ ਕੂਲਰ ਏਅਰ ਕੰਡੀਸ਼ਨਰ ਹੀਟਰਾਂ ਦੀ ਵਰਤੋਂ ਨਾ ਕਰੀਏ ਜਾਂ ਬਹੁਤ ਘੱਟ ਵਰਤੋਂ ਕਰੀਏ ਇਸ ਤਰ੍ਹਾਂ ਸਜਣ ਨਾਲ ਹੀ ਅਸੀਂ ਬਿਜਲੀ ਦੀ ਬੱਚਤ ਵਿੱਚ ਹਿੱਸਾ ਪਾ ਸਕਦੇ ਹਾਂ l

    ਬੱਚਤ ਦੇ ਨਿਯਮਾਂ:- ਬਿਜਲੀ ਦੀ ਬੱਚਤ ਲਈ ਸਾਨੂੰ ਕੁਝ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ  l ਇੱਕ ਤਾਂ ਸਾਨੂੰ ਮਕਾਨਾਂ ਦੀ ਉਸਾਰੀ ਅਜਿਹੇ ਢੰਗ ਨਾਲ ਕਰਨੀ ਚਾਹੀਦੀ ਹੈ ਕਿ ਉਨ੍ਹਾਂ ਅੰਦਰ ਸੂਰਜ ਦੀ ਰੌਸ਼ਨੀ ਪ੍ਰਵੇਸ਼ ਕਰ ਸਕੇ l ਦੂਸਰਾ ਸਾਨੂੰ ਵੱਖ ਵੱਖ ਕਮਰਿਆਂ ਦੀ ਵਰਤੋਂ ਦੀ ਬਜਾਏ ਜਿੱਥੇ ਤੱਕ ਹੋ ਸਕੇ ਇੱਕੋ ਕਮਰੇ ਦੀ ਵਰਤੋਂ ਕਰਨੀ ਚਾਹੀਦੀ ਹੈ l ਫਰਿੱਜ ਦਾ ਦਰਵਾਜ਼ਾ ਘੱਟ ਤੋਂ ਘੱਟ ਖੋਲ੍ਹਣਾ ਚਾਹੀਦਾ ਹੈ ਚੀਜ਼ਾਂ ਨੂੰ ਫਰਿੱਜ਼ ਵਿੱਚ ਰੱਖਣ ਤੋਂ ਪਹਿਲਾਂ ਠੰਡੇ ਪਾਣੀ ਵਿੱਚ ਰੱਖ ਕੇ ਠੰਢੀਆਂ ਕਰ ਲੈਣੀਆਂ ਚਾਹੀਦੀਆਂ ਹਨ l  ਇਸ ਤਰ੍ਹਾਂ ਆਸਾਨੀ ਸੀ ਬਿਜਲੀ ਦੀ ਵਰਤੋਂ ਕਰ ਸਕਦੇ ਹਾਂ l 
    ਤੇਲ ਅਤੇ ਕੋਇਲੇ ਦੀ ਬੱਚਤ:- ਇਸ ਤੋਂ ਇਲਾਵਾ ਊਰਜਾ ਲਈ ਵਰਤੇ ਜਾਂਦੇ ਤੇਲ ਤੇ ਕੋਇਲੇ ਦੀ ਬੱਚਤ ਵੀ ਕਰਨੀ ਚਾਹੀਦੀ ਹੈ ਕਿਉਂਕਿ ਇਨ੍ਹਾਂ ਦੇ ਸਾਧਨ ਸੀਮਤ ਹਨ l
    ਸਾਰ ਅੰਸ਼:- ਇਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ ਊਰਜਾ ਦੀ ਬੱਚਤ ਹਰ ਵਿਅਕਤੀ ਦੇ ਵਿਅਕਤੀਗਤ ਉੱਦਮ ਨਾਲ ਹੋ ਸਕਦੀ ਹੈ l ਸਾਨੂੰ ਆਪਣੇ ਘਰਾਂ ਵਿੱਚ ਉਪਰੋਕਤ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤੇ ਬਿਜਲੀ ਦੀ ਵਰਤੋਂ ਸਮੇਂ ਵੱਧ ਤੋਂ ਵੱਧ ਸੰਜਮਤੋਂ ਕੰਮ ਲੈਣਾ ਚਾਹੀਦਾ ਹੈ l 

  14. (ਸ) ਵਿਦਿਆਰਥੀ ਤੇ ਅਨੁਸ਼ਾਸਨ

    Answer:

    ਅਨੁਸ਼ਾਸ਼ਨ ਕੀ ਹੈ ? :- ਅਨੁਸ਼ਾਸ਼ਨ ਸ਼ਬਦ ਦੇ ਅਰਥ ਹਨ 'ਮਨੁੱਖ ਦੇ ਦਿਮਾਗ ਅਤੇ ਆਚਰਣ ਨੂੰ ਅਜਿਹੀ ਸਿਖਲਾਈ ਦੇਣਾ ਜਿਸ ਨਾਲ ਉਹ ਸ੍ਵ ਕਾਬੂ ਰੱਖਣਾ ਸਿੱਖੇ ਅਤੇ ਆਪਣੇ ਵਿਚ ਆਪਣੇ ਤੋਂ ਵਡੇ ਅਧਿਕਾਰੀ ਜਾਂ ਪ੍ਰਬੰਧਕ ਤੇ ਸਥਾਪਿਤ ਸਤਾ ਦਾ ਆਗਿਆਕਾਰੀ ਬਨਣ ਦੀ ਰੁਚੀ ਪੈਦਾ ਕਰੇ | ਬੇਧਕ ਅਜਾਦੀ ਨੂੰ ਮਾਨਣਾ ਸਾਡਾ ਜਮਾਂਦਰੂ ਅਧਿਕਾਰੀ ਹੈ , ਪ੍ਰੰਤੂ ਅਸੀਂ ਪੂਰਨ ਅਜਾਦੀ ਕੁਝ ਨਿਯਮਾਂ ਦੀ ਪਾਲਣਾ ਕਰ ਕੇ ਤੇ ਆਪਣੇ ਆਪ ਨੂੰ ਕੁਝ ਬੰਧਨਾਂ ਵਿਚ ਰੱਖ ਕੇ ਹੀ ਮਾਣ ਸਕਦੇ ਹਾ | ਮਧੂ ਮੱਖੀਆਂ ਤੇ ਕੀੜਿਆਂ ਨੂੰ ਦੇਖੋ ਉਹ ਵੀ ਤੁਹਾਨੂੰ ਇਕ ਅਨੁਸ਼ਾਸ਼ਨ ਵਿਚ ਰਹਿ ਕੇ ਕੰਮ ਕਰਦਿਆਂ ਪ੍ਰਤੀਤ ਹੋਣਗੀਆਂ |
    ਜੀਵਨ ਦਾ ਜਰੂਰੀ ਅੰਗ :- ਇਸ ਤੋਂ ਸਿੱਧ ਹੁੰਦਾ ਹੈ ਕਿ ਅਨੁਸ਼ਾਸ਼ਨ ਮਨੁੱਖੀ ਜੀਵਨ ਲਈ ਇਕ ਜਰੂਰੀ ਚੀਜ ਹੈ | ਅਨੁਸ਼ਾਸ਼ਨ ਤੋਂ ਬਿਨਾ ਮਨੁੱਖੀ ਜੀਵਨ ਉਸ ਬੇਦੀ ਵਰਗਾ ਹੈ , ਜਿਸ ਦਾ ਮਲਾਹ ਨਾ ਹੋਵੇ , ਜਾਂ ਉਸ ਚਿਠੀ ਵਰਗਾ ਹੈ , ਇਸ ਉਪਰ ਸਿਰਨਾਮਾ ਨਾ ਲਿਖਿਆ ਹੋਵੇ | ਇਕ ਅਨੁਸ਼ਾਸ਼ਨਹੀਣ ਵਿਅਕਤੀ ਆਪਣੇ ਜੀਵਨ ਵਿਚ ਕਦੇ ਵੀ ਸਫਲਤਾ ਪ੍ਰਾਪਤ ਕਰ ਸਕਦਾ |
    ਵਿਦਿਆਰਥੀਆਂ ਲਈ ਲੋੜ :- ਵਿਦਿਆਰਥੀ ਜੀਵਨ ਮਨੁੱਖੀ ਜੀਵਨ ਦਾ ਉਹ ਪੜਾ ਹੈ , ਜਦੋ ਉਸ ਦੀ ਬੁੱਧੀ ਦਾ ਵਿਕਾਸ ਹੁੰਦਾ ਹੈ ਤੇ ਆਚਰਣ ਦੀ ਉਸਾਰੀ ਹੁੰਦੀ ਹੈ | ਇਹ ਉਹ ਸਮਾਂ ਹੈ , ਜਦੋ ਉਸ ਨੂੰ ਠੀਕ ਸਿਖਲਾਈ ਦੀ ਅਤਿਅੰਤ ਜਰੂਰਤ ਹੁੰਦੀ ਹੈ | ਸਕੂਲਾਂ ਕਾਲਜਾਂ ਵਿਚ ਵਿਦਿਆ ਦਾ ਅਸਲੀ ਮਕਸਦ ਦੇਸ਼ ਦੇ ਭਵਿੱਖ ਦੇ ਮਾਲਕ ਦੀ ਉਸਾਰੀ ਕਰਨਾ ਹੈ | ਵਿਦਿਆਰਥੀ ਵਿਦਿਆ ਤੋਂ ਲਾਭ ਤਦ ਹੀ ਪੂਰਾ ਪੂਰਾ ਲੈ ਸਕਦਾ ਹੈ ਜਦੋ ਉਹ ਆਪਣੇ ਘਰ , ਸਕੂਲ , ਕਾਲਜ ਤੇ ਆਲੇ ਦੁਆਲੇ ਵਿਚ ਅਨੁਸ਼ਾਸ਼ਨ ਅਰਥਾਤ ਮਿਥੇ ਨਿਯਮ ਦੀ ਪਾਲਣਾ ਕਰੇ |
    ਅਫਸੋਸਨਾਕ ਸਥਿਤੀ :- ਅੱਜ ਦੇ ਵਿਦਿਆਰਥੀ ਵਰਗ ਦੀ ਸਥਿਤੀ ਬੜੀ ਅਫਸੋਸਨਾਕ ਹੈ | ਅੱਜ ਕੇਵਲ ਭਾਰਤ ਵਿਚ ਹੀ ਨਹੀਂ , ਸਗੋਂ ਲਗਭਗ ਸਾਰੇ ਦੇਸ਼ਾਂ ਦਾ ਵਿਦਿਆਰਥੀ ਵਰਗ ਅਨੁਸ਼ਾਸ਼ਨਹੀਣਤਾ ਦਾ ਸ਼ਿਕਾਰ ਹੈ | ਵਿਦਿਆਰਥੀ ਵਰਗ ਵਿਚ ਅਨੁਸ਼ਾਸ਼ਨ ਦੀ ਘਾਟ ਭਾਰਤ ਦੀਆਂ ਪ੍ਰਮੁੱਖ ਸਮਸਿਆਵਾਂ ਵਿੱਚੋ ਇਕ ਹੈ | ਅਨੁਸ਼ਾਸ਼ਨਹੀਣਤਾ ਦੇ ਸ਼ਿਕਾਰ ਹੋਏ ਵਿਦਿਆਰਥੀ ਨਿਕੀ ਨਿਕੀ ਗੱਲ ਤੇ ਪੜਾਈ ਨੂੰ ਛੱਡ ਕੇ ਹੜਤਾਲਾਂ , ਮੁਜਾਹਰਿਆਂ , ਵਾਕ ਆਊਟ ਤੇ ਜਲਸੇ ਜਲੂਸ ਦੇ ਸ਼ਿਕਾਰ ਹੋਏ ਹਨ | ਪ੍ਰਿੰਸੀਪਲ ਅਤੇ ਵਾਈਸ ਚਾਂਸਲਰ ਵਿਰੁੱਧ ਨਾਹਰੇ ਮਾਰਦੇ ਤੇ ਓਹਨਾ ਦੇ ਪੁਤਲੇ ਸਾੜਦੇ ਹਨ | ਚਾਰਜ ਦੀ ਵਰਤੋਂ ਕਰਦੀ ਹੈ | ਕਾਲਜ ਤੇ ਯੂਨੀਵਰਸਿਟੀਆਂ ਬੰਦ ਹੋ ਜਾਂਦੀਆਂ ਹਨ ਅਤੇ ਪੜਾਈ  ਠੱਪ ਹੋ ਜਾਂਦੀ ਹੈ |
    ਕਰਨ :- ਸਾਡੇ ਦੇਸ਼ ਵਿਚ ਵਿਦਿਆਰਥੀਆਂ ਦੀ ਇਸ ਅਨੁਸ਼ਾਸ਼ਨਹੀਣਤਾ ਸਬੰਧੀ ਇਕਲੇ ਵਿਦਿਆਰਥੀ ਵਰਗ ਨੂੰ ਹੀ ਦੋਸ਼ ਦੇਣਾ ਠੀਕ ਨਹੀਂ | ਇਸ ਦੇ ਮੁਖ ਕਾਰਨ ਹੇਠ ਲਿਖੇ ਅਨੁਸਾਰ ਹਨ | 
    ਵਿਦਿਆਰਥੀਆਂ ਦੀ ਗਿਣਤੀ ਦਾ ਵਧਣਾ :- ਪਿਛਲੇ ਕੁਝ ਸਾਲਾਂ ਤੋਂ ਸਕੂਲਾਂ ਕਾਲਜਾਂ ਵਿਚ ਵਿਦਿਆਰਥੀਆਂ ਦੀ ਗਿਣਤੀ ਬਹੁਤ ਵੱਧ ਗਈ ਹੈ , ਪਰ ਇਸ ਦੇ ਮੁਕਾਬਲੇ ਵਿਦਿਅਕ ਸੰਸਥਾਵਾਂ ਦੀ ਗਿਣਤੀ ਬਹੁਤ ਘਟ ਹੈ | ਸਕੂਲ ਕਾਲਜਾਂ ਵਿਚ ਲਗਨ ਵਾਲਿਆਂ ਕਲਾਸਾਂ ਵਿਚ ਭੀੜ ਲੱਗੀ ਰਹਿੰਦੀ ਹੈ | ਵਿਦਿਆਰਥੀਆਂ ਨੂੰ ਪੂਰੀਆਂ ਸਹੂਲਤਾਂ ਨਹੀਂ ਮਿਲਦੀਆਂ | ਕਯੀ ਵਾਰੀ ਤਾਂ ਅਧਿਆਪਕ ਨੂੰ ਆਪਣੀ ਕਲਾਸ ਦੇ ਵਿਦਿਆਰਥੀਆਂ ਦੇ ਚਿਹਰਿਆਂ ਦਾ ਵੀ ਪਤਾ ਨਹੀਂ ਹੁੰਦਾ , ਜਿਸ ਕਰਕੇ ਵਿਦਿਆਰਥੀ ਨੂੰ ਕਲਾਸ ਵਿਚ ਸ਼ਰਾਰਤ ਕਰਨ , ਰੌਲਾ ਪਾਉਣ ਤੇ ਪੜਾਈ ਵਲੋਂ ਬੇਧਿਆਨ ਹੋਣ ਦੇ ਮੌਕੇ ਮਿਲ ਜਾਂਦੇ ਹਨ | 
    ਦੋਸ਼ਪੂਰਨ ਪ੍ਰੀਖਿਆ ਪ੍ਰਣਾਲੀ :- ਸਾਡੀ ਪ੍ਰੀਖਿਆ ਪ੍ਰਣਾਲੀ ਦਾ ਦੋਸ਼ਪੂਰਨ ਹੋਣਾ ਵੀ ਵਿਦਿਆਰਥੀਆਂ ਵਿਚ ਅਨੁਸ਼ਾਸ਼ਨਹੀਣਤਾ ਦਾ ਇਕ ਕਰਨ ਹੈ | ਇਸ ਪ੍ਰੀਖਿਆ ਪ੍ਰਣਾਲੀ ਕਾਰਨ ਕਈ ਵਾਰੀ ਬਹੁਤ ਹੁਸਿਆਰ ਅਤੇ ਗੰਭੀਰ ਵਿਦਿਆਰਥੀ ਫੇਲ ਹੋ ਜਾਂਦੇ ਹਨ | ਪਰ ਨਾਲਾਇਕ ਤੇ ਬੇਮੁਹਾਰੇ ਵਿਦਿਆਰਥੀ ਪਾਸ ਹੋ ਜਾਂਦੇ ਹਨ | ਗਾਈਡਾਂ , ਨੋਟਿਸਾਂ ਤੇ ਗੈਸ ਪੇਪਰਾਂ ਦੀ ਪ੍ਰਾਪਤੀ ਹੋਣ ਕਰਕੇ ਤੇ ਇਮਤਿਹਾਨਾਂ ਵਿਚ ਨਕਲ ਨਾਲ ਕੰਮ ਚਲਦਾ ਹੋਣ ਕਰਕੇ ਵਿਦਿਆਰਥੀ ਪੜਾਈ ਵਲੋਂ ਅਵੇਸਲੇ ਹੋ ਜਾਂਦੇ ਹਨ ਤੇ ਪ੍ਰੀਖਿਆ ਵਿਚ ਨਕਲ ਨੂੰ ਰੋਕਣ ਵਾਲਿਆਂ ਨਾਲ ਗੁਸਤਾਖੀ ਨਾਲ ਪੇਸ਼ ਅਉਂਦੇ ਹਨ |
    ਰਾਜਨੀਤਿਕ ਪਾਰਟੀਆਂ ਦਾ ਦਖਲ :- ਸਾਡੀਆਂ ਕਈ ਰਾਜਨੀਤਿਕ ਪਾਰਟੀਆਂ ਵੀ ਸਕੂਲਾਂ ਅਤੇ ਕਾਲਜਾਂ ਵਿਚ ਦਖਲ ਦਿੰਦਿਆਂ ਹਨ ਅਤੇ ਉਹ ਵਿਦਿਆਰਥੀਆਂ ਨੂੰ ਵਰਗਲਾ ਕੇ ਆਪਣੇ ਰਾਜਨੀਤਿਕ ਆਸਿਆਂ ਦੀ ਸਿੱਧੀ ਲਈ ਵਰਤਦਿਆਂ ਹਨ | ਵਿਦਿਆਰਥੀ ਓਹਨਾ ਦੀ ਉਕਸਾਹਟ ਵਿਚ ਆ ਕੇ ਅਨੁਸ਼ਾਸ਼ਨ ਨੂੰ ਤੋੜਦੇ ਹਨ |
    ਆਰਥਿਕ ਸੰਕਟ :- ਵਿਦਿਆਰਥੀ ਵਰਗ ਦੀ ਅਨੁਸ਼ਾਸ਼ਨਹੀਣਤਾ ਦਾ ਕਾਰਨ ਆਰਥਿਕ ਸੰਕਟ ਵੀ ਹੈ | ਅੱਜ ਕਲ ਬੇਰੋਜਗਾਰੀ ਦੀਨੇ ਦਿਨ ਵੱਧ ਰਹੀ ਹੈ | ਜਿੰਨੀ ਤੇਜੀ ਨਾਲ ਵਿਦਿਆ ਫੈਲੀ ਹੈ , ਓਹਨਾ ਰੋਜਗਾਰ ਵਿਚ ਵਾਧਾ ਨਹੀਂ ਹੋਇਆ | ਹਰ ਪੜੇ ਲਿਖੇ ਨੌਜਵਾਨ ਨੂੰ ਆਪਣਾ ਭਵਿੱਖ ਹਨੇਰੇ ਵਿਚ ਪਿਆ ਦਿਖਾਈ ਦਿੰਦਾ ਹੈ | ਉਹ ਸੋਚਦਾ ਹੈ ਕਿ ਪੜਾਈ ਕਰ ਕੇ ਵੀ ਕਿ ਮਿਲਣਾ ਹੈ | ਵਿੱਦਿਅਕ ਯੋਗਤਾ ਕਿਹੜੀ ਨੌਕਰੀਆਂ ਪੈਦਾ ਕਰ ਦੇਵੇਗੀ  ?
    ਤਟ ਫਲ ਇਲਾਜ ਦੀ ਲੋੜ :- ਵਿਦਿਆਰਥੀਆਂ ਦਾ ਭਲਾ ਚਾਹੁਣ ਵਾਲੇ ਵਿਚਾਰਵਾਨ ਇਹ ਚੁਹੰਦੇ ਹਨ ਕਿ ਓਹਨਾ ਦੀ ਅਨੁਸ਼ਾਸ਼ਨ ਹੀਣਤਾ ਅਤੇ ਬੇਚੈਨੀ ਦਾ ਤਟ ਫਲ ਇਲਾਜ ਹੋਣਾ ਚਾਹੀਦਾ ਹੈ | ਅੱਜ ਦੇ ਵਿਦਿਆਰਥੀ ਕਲ ਦੇ ਆਗੂ ਹਨ | ਇਸ ਦੇਸ਼ ਦੇ ਨਿਰਮਾਤਾ ਹਨ | ਇਹਨਾਂ ਵਿਚ ਜੇ ਅਨੁਸ਼ਾਸ਼ਨ ਦੇ ਘਾਟ ਰਹੀ , ਤਾਂ ਇਸ ਦੇਸ਼ - ਭਲਾਈ ਦੇ ਲਈ ਕੁਝ ਨਹੀਂ ਕਰ ਸਕਣਗੇ | ਸਾਡੇ ਲੋਕ ਰਾਜ ਦਾ ਭਵਿਖ ਸਾਡੇ ਨੌਜਵਾਨ ਤੇ ਨਿਰਭਰ ਹੈ | ਜੇ ਜਿੰਮੇਵਾਰ ਨਾਗਰਿਕ ਸਾਬਤ ਹੁੰਦੇ ਹਨ , ਤਾਂ ਹੀ ਖੁਸ਼ਹਾਲੀ ਤ ਨਵ-ਉਸਾਰੀ ਲਈ ਭਰਪੂਰ ਰੂਪ ਵਿਚ ਸਹਾਈ ਹੋ ਸਕਣਗੇ | ਦੇਸ਼ ਦੀ ਸਰਕਾਰ ਅਤੇ ਭਾਈਚਾਰੇ ਨੂੰ ਵਿਸ਼ੇਸ਼ ਯਤਨਾਂ ਰਾਹੀਂ ਓਹਨਾ ਕਾਰਨ ਨੂੰ ਦੂਰ ਕਰਨਾ ਚਾਹੀਦਾ ਹੈ |  

  15. (ਹ) ਕੰਪਿਊਟਰ

    Answer:

    ਅਦਭੁਤ ਤੇ ਲਾਸਾਨੀ ਮਸ਼ੀਨ :- ਕੰਪਿਊਟਰ ਵਰਤਮਾਨ ਵਿਗਿਆਨ ਦੀ ਮਨੁੱਖ ਨੂੰ ਇਕ ਅਦਭੁਤ ਤੇ ਲਾਸਾਨੀ ਦੇਣ ਹੈ | ਇਹ ਇਕ ਅਜੇਹੀ ਮਸ਼ੀਨ ਹੈ ਜਿਹੜੇ ਸਾਡੇ ਘਰਾਂ , ਦਫਤਰਾਂ , ਸਕੂਲਾਂ , ਹਸਪਤਾਲਾਂ , ਬੈਂਕਾਂ , ਰੇਲਵੇ ਸਟੇਸ਼ਨ , ਹਵਾਈ ਅਡੇ ਭਿਨ ਭਿਨ ਖੋਜ ਤੇ ਵਿਸ਼ਲੇਸ਼ਣ ਕੇਂਦਰ , ਪੁਲਿਸ ਕੇਂਦਰ , ਫੌਜ ਵਿੱਦਿਅਕ ਅਤੇ ਸਨਅਤੀ ਅਦਾਰਿਆਂ ਤੋਂ ਇਲਾਵਾ ਹੋਰ ਬਹੁਤ ਖੇਤਰਾਂ ਵਿਚ ਆਮ ਵਰਤੀ ਜਾਂ ਲੱਗੀ ਹੈ | ਜਿਥੇ ਪੈਟ੍ਰੋਲ , ਕੋਇਲੇ ਅਤੇ ਬਿਜਲੀ ਨਾਲ ਚਲਣ ਵਾਲਿਆਂ ਮਸ਼ੀਨਾਂ ਨੇ ਮਨੁੱਖ ਦੀ ਸਰੀਰਕ ਤਾਕਤ ਵਿਚ ਕਈ ਗੁਨਾ ਵਾਧਾ ਕੀਤੀ ਸੀ ਓਥੇ ਕੰਪਿਊਟਰ ਉਸ ਦੇ ਦਿਮਾਗ ਦੇ ਬਹੁਤ ਸਾਰੇ ਕੰਮ ਕਰਨ ਦੇ ਨਾਲ ਨਾਲ ਉਸਦੇ ਗਈਆਂ ਅਤੇ ਜਾਗਰੂਕਤਾ ਵਿਚ ਵਾਧਾ ਕਰਨ ਤੇ ਉਸ ਦੀ ਸੋਚ ਨੂੰ ਤਿੱਖੀ ਕਰਨ ਲਈ ਤੇਜ ਸਮਗਰੀ ਪ੍ਰਦਾਨ ਕਰਦਾ ਹੈ |
    ਸੰਭਾਵਨਾਵਾਂ :- ਭਾਰਤੀ ਜੀਵਨ ਵਿਚ ਕੰਪਿਊਟਰ ਨੂੰ ਪ੍ਰਵੇਸ਼ ਕੀਤੀਆਂ ਅਜੇ ਮਸਾਂ ਤਿੰਨ ਕੁ ਦਹਾਕੇ ਹੋਏ ਹਨ, ਪ੍ਰੰਤੂ ਇਸ ਨੇ ਸਾਡੇ ਜੀਵਨ ਦੇ ਹਰ ਖੇਤਰ ਵਿਚ ਆਪਣੀ ਥਾਂ ਬਣਾ ਲਈ ਹੈ | ਅੱਜ ਅਸੀਂ ਆਪਣੇ ਘਰਾਂ ਵਿਚ ਅਜਿਹੀਆਂ ਕੰਪਿਊਟਰ ਮਸ਼ੀਨਾਂ ਦੇਖਦੇ ਹਾਂ , ਜਿਹਨਾਂ ਕਰਕੇ ਸਾਨੂ ਆਪਣੇ ਬਾਥਰੂਮ ਵਿਚ ਪਾਣੀ ਦੇ ਤਾਪਮਾਨ ਦੀ ਵਹਿੰਤਾ ਕਰਨ ਦੀ ਜਰੂਰਤ ਨਹੀਂ ਤੇ ਨਾ ਹੀ ਕੱਪੜੇ ਮਸ਼ੀਨ ਧੋਣ ਵਾਲੀ ਮਸ਼ੀਨ ਵਿਚ ਪਾਉਣ ਮਗਰੋਂ ਵਾਰ ਵਾਰ ਸਾਬਣ ਲਾਉਣਾ , ਪਾਣੀ ਨਾਲ ਧੋਣਾ ਅਤੇ ਅੰਤ ਨਿਚੋੜਨਾ ਤੇ ਸਕਾਊਟ ਦੀ ਲੋੜ ਹੈ | ਸਗੋਂ ਸਾਰਾ ਕੰਮ ਤੇ ਕੰਪਿਊਟਰ ਮਸ਼ੀਨਾਂ ਆਪ ਹੀ ਕਰਦਿਆਂ ਹਨ | 
    ਕੰਪਿਊਟਰ ਕਿ ਹੈ ? :- ਕੰਪਿਊਟਰ ਇਕ ਅਜਿਹੀ ਇਲੈਕਟ੍ਰੋਨਿਕ ਮਸ਼ੀਨ ਹੈ , ਜਿਸ ਦੇ ਤਿੰਨ ਭਾਗ ਹੁੰਦੇ ਹਨ | ਆਦਾਨ ਭਾਗ , ਕੇਂਦਰ ਭਾਗ ਅਤੇ ਪ੍ਰਦਾਨ ਭਾਗ | ਅਦਾਨ ਭਾਗ ਦੀ ਸਹਾਇਤਾ ਨਾਲ ਅਸੀਂ ਕੇਂਦਰੀ ਭਾਗ ਨੂੰ ਲੋੜੀਂਦੀ ਸੂਚਨਾ ਦਿੰਦੇ ਹਾ ਕਿ ਉਹ ਕਿ ਕਰੇ ਅਤੇ ਕਿਵੇਂ ਕਰੇ ? ਪ੍ਰਦਾਨ ਭਾਗ ਸਾਨੂ ਲੋੜੀਂਦੇ ਨਤੀਜੇ ਕੱਢ ਕੇ ਦਿੰਦਾ ਹੈ | ਕੇਂਦਰੀ ਭਾਗ ਨੂੰ ਸੈਂਟਰਲ ਪ੍ਰੋਸੈਸਿੰਗ ਯੂਨਿਟ ਆਖਿਆ ਜਾਂਦਾ ਹੈ | ਅਸਲ ਵਿਚ ਇਹ ਕੰਪਿਊਟਰ ਦਾ ਦਿਮਾਗ ਹੈ | ਕੰਪਿਊਟਰ ਦੀ ਯਾਦਾਂ ਇਕਾਈ ਕਾਰਡ ਜਾ ਪੇਪਰ ਟੇਪ ਰੀਡਰ ਚੁਮਬਕ ਟੇਪ  , ਕਿ ਬੋਰਡ ਡਿਸਕ , ਫਲੋਪੀ ਡਿਸਕ ਜਾ ਪੇਨ ਡਰਾਈਵ ਵਿੱਚੋ ਕਿਸੇ ਇਕ ਜਾ ਇਕ ਤੋਂ ਬਹੁਤੀਆਂ ਜਰੂਰਤਾਂ ਦੀ  ਵਰਤੋਂ ਕਰਦੀ ਹੈ |
    ਕੰਪਿਊਟਰ ਦੇ ਦੇਣ :- ਮਨੁੱਖੀ ਇਤਿਹਾਸ ਵਿਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਯੰਤਰ ਨੇ ਮਨੁੱਖ ਦੀ ਉਨਤੀ ਤੇ ਖੁਸ਼ਹਾਲੀ ਵਿਚ ਏਨਾ ਵਧੇਰੇ ਹਿਸਾ ਪਾਇਆ ਹੋਵੇ , ਜਿਨ੍ਹਾਂ ਕੰਪਿਊਟਰ ਨੇ ਪਾਇਆ ਹੈ | ਇਹ ਯੰਤਰ ਮਨੁੱਖੀ ਜੀਵਨ ਦੇ ਹਰ ਖੇਤਰ ਉਤੇ ਆਪਣੀ ਅਮਿਟ ਛਾਪ ਲੈ ਚੁਕਾ ਹੈ |
    ਆਮ ਵਰਤੋਂ ਵਿਚ ਅਉਣ ਵਾਲਾ :- ਕੰਪਿਊਟਰ ਅੱਜ ਆਮ ਵਰਤਿਆ ਜਾਣ ਵਾਲਾ ਯੰਤਰ ਹੈ | ਕੰਪਿਊਟਰ ਤੇ ਮਨੁੱਖ ਦੀ ਦਿਮਾਗੀ ਸ਼ਕਤੀ ਵਿਚ ਕਈ ਗੁਨਾ ਵਾਧਾ ਕੀਤਾ ਹੈ | ਕੰਪਿਊਟਰ ਹਿਸਾਬ ਕਿਤਾਬ ਰੱਖਣ ਵਿਚ ਸੂਚਨਾਵਾਂ ਅਤੇ ਜਾਣਕਾਰੀ ਇਕਠੀ ਕਰਨ ਅਤੇ ਉਸ ਨੂੰ ਯਾਦ ਰੱਖਣ ਵਿਚ ਸੌ ਪ੍ਰਤੀਸ਼ਤ ਯਕੀਨੀ ਅਤੇ ਵਫ਼ਾਦਾਰ ਹੈ ਇਹ ਅਣਗਿਣਤ ਕੰਮ ਬਿਨਾ ਥਕੇ ਕਰ ਸਕਦਾ ਹੈ |
    ਸੰਚਾਰ ਤੇ ਕਮੌਤਰ ਨੈੱਟਵਰਕ :- ਕੰਪਿਊਟਰ ਨੈੱਟਵਰਕ ਨੇ ਦੁਨੀਆਂ ਭਰ ਵਿਚ ਸੰਚਾਰ ਦੇ ਖੇਤਰ ਵਿਚ ਕ੍ਰਾਂਤੀਕਾਰੀ ਤੇਜੀ ਲੈ ਆਂਦੀ ਹੈ | ਇਹ ਦੀਨੋ ਦਿਨ ਹਰਮਨ ਪਿਆਰਾ ਹੋ ਰਿਹਾ ਸੰਚਾਰ ਸਾਧਨ ਹੈ | ਕੰਪਿਊਟਰ ਨੈੱਟਵਰਕ ਤਿੰਨ ਰੂਪਾਂ ਵਿਚ ਪ੍ਰਾਪਤ ਹੁੰਦਾ ਹੈ , ਜਿਸ ਨੂੰ LAN , MAN , WAN ਕਿਹਾ ਜਾਂਦਾ ਹੈ | ਲੈਣ ਤੋਂ ਭਾਵ ਲੋਕਲ ਏਰੀਆ ਨੈੱਟਵਰਕ ਅਤੇ ਮੈਂਨ ਤੋਂ ਭਾਵ ਮੈਟਰੋਪੋਲੀਟਨ ਨੈੱਟਵਰਕ ਹੈ | ਵੈਨ ਤੋਂ ਭਾਵ ਵਾਈਡ ਏਰੀਆ ਨੈੱਟਵਰਕ | ਇਸ ਵਿਚ ਸਾਰੇ ਦੁਨੀਆਂ ਦੇ ਕੰਪਿਊਟਰ ਆਪਸ ਵਿਚ ਜੁੜੇ ਰਹਿੰਦੇ ਹਨ | ਇਸ ਨੂੰ ਨੈੱਟਵਰਕ ਕਿਹਾ ਜਾਂਦਾ ਹੈ | ਇੰਟਰਨੇਟ ਉਤੇ ਸਕਾਈਪ , ਵਟਸਐਪ ਤੇ ਫਸ ਟੀਮ ਆਦਿ ਰਾਹੀਂ ਤੁਸੀਂ ਭਿਨ ਭਿਨ ਥਾਵਾਂ ਉਤੇ ਬੈਠੇ ਵੱਖ ਵੱਖ ਬੰਦਿਆਂ ਨਾਲ ਗੱਲ ਬਾਤ ਵੀ ਕਰ ਸਕਦੇ ਹਾ |
    ਵਪਾਰਕ ਅਦਾਰਿਆਂ ਵਿਚ ਮਹੱਤਵ :- ਕੰਪਿਊਟਰ ਵਪਾਰਕ ਅਦਾਰਿਆਂ ਵਿਚ ਕਰਮਚਾਰੀਆਂ ਦਾ ਹਿਸਾਬ ਕਿਤਾਬ , ਓਹਨਾ ਦੀ ਤਨਖਾਹ ਦਾ ਹਿਸਾਬ ਤੇ ਚੀਜਾਂ ਦੇ ਸਟਾਕ ਦੀ ਜਾਣਕਾਰੀ ਲੋੜ ਅਨੁਸਾਰ ਮਿੰਟਾ ਵਿਚ ਦੇ ਦਿੰਦਾ ਹੈ | ਇਸ ਤੋਂ ਇਲਾਵਾ ਇਹ ਚਿਠੀਆਂ ਅਤੇ ਰਿਪੋਟਾਂ , ਇਕਰਾਰਨਾਮੇਆਂ ਤੇ ਹੋਰ ਸਾਰੀਆਂ ਚੀਜਾਂ ਮੁ ਤਿਆਰ ਤੇ ਸਟੋਰ ਵੀ ਕਰਦਾ ਹੈ |
    ਕੰਮ ਕਾਜ ਦੇ ਸਥਾਨਾਂ ਉਤੇ ਪ੍ਰਭਾਵ :- ਕੰਪਿਊਟਰ ਦਾ ਸਭ ਤੋਂ  ਵਡਾ ਪ੍ਰਭਾਵ ਆਮ ਕੰਮ ਕਾਜ ਦੇ ਸਥਾਨਾਂ ਉਤੇ ਪਿਆ ਹੈ | ਦਫਤਰਾਂ ਅਤੇ ਫੈਕਟਰੀਆਂ ਵਿਚ ਕੰਪਿਊਟਰ ਨੇ ਵਡੇ ਤੇ ਗੁੰਜਾਲਦਾਰ ਕੰਮ ਕਾਜਾਂ ਦਾ ਬੋਝ ਕਰਮਚਾਰੀਆਂ ਤੋਂ ਹਟਾ ਦਿੱਤਾ ਹੈ | ਖਰੀਦਦਾਰਾਂ ਅਤੇ ਕਾਮਿਆਂ ਦੀਆਂ ਸਹੂਲਤਾਂ ਵਿਚ ਵੀ ਵਾਧਾ ਹੋਇਆ ਹੈ |
    ਸਰਕਾਰੀ ਤੇ ਗੈਰ ਸਰਕਾਰੀ ਸੰਸਥਾਵਾਂ ਉਤੇ ਪ੍ਰਭਾਵ :- ਕੰਪਿਊਟਰ ਨਾਲ ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਵਿਚ ਉਤਪਾਦਨ ਪਹਿਲਾਂ ਨਾਲੋਂ ਕਾਫੀ ਵਧਿਆ ਹੈ ਜਿੰਦਗੀ ਦੇ ਹੋਰ ਖੇਤਰ ਖਾਸ ਕਰ ਕਾਨੂੰਨ , ਇਲਾਜ , ਪੜਾਈ , ਹਿਸਾਬ ਕਿਤਾਬ ਰੱਖਣ , ਛਪਾਈ ਤੇ ਵਪਾਰ ਆਦਿ ਖੇਤਰਾਂ ਵਿਚ ਵਧੇਰੇ ਉਨਤੀ ਵੀ ਕੰਪਿਊਟਰ ਨਾਲ ਹੀ ਸੰਭਵ ਹੋਈ ਹੈ |
    ਦਿਲ ਪ੍ਰਚਾਵੇ ਦਾ ਸਾਧਨ :- ਕੰਪਿਊਟਰ ਉਤੇ ਮੌਜੂਦ ਯੂ ਟਿਊਬ  ਸੋਸ਼ਲ ਮੀਡਿਆ ਤੇ ਬਿਜਲਈ ਗੇਮ ਦਿਲ ਪ੍ਰਚਾਵੇ ਦੇ ਪ੍ਰਮੁੱਖ ਸਾਧਨ ਹਨ | ਇਸ ਉਤੇ ਭਿਨ ਭਿਨ ਟੇਲੀਵਿਜਨ ਕੇਂਦਰਾਂ ਦੇ ਸਾਰੇ ਦੇ ਸਾਰੇ ਪ੍ਰੋਗਰਾਮ ਪ੍ਰਾਪਤ ਹੋ ਸਕਦੇ ਹਨ | ਗੱਲ ਕਿ ਕੰਪਿਊਟਰ ਇੰਟਰਨੇਟ ਤੋਂ ਹਰ ਮਨੁੱਖ ਨੂੰ ਆਪਣੀ ਰੁਚੀ ਅਨੁਸਾਰ ਮਨੋਰੰਜਨ ਪ੍ਰਾਪਤ ਹੋ ਸਕਦਾ ਹੈ |
    ਨੁਕਸਾਨ :- ਕੰਪਿਊਟਰ ਨੇ ਜਿਥੇ ਬਹੁਤ ਸਾਰੇ ਲਾਭ ਪਹੁੰਚਾਏ ਹਨ, ਓਥੇ ਇਸਦੇ ਕੁਝ ਨੁਕਸਾਨ ਵੀ ਸਨ | ਸਭ ਤੋਂ ਵੱਧ ਨੁਕਸਾਨ ਇਹਨਾਂ ਦੀ ਦੁਰਵਰਤੋਂ ਦਾ ਹੈ | ਕਈ ਵਾਰੀ ਬਚੇ ਤੇ ਨੌਜਵਾਨ ਇਹਨਾਂ ਉਤੇ ਗੇਮ ਖੇਡ ਕੇ ਜਾ ਸੋਸ਼ਲ ਸਾਈਟਾਂ ਦੀ ਵਰਤੋਂ ਕਰਦੇ ਸਮਾਂ ਨਸ਼ਟ ਕਰਦੇ ਹਨ | ਇਸ ਤੋਂ ਇਲਾਵਾ ਜੇਕਰ ਬੱਚਿਆਂ ਤੇ ਨਾਬਾਲਿਗ ਨੂੰ ਅਸ਼ਲੀਲ ਸਮੱਗਰੀ ਦਾ ਚਸਕਾ ਪਾ ਜਾਵੇ , ਤਾਂ ਇਹ ਓਹਨਾ ਨੂੰ ਜੀਵਨ ਦੇ ਉਸਾਰੂ ਰਾਹਾਂ ਤੋਂ ਬੁਰੀ ਤਰਾਂ ਭਟਕਾ ਦਿੰਦਾ ਹੈ | ਇਹ ਸਾਰਾ ਕੁਝ ਓਦੋਂ ਵਧੇਰੇ ਖਤਰਨਾਕ ਸਿੱਧ ਹੁੰਦਾ ਹੈ | ਜਦੋ ਮੋਬਾਈਲ ਉਤੇ ਵੀ ਕੰਪਿਊਟਰ ਵਾਲੀ ਸਾਰੀ ਸਮਗਰੀ ਮੌਜੂਦ ਹੁੰਦੀ ਹੈ |
    ਸਰ ਅੰਸ਼ :- ਅਮਰੀਕੀ ਵਿਗਿਆਨੀ ਰਾਬਰਟ ਫੋਰਸਟ ਦਾ ਵਿਸ਼ਵਾਸ਼ ਹੈ ਕਿ ਇਸ ਸਦੀ ਵਿਚ ਕੰਪਿਊਟਰਾਂ ਦੀ ਮਦਦ ਨਾਲ ਮੁਨੱਖ ਪੁਲਾੜ ਵਿਚ ਸ੍ਵ-ਚਲਿਤ ਫੈਕਟਰੀਆਂ ਚਲਾਉਣ ਦੇ ਕਾਬਲ ਹੋ ਜਾਵੇਗਾ |  

  16. 3. ਆਪਣੇ ਵੱਡੇ ਭਰਾ/ਕਿਸੇ ਨਜ਼ਦੀਕੀ ਰਿਸ਼ਤੇਦਾਰ ਨੂੰ ਇੱਕ ਪੱਤਰ ਲਿਖੋ ਜਿਸ ਵਿੱਚ ਦਸਵੀਂ ਦੇ ਪੇਪਰ ਦੇਣ ਉਪਰੰਤ ਅਗਲੇਰੀ ਪੜ੍ਹਾਈ ਲਈ ਸਲਾਹ ਦੀ ਮੰਗ ਕੀਤੀ ਗਈ ਹੋਵੇ ।

    Answer:

    7217 ਸ਼ਕਤੀ ਨਗਰ 
    ਪਠਾਨਕੋਟ |
    25 ਜੂਨ 2018 


    ਪਿਆਰੇ ਵੀਰ ਜੀ ,
    ਸਤਿ ਸ਼੍ਰੀ ਅਕਾਲ | ਆਪ ਜੀ ਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਮੈ ਦਸਵੀ ਫਿਰਸਟ ਡਿਵੀਜਨ ਲੈ ਕੇ ਪਾਸ ਕਰ ਲਈ ਹੈ | ਮੇਰਾ ਇਲ ਤਾਂ ਇਹ ਕਰਦਾ ਹੈ ਕੇ ਮੈ ਕਾਲਜ ਵਿਚ ਦਾਖਲਾ ਲੈ ਕੇ ਉੱਚੀ ਤੋਂ ਉੱਚੀ ਪੜਾਈ ਕਰਾ ਜਾਂ ਬਾਰਵੀ ਕਰ ਕੇ ਇੰਜਨੀਅਰਿੰਗ ਦੇ ਕਿਸੇ ਖੇਤਰ ਵਿਚ ਡਿਗਰੀ ਪ੍ਰਾਪਤ ਕਰਾਂ , ਪ੍ਰੰਤੂ ਪਿਤਾ ਜੀ ਦੇ ਅਣਹੋਂਦ ਕਾਰਨ ਘਰ ਦਾ ਸਾਰਾ ਖਰਚਾ ਤੁਹਾਡੇ ਸਿਰ ਤੇ ਹੀ ਹੈ | ਮੈ ਨਹੀਂ ਚੁਹੁੰਦਾ ਕੇ ਆਪ ਉਪਰ ਹੋਰ ਬੋਝ ਵਧਾਇਆ ਜਾਵੇ | ਦਸਵੀ ਪਿੱਛੋਂ ਜੇ ਈ ਟੀ ਦੇ ਕੋਰਸ ਵਿਚ ਚੰਗੇ ਨੰਬਰ ਲੈ ਕੇ ਭਿਨ ਭਿਨ ਡਿਪਲੋਮਾ ਕੋਰਸ ਵਿਚ ਦਾਖਲਾ ਲਿਆ ਜਾ ਸਕਦਾ ਹੈ | ਜਿਵੇਂ ਆਰਕੀਟੈਕਟ , ਆਟੋਮੋਬੀਲੇ , ਕੈਮੀਕਲ ਆਦਿ | ਇਸ ਤੋਂ ਇਲਾਵਾ ਕੁਜ ਸਰਟੀਫਕੇਟ ਕੋਰਸ ਵੀ ਹਨ | ਪਰੰਤੂ ਇਹਨਾਂ ਦੀਪਲੋਮੇਆਂ ਦੇ ਸਿਰਾਂ ਤੇ ਕੋਈ ਵੱਡੀ ਨੌਕਰੀ ਨਹੀਂ ਪ੍ਰਾਪਤ ਕੀਤੀ ਜਾ ਸਕਦੀ | ਮੈਡੀਕਲ ਤੋਂ ਬਾਅਦ ਡਿਗਰੀ ਕੋਰਸਾਂ ਦਾ ਵਧੇਰੇ ਫਾਇਦਾ ਹੈ , ਪ੍ਰੰਤੂ ਇਹਨਾਂ ਦਾ ਕਰਚ ਜਾਦਾ ਹੈ | 
           ਇਹ ਸਾਰਾ ਕੁਜ ਸੋਚ ਕੇ ਮੈਨੂੰ ਸਮਾਜ ਨਹੀਂ ਲੱਗਦੀ ਮੈ ਕਿ ਕਰਾ | ਇਸ ਲਈ ਆਪ ਹੀ ਘਰ ਦੀ ਵਿਤੀ ਹਾਲਤ ਨੂੰ ਡੀਆਂ ਵਿਚ ਰੱਖ ਕੇ ਫੈਂਸਲਾ ਕਰੋ ਕੇ ਮੈ ਕਿ ਕਰਾ ਤੇ ਕਹਿੰਦੇ ਕੋਰਸਾਂ ਵਿਚ ਦਾਖਲਾ ਲਵਾਂ | ਜਿਸ ਨਾਲ ਕਰਚ ਵੀ ਘਾਟ ਹੋਵੇ ਤੇ ਮੇਰਾ ਭਿਵਿਖ ਵੀ ਉਜਲਾ ਰਹੇ | ਉਮੀਦ ਹੈ ਕਿ ਆਪ ਜਲਦੀ ਹੀ ਇਸ ਸੰਬੰਧੀ ਆਪਣੀ ਸਲਾਹ ਮੈਨੂੰ ਭੇਜ ਦਿਓਗੇ |


    ਆਪ ਦਾ ਛੋਟਾ ਵੀਰ ,
    __________ |

  17. ਜਾਂ

    ਤੁਹਾਡੇ ਸ਼ਹਿਰ ਵਿੱਚ ਬੱਚਿਆਂ ਦੇ ਚੁੱਕੇ ਜਾਣ ਦੀਆਂ ਵਾਰਦਾਤਾਂ ਵਧ ਰਹੀਆਂ ਹਨ । ਕਿਸੇ ਅਖ਼ਬਾਰ ਦੇ ਸੰਪਾਦਕ ਨੂੰ ਇਸ ਸੰਬੰਧ ਵਿੱਚ ਪੱਤਰ ਲਿਖੋ ਤਾਂ ਜੋ ਲੋਕ ਸੁਚੇਤ ਹੋ ਜਾਣ ਅਤੇ ਸਰਕਾਰ ਇਸ ਬਾਰੇ ਉਚਿਤ ਕਾਰਵਾਈ ਕਰੇ।

    Answer:

    84 ਸਿਵਲ ਲਾਇਨਜ 
    ਲੁਧਿਆਣਾ 
    15 ਜਨਵਰੀ 2019 


    ਸੇਵਾ ਵਿਖੇ 
                               ਸੰਪਾਦਕ ਸਾਹਿਬ 
                               ਰੋਜਾਨਾ ਅਜੀਤ 
                               ਜਲੰਧਰ |
    ਵਿਸ਼ਾ :- ਬੱਚੇ ਦੀਆਂ ਚੁਕੇ ਜਾਣ ਦੀਆਂ ਵਾਰਦਾਤਾਂ |
    ਸ਼੍ਰੀ ਮਾਨ ਜੀ ,
                   ਮੈ ਇਸ ਪੱਤਰ ਦੁਆਰਾ ਆਪ ਨੂੰ ਆਪਣੇ ਸ਼ਹਿਰ ਵਿਚ ਬੱਚਿਆਂ ਦੇ ਚੁਕੇ ਜਾਣ ਦੀਆਂ ਨਿਤ ਵੱਧ ਰਹੀਆਂ ਵਾਰਦਾਤਾਂ ਸੰਬੰਧੀ ਰਿਪੋਟ ਲਿਖ ਕੇ ਭੇਜ ਰਿਹਾ ਹਾਂ , ਆਪ ਕਿਰਪਾ ਕਰ ਕੇ ਇਸ ਨੂੰ ਆਪਣੀ ਅਖਬਾਰ ਵਿਚ ਛਾਪ ਦੇਣਾ , ਤਾਂ ਜੋ ਸ਼ਹਿਰ ਦੇ ਲੋਕ ਇਸ ਨੂੰ ਪਹਾੜ ਕੇ ਸੁਚੇਤ ਹੋ ਸਕਣ ਤੇ ਪ੍ਰਸ਼ਾਸ਼ਨ ਵੀ ਇਸ ਸੰਬੰਧੀ ਕੋਈ ਕਾਰਵਾਈ ਕਰਨ ਲਈ ਹਰਕਤ ਵਿਚ ਆ ਸਕੇ |
                ਪਿੱਛਲੇ ਇਕ ਮਹੀਨੇ ਵਿਚ ਸਾਡੇ ਸ਼ਹਿਰ ਦੇ ਕਲੰਕ ਟਾਵਰ ਚੋਕ ਦੇ ਨਾਲ ਲੱਗਦੇ ਇਲਾਕੇ ਵਿੱਚੋ ਦੋ ਬੱਚੇ ਚੁਕੇ ਗਏ ਹਨ | ਵਿਚਾਰੇ ਘਰੋਂ ਸਕੂਲੋਂ ਪਹਾੜਾਂ ਗਏ ਤੇ ਵਾਪਸ ਨਹੀਂ ਪਰਤੇ | ਇਹਨਾਂ ਵਿੱਚੋ ਇਕ ਬਚਾ ਚੋਥੀ ਵਿਚ ਪੜਦਾ ਸੀ ਤੇ ਦੂਸਰਾ 19 ਤਾਰੀਕ ਨੂੰ | ਮੇਰੇ ਗੁਆਂਢੀਆਂ ਦਾ ਅਠਾ ਸਾਲਾਨਾ ਦਾ ਮੁੰਡਾ ਜਦੋ ਛੁਟੀ ਹੋਣ ਤੇ ਸਕੂਲੋਂ ਬਾਹਰ ਨਿਕਲਿਆ , ਤਾਂ ਇਕ ਸਕੂਟਰ ਵਾਲੇ ਆਦਮੀ ਨੇ ਉਸ ਦਾ ਨਾ ਪੁੱਛਿਆ ਤੇ ਉਸ ਨੂੰ ਦੋ ਟਾਫੀਆਂ ਖਾਨ ਲਈ ਦਿਤੀਆਂ , ਜੋ ਬੱਚੇ ਨੇ ਨਾ ਲਈਆਂ | ਉਸ ਆਦਮੀ ਨੇ ਬੱਚੇ ਨੂੰ ਕਿਹਾ ਦੇ ਦਾਦੀ ਦਾ ਏਕ੍ਸਿਡੇੰਟ ਹੋ ਗਿਆ ਹੈ ਤੇ ਉਹ ਹਸਪਤਾਲ ਵਿਚ ਦਾਖਲ ਹਨ | ਉਹ ਉਸ ਨੂੰ ਓਹਨਾ ਦੇ ਕੋਲ ਲਿਜਾਣ ਲਈ ਆਇਆ ਹੈ | ਬਚਾ ਹੈਰਾਨ ਜੇਹਾ ਹੋਇਆ ਅਜੇ ਸੋਚ ਹੀ ਰਿਹਾ ਸੀ ਕਿ ਕਿ ਕਰੇ | ਜਦੋ ਬੱਚੇ ਨੇ ਡੈਡੀ ਨੂੰ ਦੇਖਿਆ ਤੇ ਉਸਨੂੰ ਇਕਦਮ ਪੁਕਾਰਿਆ , ਤਾਂ ਸਕੂਟਰ ਵਾਲਾ ਇਕ ਦਮ ਦੌੜ ਗਿਆ |
                 ਉਪਰੋਕਤ ਘਟਨਾਵਾਂ ਤੋਂ ਸਿੱਖ ਹੁੰਦਾ ਹੈ ਕਿ ਅੱਜ ਕਲ ਸਾਡੇ ਸ਼ਹਿਰ ਵਿਚ ਬੱਚੇ ਚੁੱਕਣ ਵਾਲਾ ਕੋਈ ਗਿਰੋਹ ਸ਼ਰਮਸਾਰ ਹੈ | ਆਮ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਇਹਨਾਂ ਤੋਂ ਸੁਚੇਤ ਕਰਨਾ ਚਾਹੀਦਾ ਹੈ ਕਿ ਉਹ ਨਾ ਤਾਂ ਕਿਸੇ ਉਪਰੋਂ ਕੁਜ ਲੈ ਕੇ ਖਾਣ , ਨਾ ਉਸ ਦੀਆਂ ਗੱਲਾਂ ਵਿਚ ਅਉਣ ਤੇ ਨਾ ਹੀ ਇਕਲੇ ਕਿਧਰੇ ਘੁੰਮਣ | ਦੂਜੇ ਪਾਸੇ ਪ੍ਰਸ਼ਾਸਨ ਨੂੰ ਚਹਿਸ ਹੈ ਕਿ ਉਹ ਇਸ ਗਿਰੋਹ ਨੂੰ ਕਾਬੂ ਕਰਨ ਲਈ ਯੋਗ ਕਦਮ ਉਠਾਏ ਜਾਣ |
    ਧੰਨਵਾਦ ਸਾਹਿਤ |


    ਆਪ ਜੀ ਦਾ ਵਿਸ਼ਵਾਸ਼-ਪਾਤਰ
    --------------- 

  18. 4. ਹੇਠ ਲਿਖੇ ਪੈਰੇ ਦੀ ਸੰਖੇਪ-ਰਚਨਾ ਲਗ-ਪਗ ਇੱਕ-ਤਿਹਾਈ ਸ਼ਬਦਾਂ ਵਿੱਚ ਲਿਖੋ ਅਤੇ ਢੁਕਵਾਂ ਸਿਰਲੇਖ ਵੀ ਦਿਓ : | ਕਿਸੇ ਵਿਅਕਤੀ ਨੂੰ ਉਸ ਦੀ ਗਲਤੀ ਦਾ ਅਹਿਸਾਸ ਵੀ ਉਹ ਹੀ ਕਰਵਾ ਸਕਦਾ ਹੈ ਜਿਸ ਨੂੰ ਉਸ ਦੇ ਵਿਗੜਨ ਟਿੱਖ ਹੈ ਅਤੇ ਉਹ ਵਿਗੜੇ ਨੂੰ ਸੁਧਾਰਨ ਦੀ ਲੋੜ ਸਮਝਦਾ ਹੈ । ਜਿਹੜਾ ਉਸ ਦੀ ਤਰੱਕੀ ਦਾ ਚਾਹਵਾਨ ਹੈ, ਉਸ ਦਾ ਭਲਾ ਸੋਚਦਾ ਹੈ । ਉਹ ਉਸ ਨੂੰ ਚੁੰਮਣਾ ਦੇਵੇ, ਅਹਿਸਾਸ ਕਰਾਏ ਕਿ ਚਿੱਕੜ ਵਿੱਚੋਂ ਬਾਹਰ ਆ ਜਾ । ਉਸ ਨੂੰ ਹੌਸਲਾ ਦੇਵੇ ਕਿ ਅਜੇ ਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ, ਉਸ ਲਈ ਘਰ ਦੇ ਬੂਹੇ ਬੰਦ ਨਹੀਂਭੁੱਲਾ ਉਹ ਨਾ ਜਾਣੀਏ ਜੋ ਮੁੜ ਘਰ ਆਵੇ ।' ਉਹ ਥੋੜ੍ਹਾ ਜਿਹਾ ਵੀ ਹੁੰਗਾਰਾ ਭਰੇ ਤਾਂ ਉਸ ਦੀ ਬਾਂਹ ਫੜ ਲਈ ਜਾਵੇ । ਉਸ ਨੂੰ ਅਹਿਸਾਸ ਕਰਾਇਆ ਜਾਏ ਕਿ ਉਹ ਬਹੁਤ ਕੁਝ ਕਰ ਸਕਦਾ ਹੈ । ਕਿਸੇ ਗਲਤੀ ਤੇ ਇਹ ਨਾ ਕਿਹਾ ਜਾਵੇ ਕਿ ਉਸ ਨੇ ਤਾਂ ਨੱਕ ਵਢਾ ਦਿੱਤਾ ਹੈ, ਕੋਈ ਕਿਸੇ ਨੂੰ ਮੂੰਹ ਵਿਖਾਉਣ ਜੋਗਾ ਹੀ ਨਹੀਂ ਰਿਹਾ ਸਗੋਂ ਗਲਤੀ ਸੁਧਾਰਨ ਦੇ ਮੌਕੇ ਤੇ ਸਾਧਨ ਦਿੱਤੇ ਜਾਣ, ਰਾਹ ਦਿੱਤਾ ਜਾਵੇ ਅੱਗੇ ਵਧਣ ਦਾ ਕਿਉਂਕਿ ਨਾ ਕੋਈ ਦੇਵਤਾ ਜੰਮਦਾ ਹੈ ਤੇ ਨਾ ਦੈਤ । ਬੱਸ ਸੁਧਾਰ ਲਈ ਉਦੱਮ ਕਰਨ ਦੀ ਲੋੜ ਹੁੰਦੀ ਹੈ ।

    Answer:

    ਸਿਰਲੇਖ :- ਗ਼ਲਤੀ ਦਾ ਸੁਧਾਰ 
    ਸੰਖੇਪ ਰਚਨਾ :- ਗ਼ਲਤੀ ਕਰਨ ਵਾਲੇ ਨੂੰ ਓਹੀ ਸੁਧਾਰ ਸਕਦਾ ਹੈ , ਜਿਸ ਨੂੰ ਉਸ ਦੇ ਵਿਗਾੜਨ ਦਾ ਦੁੱਖ ਹੋਵੇ ਤੇ ਉਸ ਦੇ ਭਲੇ ਦਾ ਚਾਹਵਾਨ ਹੋਵੇ , ਜੋ ਉਸ ਨੂੰ ਹੋਂਸਲਾ ਵਧਾਊ ਸਹਾਰਾ ਤੇ ਸਹਾਇਤਾ ਦੇਵੇ | ਉਸਨੂੰ ਇਹ ਨਾ ਕਹੇ ਕਿ ਉਸਨੇ ਗ਼ਲਤੀ ਕਰ ਕੇ ਕਿਸੇ ਨੂੰ ਮੂੰਹ ਵਿਖਾਉਣ ਜੋਗਾ ਹੀ ਨਹੀਂ ਛਡਿਆ |ਇਸ ਦੀ ਥਾਂ ਉਸ ਨੂੰ ਸੁਧਾਰਨ ਦੇ ਮੌਕੇ ਦਿਤੇ ਜਾਣ |


    (53/152 ਸ਼ਬਦ)

  19. 5.ਹੇਠ ਲਿਖੇ ਪੈਰੇ ਨੂੰ ਪੜ੍ਹ ਕੇ ਅੰਤ ਵਿੱਚ ਦਿੱਤੇ ਪ੍ਰਸ਼ਨਾਂ ਦੇ ਉੱਤਰ ਲਿਖੋ :

    ਮਾਤ-ਭਾਸ਼ਾ ਦੀ ਸਿੱਖਿਆ ਤੋਂ ਬਗੈਰ ਕੋਈ ਵਿਦਿਆਰਥੀ ਸਿੱਖਿਆ ਦੇ ਖੇਤਰ ਵਿੱਚ ਸ਼ਿਖਰਾਂ ਨਹੀਂ ਛੂਹ ਸਕਦਾ । ਉਹ ਸਾਰੀ ਉਮਰ ਲੰਗੜਾ ਕੇ ਤੁਰਦਾ ਹੈ ਅਤੇ ਆਪਣੇ ਪੈਰਾਂ 'ਤੇ ਸਿੱਧਾ ਖੜਾ ਨਹੀਂ ਹੋ ਸਕਦਾ । ਮਾਤ-ਭਾਸ਼ਾ ਵਿਚਾਰਾਂ ਨੂੰ ਪ੍ਰਗਟਾਉਣ ਦਾ ਇੱਕੋ-ਇੱਕ ਉੱਤਮ ਸਾਧਨ ਹੈ । ਇਹੋ ਕਾਰਨ ਹੈ ਕਿ ਵਿਦਵਾਨਾਂ ਨੇ ਮਾਤ-ਭਾਸ਼ਾ ਨੂੰ ਸਿੱਖਿਆ ਦੇਣ ਦਾ ਯੋਗ ਅਤੇ ਸਹੀ ਮਾਧਿਅਮ ਮੰਨਿਆ ਹੈ । ਕਿਸੇ ਦੂਜੀ ਭਾਸ਼ਾ ਨੂੰ ਸਿੱਖਣ-ਸਿਖਾਉਣ ਵਿੱਚ ਕਾਫ਼ੀ ਸਮਾਂ ਲੱਗ ਜਾਂਦਾ ਹੈ । ਜਿਹੜਾ ਕਿ ਗਿਆਨ-ਵਿਗਿਆਨ ਦੀ ਪ੍ਰਾਪਤੀ ਲਈ ਵਰਤਿਆ ਜਾ ਸਕਦਾ ਹੈ । ਸਿੱਖਿਆ ਦੇ ਖੇਤਰ ਵਿੱਚ ਜਿੰਨੇ ਵੀ ਦਾਰਸ਼ਨਿਕ ਹਨ ਉਹਨਾਂ ਨੇ ਸਦਾ ਮਾਤ-ਭਾਸ਼ਾ ਨੂੰ ਸਿੱਖਿਆ ਦਾ ਮਾਧਿਅਮ ਬਣਾਉਣ ਉੱਤੇ ਜ਼ੋਰ ਦਿੱਤਾ ਹੈ । ਇਹ ਗੱਲ ਬੜੇ ਹੀ ਦੁੱਖ ਨਾਲ ਕਹਿਣੀ ਪੈਂਦੀ ਹੈ ਕਿ ਸਾਡੇ ਦੇਸ਼-ਵਾਸੀਆਂ ਨੂੰ ਅਜੇ ਤੱਕ ਇਸ ਦੀ ਸਮਝ ਨਹੀਂ ਆਈ । ਅਸੀਂ ਅਜੇ ਵੀ ਵਿਦੇਸ਼ੀ ਭਾਸ਼ਾ ਦੇ ਮਾਧਿਅਮ ਰਾਹੀਂ ਆਪਣੇ ਬੱਚਿਆਂ ਨੂੰ ਸਿੱਖਿਆ ਦਿਵਾਉਣੀ ਚਾਹੁੰਦੇ ਹਾਂ ! ਅਮੀਰ ਪਰਿਵਾਰਾਂ ਦੇ ਬੱਚੇ ਅੰਗਰੇਜ਼ੀ ਭਾਸ਼ਾ ਰਾਹੀਂ ਦਿੱਤੀ ਜਾਂਦੀ ਸਿੱਖਿਆ ਪ੍ਰਾਪਤ ਕਰਨ ਵਿੱਚ ਆਪਣੀ ਸ਼ਾਨ ਸਮਝਦੇ ਹਨ । ਸਾਨੂੰ ਇਸ ਸੰਬੰਧੀ ਗੰਭੀਰ ਵਿਚਾਰ ਕਰਨ ਦੀ ਲੋੜ ਹੈ ।

    ਪ੍ਰਸ਼ਨ :

    (ੳ) ਮਾਤ-ਭਾਸ਼ਾ ਤੋਂ ਬਿਨਾਂ ਬੱਚੇ ਦਾ ਕੀ ਹਾਲ ਹੁੰਦਾ ਹੈ ।

    Answer:

    ਮਾਤ ਭਾਸ਼ਾ ਦੀ ਸਿੱਖਿਆ ਤੋਂ ਬਿਨਾ ਕੋਈ ਬਚਾ ਸਿੱਖਿਆ ਦੇ ਖੇਤਰ ਵਿਚ ਸਿਖਰਾਂ ਨਹੀਂ ਛੂਹ ਸਕਦਾ | ਉਹ ਸਾਰੀ ਉਮਰ ਲੱਗਦਾ ਕੇ ਤੁਰਦਾ ਹੈ ਤੇ ਸਿਧ ਖੜਾ ਨਹੀਂ ਹੋ ਸਕਦਾ |

  20. (ਅ) ਮਾਤ-ਭਾਸ਼ਾ ਸਿੱਖਿਆ ਦਾ ਯੋਗ ਅਤੇ ਸਹੀ ਸਾਧਨ ਕਿਉਂ ਮੰਨਿਆ ਗਿਆ ਹੈ ?

    Answer:

    ਮਾਤ-ਭਾਸ਼ਾ ਸਿੱਖਿਆ ਦਾ ਯੋਗ ਅਤੇ ਸਹੀ ਸਾਧਨ ਇਸ ਕਰਕੇ ਮੰਨਿਆ ਗਿਆ ਹੈ ਕਿਉਕਿ ਕਿਸੇ ਦੂਜੀ ਭਾਸ਼ਾ ਨੂੰ ਸਿੱਖਣ ਸਿਖੌਣ ਉਤੇ ਕਾਫੀ ਸਮਾਂ ਲੱਗ ਜਾਂਦਾ ਹੈ ਜੋ ਕਿ ਵਿਗਿਆਨ ਗਈਆਂ ਦੀ ਪ੍ਰਾਪਤੀ ਲਈ ਵਰਤਿਆ ਜਾ ਸਕਦਾ ਹੈ |

  21. (ੲ) ਸਿੱਖਿਆ-ਖੇਤਰ ਦੇ ਦਾਰਸ਼ਨਿਕ ਕਿਸ ਭਾਸ਼ਾ ਨੂੰ ਸਿੱਖਿਆ ਦਾ ਮਾਧਿਅਮ ਬਣਾਉਣ 'ਤੇ ਜ਼ੋਰ ਦਿੰਦੇ ਹਨ:

    Answer:

    ਸਿੱਖਿਆ ਦੇ ਖੇਤਰ ਵਿਚ ਦਾਰਸ਼ਨਿਕ ਮਾਤ-ਭਾਸ਼ਾ ਨੂੰ ਸਿੱਖਿਆ ਦਾ ਮਾਧਿਅਮ ਬਣਾਉਣ ਤੇ ਜ਼ੋਰ ਦਿੰਦੇ ਹਨ |

  22. (ਸ) ਅਮੀਰ ਪਰਿਵਾਰਾਂ ਦੇ ਬੱਚੇ ਕੀ ਸਮਝਦੇ ਹਨ ?

    Answer:

    ਆਮਿਰ ਪਰਿਵਾਰਾਂ ਦੇ ਬਚੇ ਅੰਗਰੇਜ਼ੀ ਭਾਸ਼ਾ ਰਾਹੀਂ ਦਿਤੀ ਜਾਂਦੀ ਸਿੱਖਿਆ ਪ੍ਰਾਪਤ ਕਰਨ ਵਿਚ ਆਪਣੀ ਸ਼ਾਨ ਸਮਝਦੇ ਹਨ |

  23. 6. ਹੇਠ ਲਿਖੇ ਮੁਹਾਵਰਿਆਂ ਵਿੱਚੋਂ ਕਿਸੇ ਪੰਜ ਨੂੰ ਵਾਕਾਂ ਵਿੱਚ ਇਸ ਤਰ੍ਹਾਂ ਵਰਤੋ ਕਿ ਅਰਥ ਸਪਸ਼ਟ ਹੋ ਜਾਣ:

    Answer:

    ਉੱਚਾ ਸਾਹ ਨਾ ਕੱਢਣਾ (ਸਹਿਮ ਜਾਣਾ) :- ਬਚੇ ਮਾਪਿਆਂ ਸਾਹਮਣੇ ਬੋਲਦੇ ਹਨ , ਅਧਿਆਪਕ ਸਾਹਮਣੇ ਤਾਂ ਉਚਾ ਸਾਹ ਵੀ ਨਹੀਂ ਕੱਢਦੇ |
    ਅੱਜ-ਕੱਲ੍ਹ ਕਰਨਾ (ਟਾਲ ਮਟੋਲ ਕਰਨਾ) :- ਉਹ ਮੇਰੇ ਤੋਂ ਉਧਰ ਲਏ ਪੈਸੇ ਵਾਪਸ ਨਹੀਂ ਕਰ ਰਿਹਾ | ਜਦੋ ਮੈ ਮੰਗਦਾ ਅੱਜ ਕਲ ਕਰ ਛੱਡਦਾ ਹੈ | 
    ਸਿਰ ਉੱਤੋਂ ਪਾਣੀ ਲੰਘਣਾ (ਹੱਦੋ ਵੱਧ ਵਿਗੜਨਾ) :- ਮੈ ਉਸ ਦੀਆਂ ਵਧੀਕੀਆਂ ਨੂੰ ਹੋਰ ਬਰਦਾਸ਼ਤ ਨਹੀਂ ਕਰ ਸਕਦਾ | ਹੁਣ ਤਾਂ ਸਿਰ ਉਤੇ ਪਾਣੀ ਲੱਗ ਗਿਆ ਹੈ |
    ਕੱਪੜਿਆਂ ਤੋਂ ਬਾਹਰ ਹੋਣਾ (ਗੁਸੇ ਨਾਲ ਬੇਕਾਬੂ ਹੋਣਾ) :- ਮੇਰੇ ਮੂੰਹੋਂ ਖਾਰਿਆਂ ਸੁਨ ਕੇ ਉਹ ਕੱਪੜਿਆਂ ਤੋਂ ਬਾਹਰ ਹੋ ਗਿਆ |
    ਢੱਠੇ ਖੂਹ ਵਿੱਚ ਪੈਣਾ (ਬਰਬਾਦ ਹੋਣਾ) :- ਢੱਠੇ ਖੂਹ ਵਿਚ ਜਾਵੇ ਤੇਰਾ ਕਾਰੋਬਾਰ ਜਿਸ ਤੋਂ ਟਕੇ ਦਾ ਫਾਇਦਾ ਨਹੀਂ |
    ਨੱਕ ਵਿੱਚ ਦਮ ਕਰਨਾ (ਤੰਗ ਕਰਨਾ) :- ਜਿਦੀ ਬਚੇ ਆਮ ਤੋਰ ਤਰ ਆਪਣੇ ਮਾਤਾ ਪਿਤਾ ਦੇ ਨੱਕ ਵਿਚ ਦਮ ਕਰਦੇ ਹਨ |
    ਪਾਪੜ ਵੇਲਣਾ (ਕਈ ਭਾਂਤ ਦੇ ਯਤਨ ਕਰਨੇ) :- ਉਸ ਨੇ ਨੌਕਰੀ ਪ੍ਰਾਪਤ ਕਰਨ ਲਈ ਕਈ ਪਾਪੜ ਵੇਲੇ ਪਰ ਸਫਲਤਾ ਫਰ ਵੀ ਨਹੀਂ ਮਿਲੀ |
    ਲਾਲ ਪੀਲਾ ਹੋਣਾ (ਗੁਸੇ ਹੋਣਾ) :- ਤੂੰ ਉਸ ਨਾਲ ਜਰੂਰ ਕੋਈ ਉੱਚੀ ਨੀਵੀ ਕੀਤੀ ਹੋਊ ਐਵੇਂ ਤਾਂ ਨੀ ਉਹ ਲਾਲ ਪਿਲਾ ਹੁੰਦਾ |
    ਵਾਲ ਦੀ ਖੱਲ ਲਾਹੁਣਾ (ਬਹੁਤ ਬਹਿਸ ਕਰਨੀ) :- ਬਹਿਸ ਵਿਚ ਰਾਮ ਦੇ ਕੋਈ ਵਾਰੇ ਨਹੀਂ ਆ ਸਕਦਾ  , ਉਹ ਤਾਂ ਵੱਲ ਦੀ ਖਾਲ ਲਾਹੁੰਦਾ ਹੈ |
    ਕੰਨਾਂ ਦੇ ਕੱਚੇ ਹੋਣਾ (ਸੁਣੀ ਸੁਣਾਈ ਗੱਲ ਤੇ ਇਤਬਾਰ ਕਰ ਲੈਣਾ) :- ਲਵਲੀ ਨੇ ਕਿਹਾ ਕੇ ਉਸ ਦਾ ਪਤੀ ਕਨਾ ਦਾ ਕੱਚਾ ਹੈ | ਜਦੋ ਉਸ ਦੀ ਮਾਂ ਉਸਦੇ ਕੋਲ ਮੇਰੇ ਵਰੁੱਧ ਕੋਈ ਗੱਲ ਦੱਸਦੀ ਹੈ , ਤਾਂ ਉਹ ਬਿਨਾ ਸੋਚੇ ਸਮਝੇ ਮੇਰੇ ਨਾਲ ਲੜਨ ਲੱਗ ਪੈਂਦਾ ਹੈ |

  24. 7. ਵਿਸਰਾਮ ਚਿੰਨ੍ਹ ਲਾ ਕੇ ਦੁਬਾਰਾ ਲਿਖੋ :

    ਵਿਦਿਆਰਥੀਓ ਨਕਲ ਦੀ ਥਾਂ ਸਦਾ ਅਕਲ ਦੀ ਵਰਤੋਂ ਕਰੋ ਅਧਿਆਪਕ ਨੇ ਕਿਹਾ

    Answer:

    "ਵਿਦਿਆਰਥੀਓ, ਨਕਲ ਦੀ ਥਾਂ ਸਦਾ ਅਕਲ ਦੀ ਵਰਤੋਂ ਕਰੋ |" ਅਧਿਆਪਕ ਨੇ ਕਿਹਾ |

  25. 8. ਹੇਠ ਲਿਖੇ ਪ੍ਰਸ਼ਨਾਂ ਦੇ ਸੰਖੇਪ ਉੱਤਰ ਦਿਉ :

    (ਉ) ਵਿਆਕਰਨ ਦਾ ਮੰਤਵ ਕੀ ਹੈ ?

    Answer:

    ਵਿਆਕਰਣ ਦਾ ਮੰਤਵ ਕਿਸੇ ਭਾਸ਼ਾ ਦੇ ਵਰਤਾਰੇ ਨੂੰ ਵਿਗਿਆਨਿਕ ਢੰਗ ਨਾਲ ਸਮ੍ਜਣਾ ਹੈ | ਇਸ ਰਾਹੀਂ ਭਾਸ਼ਾ ਦੇ ਵਰਤਾਰੇ ਪਿੱਛੇ ਕੰਮ ਕਰਦੇ ਨਿਯਮ ਕੱਢੇ ਜਾਂਦੇ ਹਨ | ਓਹਨਾ ਨਿਯਮ ਨੂੰ ਸਮੁੱਚੀ ਭਾਸ਼ਾ ਉਤੇ ਲਾਗੂ ਕਰ ਕੇ ਭਾਸ਼ਾ ਦਾ ਮਿਆਰੀ ਜਾ ਟਕਸਾਲੀ ਰੂਪ ਸਥਾਪਿਤ ਕੀਤਾ ਜਾਂਦਾ ਹੈ ਤੇ ਇਸੇ ਰਾਹੀਂ ਵਿਦੇਸ਼ੀਆਂ ਨੂੰ ਸੰਬੰਧਿਤ ਬੋਲੀ ਸਿਖਾਈ ਜਾਂਦੀ ਹੈ |

  26. (ਅ) ਬੋਲ-ਚਾਲ ਦੀ ਬੋਲੀ ਤੋਂ ਕੀ ਭਾਵ ਹੈ ?

    Answer:

    ਬੋਲ ਚਾਲ ਦੀ ਬੋਲੀ ਉਹ ਹੁੰਦੀ ਹੈ ਜਿਸ ਰਾਹੀਂ ਵੱਖ ਵੱਖ ਇਲਾਕਿਆਂ ਵਿਚ ਰਹਿੰਦੇ ਲੋਕ ਆਪਸ ਵਿਚ ਗੱਲ ਬਾਤ ਕਰਦੇ ਹਨ | ਇਕ ਭਾਸ਼ਾ ਖੇਤਰ ਵਿਚ ਇਸ ਦੇ ਕਈ ਰੂਪ ਹੁੰਦੇ ਹਨ | 

  27. (ੲ) ਨਾਸਿਕੀ ਵਿਅੰਜਨ ਕਿਸ ਨੂੰ ਆਖਦੇ ਹਨ ? ਪੰਜਾਬੀ ਦੇ ਨਾਸਕੀ ਵਿਅੰਜਨ ਲਿਖੋ।

    Answer:

    ਨਾਸਕੀ ਵਿਅੰਜਨ ਉਸ ਧੁਨੀ ਨੂੰ ਕਿਹਾ ਜਾਂਦਾ ਹੈ ਜਿਸ ਦਾ ਉਚਾਰਣ ਕਰਨ ਸਮੇ ਅਵਾਜ ਨੱਕ ਵਿੱਚੋ ਨਿਕਲਦੀ ਹੈ | ਪੰਜਾਬੀ ਵਿਚ ਹੇਠ ਲਿਖੀਆਂ ਨਾਸਕੀ ਵਿਅੰਜਨ ਹਨ |
    ਜਿਵੇਂ :- ਙ , ਣ , ਨ , ਮ | 

  28. 9. ਹੇਠ ਲਿਖੇ ਪ੍ਰਸ਼ਨਾਂ ਦੇ ਸੰਖੇਪ ਉੱਤਰ ਦਿਓ :

    (ਉ) ਵਰਨ ਜਾਂ ਅੱਖਰ ਕਿਸ ਨੂੰ ਕਹਿੰਦੇ ਹਨ ?

    Answer:

    ਮਨੁੱਖ ਜਦੋ ਬੋਲਦਾ ਹੈ , ਤਾਂ ਉਸ ਦੇ ਮੂੰਹੋਂ ਭਿਨ ਭਿਨ ਪ੍ਰਕਾਰ ਦੀਆਂ ਅਵਾਜਾਂ ਨਿਕਲਦੀਆਂ ਹਨ | ਇਹਨਾਂ ਨੂੰ ਪ੍ਰਗਟ ਕਰਨ ਲਈ ਜੋ ਚੀਨ ਮਿਥੇ ਗਏ ਹਨ ਓਹਨਾ ਨੂੰ ਵਰਨ ਜਾਂ ਅੱਖਰ ਆਖਿਆ ਜਾਂਦਾ ਹੈ |
    ਜਿਵੇਂ :- ਕ , ਚ , ਟ , ਤ , ਪ |

  29. (ਅ) ਗੁਰਮੁਖੀ ਲਿਪੀ ਤੇ ਵਰਨਮਾਲਾ ਵਿੱਚ ਕੀ ਅੰਤਰ ਹੈ ?

    Answer:

    ਗੁਰਮੁਖੀ ਦੇ ਸਾਰੇ ਅੱਖਰਾਂ ਤੇ ਲਗਾਂ ਨੂੰ ਮਿਲਾ ਕੇ ਗੁਰਮੁਖੀ ਲਿਪੀ ਬਣਦੀ ਹੈ , ਪ੍ਰੰਤੂ ਜਦੋ ਗੁਰਮੁਖੀ ਦੇ 41 ਅੱਖਰ ਇਕ ਖਾਸ ਤਰਤੀਬ ਵਿਚ ਰੱਖੇ ਜਾਂਦੇ ਹਨ , ਤਾਂ ਉਸ ਨੂੰ ਵਰਣਮਾਲਾ ਕਿਹਾ ਜਾਂਦਾ ਹੈ |

  30. 10. (ੳ) ਵਿਸ਼ੇਸ਼ਣ ਜਾਂ ਕਿਰਿਆ ਦੀ ਪਰਿਭਾਸ਼ਾ ਉਦਾਹਰਨਾਂ ਸਹਿਤ ਦਿਓ ।

    Answer:

    ਵਿਸ਼ੇਸ਼ਣ ਦੀ ਪਰਿਭਾਸ਼ਾ :- ਉਹ ਸ਼ਬਦ ਜੋ ਕਿਸੇ ਨਾਂਵ ਜਾਣ ਪੜਨਾਂਵ ਦੇ ਗੁਣ , ਔਗੁਣ ਵਿਸ਼ੇਸਤਾ ਜਾਂ ਗਿਣਤੀ ਮਿਣਤੀ ਦੱਸਣ ਓਹਨਾ ਨੂੰ ਵਿਸ਼ੇਸ਼ਣ ਕਿਹਾ ਜਾਂਦਾ ਹੈ | ਜਿਵੇਂ :- ਕਲਾ , ਗੋਰਾ , ਚੰਗਾ , ਬੁਰਾ , ਤਿੰਨ , ਚਾਰ ਆਦਿ |
    ਕਿਰਿਆ ਦੀ ਪਰਿਭਾਸ਼ਾ :- ਜਿਹੜੇ ਸ਼ਬਦ ਕਿਸੇ ਕੰਮ ਦਾ ਹੋਣ ਕਰਨਾ ਜਾਂ ਵਾਪਰਨ ਆਦਿ ਕਾਲ ਸਾਹਿਤ ਪ੍ਰਗਟ ਕਰਨ , ਉਹ ਕਿਰਿਆ ਅਖਵਾਉਂਦੇ ਹਨ | ਜਿਵੇਂ :- ਉਹ ਗਿਆ ਹੈ , ਲੜਕੀ ਖੇਡਦੀ ਹੈ |

  31. (ਅ) ਵਿਸਮਕ ਦੀਆਂ ਦੋ ਕਿਸਮਾਂ ਉਦਾਹਰਨਾਂ ਸਹਿਤ ਲਿਖੋ ।

    Answer:

    ਸੂਚਨਾ ਵਾਚਕ ਵਿਸਮਿਕ :- ਜਿਹੜੇ ਵਿਸਮਿਕ ਤਾੜਨਾ ਕਰਨ ਜਾਂ ਚੇਤਨ ਕਰਨ ਲਈ ਵਾਲੇ ਜਾਣ ਜਿਵੇਂ :- ਖ਼ਬਰਦਾਰ , ਬੱਚੀ ! ਵੇਖੀ ! ਹੁਸ਼ਿਆਰ ! ਆਦਿ |
    ਪ੍ਰਸੁੰਸਵਾਚਕ ਵਿਸਮਿਕ :- ਜੋ ਵਿਸਮਿਕ ਖੁਸ਼ੀ ਦੇ , ਹੁਲਾਸ ਦੇ ਪ੍ਰਸੁੰਸ ਦੇ ਭਾਵ ਪ੍ਰਗਟ ਕਰਨ ਲਈ ਵਰਤੇ ਜਾਂ ਜਿਵੇਂ :- ਸ਼ਾਬਾਸ਼ ! , ਅਸ਼ਕੇ ! , ਬਹੁਤ ਖੂਬ ! ਆਦਿ 

  32. 11. ਹੇਠ ਲਿਖੇ ਵਾਕ ਨੂੰ ਵਚਨ ਤੇ ਲਿੰਗ ਬਦਲਣ ਉਪਰੰਤ ਦੋ ਵੱਖੋ-ਵੱਖਰੇ ਵਾਕਾਂ ਵਿੱਚ ਲਿਖੋ :

    ਏਕਮ ਵਰਗੇ ਚੰਗੇ ਬੱਚੇ ਲਗਨ ਨਾਲ ਪੜ੍ਹਦੇ ਹਨ ।

    Answer:

    ਲਿੰਗ :- ਏਕਮ ਵਰਗੀਆਂ ਚੰਗੀਆਂ ਬੱਚੀਆਂ ਲਗਨ ਨਾਲ ਪ੍ਹੜਦੀਆਂ ਹਨ |
    ਵਚਨ :- ਏਕਮ ਵਰਗਾ ਚੰਗਾ ਬਚਾ ਲਗਨ ਨਾਲ ਪ੍ਹੜਦਾ ਹੈ |

  33. 12. ਹੇਠ ਲਿਖੇ ਵਾਕ ਨੂੰ ਭੂਤ-ਕਾਲ ਅਤੇ ਭਵਿੱਖਤ-ਕਾਲ ਵਿੱਚ ਬਦਲਣ ਉਪਰੰਤ ਦੋ ਵੱਖੋ-ਵੱਖਰੇ ਵਾਕਾਂ ਵਿੱਚ

    ਲਿਖੋ :

    ਪੰਛੀ ਸਵੇਰ ਵੇਲੇ ਚਹਿਚਹਾ ਰਹੇ ਹਨ ।

    Answer:

    ਭੂਤ ਕਾਲ :- ਪੰਛੀ ਸਵੇਰੇ ਵੇਲੇ ਚਹਿਚਹਾ ਰਹੇ ਸਨ |
    ਭਵਿੱਖ ਕਾਲ :-  ਪੰਛੀ ਸਵੇਰੇ ਵੇਲੇ ਚਹਿਚਹਾ ਰਹੇ ਹੋਣਗੇ |

  34. 13. (ੳ) ਫੁੱਲ ਸ਼ਬਦ ਦੇ ਦੋ ਵੱਖ-ਵੱਖ ਅਰਥ ਦਰਸਾਉਂਦੇ ਵਾਕ ਬਣਾਓ ।

    Answer:

    ਹੱਡੀਆਂ :- ਉਸ ਨੇ ਆਪਣੀ ਮਾਂ ਦੇ ਫੁਲ ਗੰਗਾ ਵਿਚ ਪਾਏ |
    ਖੁਸ਼ ਹੋਣਾ :- ਮੈ ਉਸ ਦੀ ਜਰਾ ਕੁ ਖੁਸ਼ਾਮਦ ਕੀਤੀ ਤੇ ਉਹ ਫੁਲ ਗਿਆ |

  35. (ਅ) ਉਪਕਾਰ ਸ਼ਬਦ ਦੇ ਦੋ ਸਮਾਨਾਰਥਕ ਸ਼ਬਦ ਲਿਖੋ ।

    Answer:

    ਭਲਾਈ , ਨੇਕੀ |

  36. (ੲ) ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਲਿਖੋ :

    ਜਿਹੜਾ ਕਿਸੇ ਦੀ ਕੀਤੀ ਨਾਂ ਜਾਣੇ ।

    Answer:

    ਅਕਿਰਤਘਣ |

Question paper 2

  1. 1.ਵਸਤੂਨਿਸ਼ਠ ਪ੍ਰਸ਼ਨ :

    (ੳ) ਵਿਆਕਰਨ ਦੇ ਕਿਸ ਭਾਗ ਅਧੀਨ ਸ਼ਬਦਾਂ ਦਾ ਅਧਿਐਨ ਕੀਤਾ ਜਾਂਦਾ ਹੈ ?

    Answer:

    ਵਾਕ-ਵਿਗਿਆਨ / ਵਾਕ ਬੋਧ 

  2. (ਅ) ਪੰਜਾਬੀ ਦੀ ਕਿਸੇ ਇੱਕ ਉਪਬੋਲੀ ਦਾ ਨਾਂ ਲਿਖੋ ।

    Answer:

    ਮਾਝੀ 

  3. (ਇ) ਪੰਜਾਬੀ ਦੀਆਂ ਉਹ ਕਿਹੜੀਆਂ ਧੁਨੀਆਂ ਹਨ ਜਿਨ੍ਹਾਂ ਨਾਲ ਕੋਈ ਸ਼ਬਦ ਅਰੰਭ ਨਹੀਂ ਹੁੰਦਾ ?

    Answer:

    ਣ ਲ ੜ

  4. (ਸ) ਪੁਰਾਤਨ ਵਰਨ-ਮਾਲਾ ਦੇ ਕਿੰਨੇ ਅੱਖਰ ਹਨ ?

    Answer:

    35 (ਪੈਂਤੀ)

  5. (ਹ) ਦੁੱਖ ਤੇ ਮਿਠਾਸ ਕਿਸ ਕਿਸਮ ਦੇ ਨਾਂਵ ਹਨ ?

    Answer:

    ਭਾਵਵਾਚਕ ਨਾਂਵ

  6. (ਕ) ਅਸੀਂ ਸਾਰੇ ਪਤੰਗ ਉਡਾ ਰਹੇ ਹਾਂ । ਇਸ ਵਾਕ ਦੀ ਕਿਰਿਆ ਸਧਾਰਨ ਹੈ ਜਾਂ ਪ੍ਰੇਰਨਾਰਥਕ ?

    Answer:

    ਸਧਾਰਨ 

  7. (ਖ) ਫਿਟੇ ਮੂੰਹ ਤੇ ਬੇਸ਼ਰਮ ਸ਼ਬਦ ਕਿਸ ਪ੍ਰਕਾਰ ਦੇ ਵਿਸਮਕ ਹਨ ?

    Answer:

    ਫਿਟਕਾਰਵਾਕ 

  8. (ਗ) ਸਕੂਲ ਦੀ ਘੰਟੀ ਵੱਜ ਚੁੱਕੀ ਹੈ । ਇਹ ਵਾਕ ਕਿਹੜੇ ਕਾਲ ਨਾਲ ਸੰਬੰਧਿਤ ਹੈ ?

    Answer:

    ਭੂਤਕਾਲ 

  9. (ਘ)ਕਾਰੀਗਰ ਸ਼ਬਦ ਦਾ ਵਿਰੋਧੀ ਸ਼ਬਦ ਲਿਖੋ ।

    Answer:

    ਅਨਾੜੀ

  10. (ਝ) ਆਦਰ ਸ਼ਬਦ ਦਾ ਇੱਕ ਸਮਾਨਾਰਥਕ ਸ਼ਬਦ ਲਿਖੋ ।

    Answer:

    ਸਤਿਕਾਰ 

  11. 2. ਹੇਠ ਲਿਖੇ ਵਿਸ਼ਿਆਂ ਵਿੱਚੋਂ ਕਿਸੇ ਇੱਕ ਵਿਸ਼ੇ ਉੱਤੇ ਲਗ-ਪਗ 400 ਸ਼ਬਦਾਂ ਦਾ ਲੇਖ ਲਿਖੋ :

    (ੳ) ਗੁਰੂ ਅਰਜਨ ਦੇਵ ਜੀ              (ਅ) ਸਾਡੇ ਤਿਉਹਾਰ

    (ਇ) ਵਿਗਿਆਨ ਦੀਆਂ ਕਾਢਾਂ           (ਸ) ਵਾਤਾਵਰਨ ਪ੍ਰਦੂਸ਼ਣ

    (ਹ) ਬਿਜਲੀ ਦੀ ਬੱਚਤ

    Answer:

    (ੳ)ਗੁਰੂ ਅਰਜਨ ਦੇਵ ਜੀ   

    ਸ਼ਹੀਦਾਂ ਦੇ ਸਿਰਤਾਜ :- ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਪੰਜਵੇ ਗੁਰੂ ਹਨ l ਆਪ ਸ਼ਹੀਦਾਂ ਦੇ ਸਿਰਤਾਜ  ਸਨ ਕਿਉਂਕਿ ਆਪ ਨੇ ਪਰੋਕਾਰਾ ਵਿਚ ਧਰਮ ਦੇ ਖਾਤਰ ਕੁਰਬਾਨੀ ਦੇਣ ਦਾ ਹੋਂਸਲਾ ਪੈਦਾ ਕੀਤਾ l ਆਪ ਜੀ ਦੀ ਸ਼ਹੀਦੀ ਨਾਲ ਸਿੱਖ ਧਰਮ ਜਝਾਰੂ ਰੋਪ ਧਾਰਨ ਕਰ ਲਿਆ l 
    ਜਨਮ ਅਤੇ ਬਚਪਨ :- ਆਪ ਜੀ ਦਾ ਜਨਮ ਚੌਥੇ ਗੁਰੂ ਸ਼੍ਰੀ ਰਾਮ ਦਾਸ ਜੀ ਦੇ ਘਰ ਮਾਤਾ ਭਾਨੀ ਜੀ ਦੀ ਕੁੱਖੋਂ 15 ਅਪ੍ਰੈਲ
    1563 ਈ ਨੂੰ ਗੋਇੰਦਵਾਲ ਵਿਖੇ ਹੋਇਆ l ਆਪ ਦੀ ਪਾਲਣਾ ਆਪ ਦੇ ਨਾਨਾ ਜੀ ਸ਼੍ਰੀ ਅਮਰਦਾਸ ਜੀ ਦੀ ਦੇਖ ਰੇਖ ਹੇਠ ਹੋਈ l ਉਹਨਾਂ ਆਪ ਜੀ ਦੀ ਪ੍ਰਤਿਭਾ ਦੇਖ ਕੇ ਆਪ ਨੂੰ 'ਦੋਹਤਾ ਬਾਣੀ ਕਾ ਬੋਹਿਤਾ ' ਵਰ ਦਿਤਾ l 
    ਗੁਰਗੱਦੀ ਦੀ ਪ੍ਰਾਪਤੀ :- ਗੁਰੂ ਰਾਮਦਾਸ ਜੀ ਨੇ ਆਪ ਨੂੰ ਆਪਣੇ ਤਿੰਨੇ ਪੁੱਤਰਾਂ ਵਿੱਚੋ ਸਭ ਤੋਂ ਸੁਘਰਾਂ ਜਾਣ ਕੇ ਗੁਰਗੱਦੀ ਬਖ਼ਸੀ ਜਿਸ ਕਾਰਨ ਆਪ ਜੀ ਦਾ ਵੱਡਾ ਭਰਾ ਪ੍ਰਿਥੀ ਚੰਦ ਆਪ ਜੀ ਨਾਲ ਬਹੁਤ ਈਰਖਾ ਕਰਨ ਲੱਗ ਪਿਆ ਤੇ ਉਹ ਗੁਰੂ ਜੀ ਦਾ ਸਭ ਤੋਂ ਵੱਡਾ ਦੁਸਮਣ ਬਣ ਗਿਆ ਉਸ ਦੇ ਦਿਲ ਵਿਚ ਆਪ ਪ੍ਰਤੀ ਬਹੁਤ ਨਫਰਤ ਪੈਦਾ ਹੋ ਗਈ ਸੀ l 
    ਆਦਿ ਗ੍ਰੰਥ ਦਾ ਸੰਕਲਨ :- ਗੁਰੂ ਜੀ ਦਾ ਸਭ ਤੋਂ ਮਹਾਨ ਕਾਰਜ ਆਦਿ ਗ੍ਰੰਥ ਦਾ ਸੰਕਲਨ ਸੀ l ਆਪ ਜੀ ਨੇ ਆਪਣੇ ਤੋਂ ਪਹਿਲਾਂ ਹੋਈ ਚਾਰੇ ਗੁਰੂ ਸਾਹਿਬਾਂ ਤੇ ਬਹੁਤ ਸਾਰੇ ਸੰਤਾ ਭਗਤਾਂ ਤੇ ਭੱਟਾ ਦੀਆ ਬਾਣੀਆਂ ਨੂੰ ਇਕੱਤਰ ਕਰਕੇ ਤੇ ਬਹੁਤ ਸਾਰੀ ਆਪਣੀ ਬਾਣੀ ਰਲਾ ਕੇ ਆਦਿ ਗ੍ਰੰਥ ਦਾ ਸੰਕਲਨ ਕੀਤਾ l ਆਪ ਜੀ ਨੇ ਸਿੱਖਾਂ ਨੂੰ ਨਵਾਂ ਰਾਹ ਦਿਖਾਇਆ l 
    ਦੁਸਮਣਾਂ ਦਿਆਂ ਸਾਜਿਸ਼ਾਂ :- ਆਪ ਜੀ ਦੇ ਵੱਡੇ ਭਰਾ ਪ੍ਰਿਥਵੀ ਚੰਦ ਦੀ ਦੁਸਮਣੀ ਕਾਰਨ ਆਪ ਵਿਰੁੱਧ ਮੁਗਲ ਹਾਕਮਾਂ ਨੇ ਕੰਨ ਭਰਨੇ ਸ਼ੁਰੂ ਕਰ ਦਿੱਤੇ l ਲਾਹੌਰ ਦਾ ਦੀਵਾਨ ਚੰਦੂ ਸਾਹ ਵੀ ਆਪ ਦਾ ਦੁਸਮਣ ਬਣ ਚੁੱਕਾ ਸੀ l 
    ਸ਼ਹੀਦੀ :- ਜਹਾਂਗੀਰ ਦੇ ਹੁਕਮ ਨਾਲ 30 ਮਈ 1600 ਈ ਨੂੰ ਆਪ ਜੀ ਨੂੰ ਗ੍ਰਿਫਤਾਰ ਕਰਕੇ ਲੋਹਾਰ ਲਿਆਂਦਾ ਗਿਆ ਜੀ ਨੂੰ ਤੱਤੀ ਤਵੀ ਤੇ ਬਿਠਾਇਆ ਗਿਆ ਤੇ 30 1600 ਨੂੰ ਆਪ ਜੀ ਸ਼ਹੀਦੀ ਪ੍ਰਾਪਤ ਕਰ ਗਏ l    

    (ਅ)ਸਾਡੇ ਤਿਉਹਾਰ

    ਜਾਨ ਪਛਾਣ:- ਪੰਜਾਬ ਮੇਲਿਆਂ ਅਤੇ ਤਿਉਹਾਰ ਦਾ ਦੇਸ ਹੈ l ਤਿਉਹਾਰ ਉਸ ਖਾਸ ਦਿਨ ਵਾਰ ਨੂੰ ਕਹਿੰਦੇ ਹਨ l ਜਿਸ ਦਿਨ ਕੋਈ ਇਤਿਹਾਸਿਕ , ਧਾਰਮਿਕ ਜਾ ਸਮਾਜਿਕ ਉਸਤਵ ਮਨਾਇਆ ਜਾਂਦਾ ਹੈ l ਇਹਨਾਂ ਦਾ ਸੰਬੰਧ ਖਾਸ ਵਿਅਕਤੀਆਂ ਅਤੇ ਵਿਸ਼ੇਸ਼ ਘਟਨਾਵਾਂ ਤੇ ਰੁੱਤਾਂ ਦੇ ਨਾਲ ਹੁੰਦਾ ਹੈ l ਤਿਉਹਾਰ ਦਾ ਦਿਨ ਚਾਅ ਉਮੰਗ ਖੁਸ਼ੀਆਂ ਨਾਲ ਭਰਪੂਰ ਹੁੰਦਾ ਹੈ l ਸਾਲ ਵਿਚ ਕੋਈ ਹੀ ਮਹੀਨਾ ਅਜਿਹਾ ਹੁੰਦਾ ਹੋਵੇਗਾ , ਜਦੋ ਉਕ ਜਾਂ ਦੋ ਤਿਉਹਾਰ ਨਾ ਮਨਾਏ ਜਾਂਦੇ ਹੋਣ l 
    ਲੋਹੜੀ :- ਜਨਵਰੀ ਦੇ ਨਾਲ ਨਵੇਂ ਸਾਲ ਦੇ ਆਰੰਭ ਹੁੰਦੀਆਂ ਹੀ ਲੋਹੜੀ ਦਾ ਤਿਉਹਾਰ ਮਾਘੀ ਦੀ ਸੰਗਰਾਂਦ ਤੋਂ ਇਕ ਦਿਨ ਪਹਿਲਾ ਆਮ ਕਰਕੇ 13 ਜਨਵਰੀ ਨੂੰ ਮਨਾਇਆ ਜਾਂਦਾ ਹੈ l ਜਿਹਨਾਂ ਦੇ ਘਰ ਮੁੰਡਾ ਦਾ ਜਨਮ ਹੋਇਆ ਹੋਵੇ ਉਹਨਾਂ ਦਾ ਘਰ ਮੁੰਡੇ ਦੀ ਖੁਸ਼ੀ ਵਿਚ ਇਕ ਦਿਨ ਪਹਿਲਾ ਹੀ ਲੋਹੜੀ ਵਿੰਡਣੀ ਆਰੰਭ ਕਰ ਦਿੱਤੀ ਜਾਂਦੀ ਹੈ l ਮੁੰਡਾ ਕੁੜੀਆਂ ਟੋਲੀਆ ਬਣਾ ਬਣਾ ਕੇ ਲੋਹੜੀ ਮੰਗਣ ਜਾਂਦੀ ਹਨ l ਗੀਤ ਗਾਉਂਦੀ ਹਨ ਅਤੇ ਨੱਚਦੇ ਹਨ l ਰਿਓੜੀਆਂ, ਮੂੰਗਫਲੀਆਂ ਵੰਡੀਆਂ ਅਤੇ ਖਾਦੀਆਂ ਜਾਂਦੀਆਂ ਹਨ l
    ਮਾਘੀ :- ਲੋਹੜੀ ਤੋਂ ਅਗਲੇ ਦਿਨ ਮਾਘੀ ਦਾ ਪਵਿੱਤਰ ਤਿਉਹਾਰ ਹੁੰਦਾ ਹੈ l ਇਸ ਦਿਨ ਹਰਦੁਆਰ ਤੇ ਬਨਾਰਸ ਆਦਿ ਤੀਰਥਾਂ ਉਪਰ ਜਾ ਕੇ ਇਸਨਾਨ ਕਰਦੇ ਹਨ l ਪੰਜਾਬ ਵਿਚ ਮੁਕਤਸਰ ਵਿਖੇ ਮਾਘੀ ਦਾ ਮੇਲਾ ਲਗਦਾ ਹੈ l 
    ਬਸੰਤ :- ਇਸ ਤੋਂ ਬਾਅਦ ਫਰਵਰੀ ਦੇ ਆਰੰਭ ਵਿਚ ਬਸੰਤ ਪੰਚਮੀ ਦਾ ਤਿਉਹਾਰ ਆਉਂਦਾ ਹੈ ਇਹ ਸਿਆਲ ਦੀ ਰੁੱਤ ਦੇ ਜਾਣ ਤੇ ਬਹਾਰ ਦੀ ਰੁੱਤ ਆਉਣ ਦੀ ਖੁਸ਼ੀ ਵਿਚ ਮਨਾਇਆ ਜਾਂਦਾ ਹੈ l ਇਸ ਕਰਕੇ ਕਹਿਆ ਜਾਂਦਾ ਹੈ ਕੇ ਆਈ ਬਸੰਤ ਪਾਲਾ ਉਡੰਤ l ਲੋਕ ਬਸੰਤੀ ਰੰਗ ਦਾ ਹਲਵਾ ਬਣਾਉਂਦੇ ਹਨl ਮਰਦ ਬਸੰਤੀ ਪੱਗਾਂ ਬੰਨਦੇ ਹਨ l 
    ਹੋਲੀ :- ਮਾਰਚ ਦੇ ਮਹੀਨੇ ਇਕ ਦੂਜੇ ਉਪਰ ਰੰਗ ਸੁੱਟ ਕੇ ਹੋਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ l ਇਸ ਤੋਂ ਅਗਲੇ ਦਿਨ ਸਿੱਖ ਹੋਲਾ ਮੁੱਹਲਾ ਮਨਾਉਂਦੇ ਹਨ l ਇਸ ਦਿਨ ਆਨੰਦਪੁਰ ਸਾਹਿਬ ਭਾਰੀ ਮੇਲਾ ਲੱਗਦਾ ਹੈ l  ਇਹਨਾਂ ਦਿਨਾਂ ਵਿਚ ਹੀ ਮਾਤਾ ਦੇ ਨਰਾਤੇ ਆਉਂਦੇ ਹਨ ਤੇ ਮਾਤਾ ਦਾ ਪੂਜਣ ਵੀ ਕੀਤਾ ਜਾਂਦਾ ਹੈ l
    ਰੱਖੜੀ :- ਇਸ ਪਿੱਛੋਂ ਜੁਲਾਈ ਵਿਚ ਰੱਖੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ l ਰੱਖੜੀ ਦੇ ਦਿਨ ਤੇ ਭੈਣ ਆਪਣਾ ਭਰਾ ਦੇ ਰੱਖੜੀਆਂ ਬਣਦੀ ਹੈ l ਇਸ ਮਹੀਨੇ ਜਨਮ - ਅਸਟਮੀ ਦਾ ਤਿਉਹਾਰ ਵੀ ਮਨਾਇਆ ਜਾਂਦਾ ਹੈ l ਕ੍ਰਿਸ਼ਨ ਜੀ ਦੇ ਪੂਜਾ ਕੀਤੀ ਜਾਂਦੀ ਹੈ l 
    ਦੁਸਹਿਰਾ ,ਦੀਵਾਲੀ :- ਸਤੰਬਰ ਵਿਚ ਸਰਾਧਾਂ ਦੇ ਦਿਨ ਹੁੰਦੇ ਹਨ l ਬ੍ਰਾਹਮਣਾ ਨੂੰ ਭੋਜਨ ਸ਼ਕਾਏ ਜਾਂਦੇ ਹਨ l ਫਿਰ ਨਰਾਤੇ ਸ਼ੁਰੂ ਹੋ ਜਾਂਦੇ ਜਾਣ l ਇਹਨਾਂ ਦਿਨਾਂ ਵਿਚ ਰਾਮ ਲੀਲਾ ਲੱਗਦੀ ਹੈ l ਦੁਸਹਿਰਾ ਦਾ ਤਿਉਹਾਰ ਮਨਾਇਆ ਜਾਂਦਾ ਹੈ l ਰਾਵਣ ਉੱਤੇ ਸ਼੍ਰੀ ਰਾਮ ਚੰਦਰ ਦੇ ਬਨਵਾਸ ਤੋਂ ਪਰਤਣ ਦੀ ਖੁਸ਼ੀ ਵਿਚ ਦੀਵਾਲੀ ਸੁਭ ਤੋਂ ਵੱਧ ਖੁਸ਼ੀ ਦਾ ਤਿਉਹਾਰ ਹੈ l ਲੋਕ ਮਕਾਨਾਂ ਦਿਆ ਸਫਾਈਆਂ ਕਰਦੇ ਹਨ l ਮਿਠਾਈਆਂ ਖਰੀਦਦੇ ਤੇ ਵੰਡਦੇ ਹਨ l ਲਖਸ਼ਮੀ ਜੀ ਦੀ  ਪੂਜਾ ਕੀਤੀ ਜਾਂਦੀ ਹੈ l 
    ਗੁਰਪੁਰਬ :- ਨਵੰਬਰ ਵਿਚ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਅਤੇ ਜਨਵਰੀ ਵਿਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਨ ਮਨਾਇਆ ਜਾਂਦਾ ਹੈ  ਭਾਵ ਨਗਰ ਕੀਰਤਨ ਕੱਢ ਕੇ , ਦੀਵਾਨ ਸਜਾ ਕੇ ਤੇ ਲੰਗਰ ਵਰਤਾ ਕੇ ਬੜੀ ਹੈ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ l ਇਸੇ ਪ੍ਰਕਾਰ ਰਿਸ਼ੀ ਬਾਲਮੀਕ , ਮਹਾਤਮਾ ਬੁੱਧ , ਬਗਵਾਨ ਮਹਾਵੀਰ , ਗੁਰੂ ਰਵਿਦਾਸ ਤੇ ਹੋਰਨਾਂ ਧਰਮ ਤੇ ਸਮਪ੍ਰਦਾਵ ਦੇ ਮੁਖੀਆ ਦੇ ਜਨਮ ਦਿਨ ਵੀ ਸਰਧਾਲੂਆ ਵਲੋਂ ਤਿਉਹਾਰ ਦੇ ਰੂਪ ਵਿਚ ਮਨਾਏ ਜਾਂਦੇ ਹਨ l 
    ਮਹੱਤਵ :- ਇਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ ਸਦਾ ਜੀਵਨ ਤਿਉਹਾਰ ਦਿਆਂ ਖੁਸ਼ਿਆ ਨਾਲ ਭਰਿਆ ਹੋਇਆ ਹੈ l ਇਹ ਸਾਡੇ ਜੀਵਨ ਦਾ ਮਹੱਤਵਪੂਰਨ ਅੰਗ ਹੈ l  

    (ਇ)ਵਿਗਿਆਨ ਦੀਆਂ ਕਾਢਾਂ

    ਜਾਨ ਪਛਾਣ:- ਬੀਤੀ ਸਦੀ ਵਿਚ ਵਿਗਿਆਨ ਨੂੰ ਜਵਾਨੀ ਚੜਨੀ ਹੋਈ ਤਾ ਹੁਣ ਇਹ ਭਰ ਜਵਾਨੀ ਵਿਚ ਪੁੱਜ ਚੁਕਾ ਹੈ l ਇਸ ਸਮੇ ਵਿਚ ਵਿਗਿਆਨ ਨੇ ਇਨੀ ਉਨਤੀ ਕੀਤੀ ਹੈ ਕਿ ਇਸ ਨੇ ਦੁਨੀਆਂ ਦਾ ਚਿਹਰਾ ਹੀ ਬਦਲ ਕੇ ਰੱਖ ਦਿੱਤਾ ਹੈ l 
    ਜੀਵਨ ਵਿਚ ਨਵਾਂ ਪਲਟਾ :- ਵਿਗਿਆਨ ਦੀਆਂ ਕਾਢਾਂ ਨੇ ਮਨੁੱਖੀ ਜੀਵਨ ਵਿਚ ਨਵਾਂ ਪਲਟਾ ਲੈ ਆਂਦਾ ਹੈ l ਇਸ ਨੇ ਸਾਡੇ ਘਰੇਲੂ , ਬਜਾਰੀ , ਦਫ਼ਤਰੀ ਤੇ ਹਰ ਪ੍ਰਕਾਰ ਦੇ ਜੀਵਨ ਨੂੰ ਬਦਲ ਕੇ ਰੱਖ ਦਿਤਾ ਹੈ l                                                                   
     ਬੀਜਲੀ ਦੀ ਕਾਢ :- ਸਾਡੇ ਘਰ ਵਿਚ ਵਿਗਿਆਨ  ਦੀ ਕਾਢ ਬਿਜਲੀ ਦਾ ਮਹੱਤਵਪੂਰਨ ਸਥਾਨ ਹੈ l ਇਹ ਸਾਡੇ ਘਰਾਂ ਵਿਚ ਫਰਿਜ ,ਮਾਇਕਰੋਵੇਵ ,ਟੈਲੀ ਵਿਜਨ , ਕੱਪੜੇ ਧੋਣ ਦਿਆਂ ਮਸ਼ੀਨਾਂ ਚਲਾਉਂਦੀ ਹੈ l ਬਿਜਲੀ ਦੀ ਸਹਾਇਤਾ ਨਾਲ ਹੈ ਕੰਪਿਊਟਰ ਤੇ ਇੰਟਰਨੈਟ ਚਲਦੇ ਹਨ l 
    ਆਵਾਜਾਈ ਦੇ ਸਾਧਨਾਂ ਦਾ ਵਿਕਾਸ :- ਵਿਗਿਆਨ ਦੀ ਦੂਜੀ ਮਹੱਤਵਪੂਰਨ ਕਾਢ ਜਿਸ ਦੀ ਵਰਤੋਂ ਅਸੀਂ ਆਪਣੇ ਰੋਜਾਨਾ ਜੀਵਨ ਵਿਚ  ਕਰਦੇ ਹਾਂ l ਜਿਸ ਵਿਚ ਸਕੂਟਰ , ਮੋਟਰ ਸਾਇਕਲ ਕਾਰਾਂ ਮੋਟਰਾਂ, ਰੇਲ ਗੱਡੀਆਂ ,ਮੈਟਰੋ , ਟਰੱਕ ਤੇ ਹਵਾਈ ਜਹਾਜ ਆਦਿ ਸ਼ਾਮਿਲ ਹਨ l ਇਹ ਸਾਨੂੰ ਬਹੁਤ ਥੋੜੇ , ਸਮੇ ਵਿਚ ਤੇ ਘੱਟ ਖਰਚ ਨਾਲ ਇਕ ਥਾਂ ਤੋਂ ਦੂਜੀ  ਥਾਂ ਤੇ ਪੁਚਾ ਦਿੰਦੀਆਂ ਹਨ l ਇਹ ਸਾਡੇ ਸਮੇ ਦੇ ਬੱਚਤ ਕਰਦੀਆਂ ਹਨ l ਸੰਚਾਰ ਦੇ ਉੱਨਤ ਸਾਧਨ :- ਇਸ ਦੇ ਨਾਲ ਹੀ ਵਿਗਿਆਨ ਦੀ ਮਹੱਤਵਪੂਰਨ ਕਾਢ ਹੈ ਸੰਚਾਰ ਦੇ ਸਾਧਨਾਂ ਦੀ ਹੈ l ਜਿਸ ਵਿਚ ਟੈਲੀਫੋਨ , ਰੇਡੀਓ , ਮੋਬਾਈਲ ਫੋਨ , ਟੀ ਵੀ , ਸ਼ਾਮਿਲ ਹਨ l ਟੈਲੀਫੋਨ , ਫੈਕਸ , ਮੋਬਾਈਲ ਤੇ ਇੰਟਰਨੈਟ ਰਾਹੀਂ ਅਸੀਂ ਘਰ ਬੈਠੇ ਹੀ ਦੂਰ ਦੂਰ ਤੱਕ ਆਪਣੇ ਸੁਨੇਹੇ ਪਹੁਚਾ ਸਕਦੇ ਹਾਂ l ਇੰਟਰਨੈਟ ਉਤੇ ਵਿਕਸਿਤ ਸੋਸ਼ਲ ਸਾਈਟਾ ਫੇਸਬੁੱਕ , ਸਕਾਈਪ ,ਟਵਿਟਰ , ਵਟਸ ਐਪ ਆਦਿ ਦੇ ਮਨੁੱਖੀ ਵਿਚਾਰਾਂ ਤੇ ਤਸਵੀਰਾਂ ਦੇ ਆਦਾਨ ਪ੍ਰਦਾਨ ਤੇ ਸਾਂਝ ਪੈਦਾ ਕਰਨ ਵਿਚ ਭਾਰੀ ਹਿਸਾ ਪਾਇਆ ਜਾ l 
    ਕੰਪਿਊਟਰ ਦੀ ਕਾਢ:-  ਕੰਪਿਊਟਰ ਆਧੁਨਿਕ ਵਿਗਿਆਨ ਦੀ ਮਹੱਤਵਪੂਰਨ ਦੇਣ ਹੈ l ਇਹ ਅਜਿਹੀ ਮਸ਼ੀਨ ਹੈ , ਜਿਸ ਤੋਂ ਮਨੁੱਖੀ ਦਿਮਾਗ ਦੇ ਸਾਰੇ ਕੰਮ ਬੜੀ ਤੇਜੀ ਨਾਲ ਲਏ ਜਾ ਸਕਦੇ ਹਨ l ਇਸ ਨੇ ਸੰਚਾਰ ਦੇ ਹਰ ਖੇਤਰ ਵਿਚ ਤੇਜੀ ਲੈ 
     ਆਂਦੀ ਹੈ l ਇਸ ਤੋਂ ਇਲਾਵਾ ਇਹੋ ਹੀ ਰੋਬੋਟ ਨੂੰ ਚਲਾ ਕ ਉਸ ਤੋਂ ਮਨੁੱਖੀ ਸਰੀਰ ਦੇ ਔਖੇ ਅਤੇ ਜੋਖਮ ਭਰੇ ਕੰਮਾਂ ਨੂੰ ਬਿਨਾ ਡਰ ਤੇ ਕਿਸੇ ਗ਼ਲਤੀ ਤੋਂ ਲਗਾ ਤਾਰ ਕਰ ਸਕਦੇ ਹੈ l 
    ਡਾਕਟਰੀ ਸਹਾਇਤਾ ਵਿਚ ਵਿਕਾਸ :- ਜਦੋ ਕੋਈ ਬਿਮਾਰ ਪੈ ਜਾਂਦਾ ਹੈ ਤਾ ਅਸੀਂ ਝਟਪਟ ਵਰਤਮਾਨ ਵਿਗਿਆਨ ਦੂਆਰਾ ਖੋਜੀਆਂ ਦਵਾਇਆ ਮਾਨਸਿਕ ਰੋਗਾਂ ਦਾ ਇਲਾਜ ਕੀਤਾ ਜਾਂਦਾ ਹੈ ਕੋਈ ਬਿਮਾਰੀਆਂ ਦਿਆਂ ਅਜਿਹੀਆਂ ਖੁਰਾਕਾਂ ਤੇ ਟੀਕੇ ਵੀ ਲੱਭੇ ਗਏ ਹਨ , ਜਿਹਨਾਂ ਨਾਲ ਜੀਵਨ ਭਰ  ਜਾ ਕੁਝ ਸਮੇ ਤੱਕ ਉਸ ਬਿਮਾਰੀ ਦੇ ਹਮਲੇ ਦਾ ਡਰ ਨਹੀਂ ਰਹਿੰਦਾ ਮਨੁੱਖੀ ਸਰੀਰ ਦੇ ਅੰਦਰਲੇ ਤੱਤਾਂ ਦੇ ਨਿਰੀਖਣ ਲਈ ਵੀ ਬੜੀਆਂ ਕਾਰਗਰ ਮਸ਼ੀਨਾਂ ਤਰੀਕੇ ਖੋਜੇ ਹੈ ਚੁਕੇ ਹਨ l       ਵਿਗਿਆਨਿਕ ਸੂਝ ਬੂਝ ਵਿਚ ਵਾਧਾ :- ਵਿਗਿਆਨ ਦਾ ਮਨੁੱਖ ਦੇ ਵਿਚਾਰਧਾਰਾ ਤੇ ਪੁਰਾਤਨ ਕੀਮਤਾਂ ਉਪਰ ਬਹੁਤ ਪ੍ਰਭਾਵ ਪਿਆ ਹੈ l ਬਹੁਤ ਸਾਰੇ ਅੰਧ ਵਿਸ਼ਵਾਸਾਂ ਦਾ ਬਿਸਤਰਾ ਗੋਲ ਹੋ ਗਿਆ l 
    ਭਿਆਨਕ ਹਥਿਆਰ :- ਵਿਗਿਆਨ ਨੇ ਐਟਮ , ਹਾਈਡ੍ਰੋਜਨ ਨਿਊਟ੍ਰਨ ਬੰਬ ਤੇ ਡਰੋਨ ਆਦਿ ਭਿਆਨਕ ਹਥਿਆਰ ਬਣਾ ਕੇ ਸਮੁੱਚੀ ਮਨੁੱਖਤਾ ਨੂੰ ਭੈ-ਗ੍ਰਸਤ ਕਰ ਦਿੱਤਾ ਹੈ l ਜਦੋ  ਵੀ ਕਦੇ ਸੰਸਾਰ ਜੰਗ ਲੱਗ ਗਈ ,ਤਾ ਵਿਗਿਆਨ ਦੇ ਬਣਾਏ ਇਹ ਬੰਬ ਸਮੁੱਚੀ ਮਨੁੱਖਤਾ ਦਾ ਨਾਸ ਕਰ ਕੇ ਸਾਰੇ ਸੰਸਾਰ ਨੂੰ ਇਕ ਵਿਸ਼ਾਲ ਕਬਰਿਸਤਾਨ ਵਿਚ ਬਦਲ ਦੇਣਗੇ l 
    ਸਾਰ-ਅੰਸ਼ :- ਅਸੀ ਵਿਗਿਆਨ ਦੀਆਂ ਕਾਢਾਂ ,ਐਟਮਾਂ , ਤੇ ਹਾਈਡ੍ਰੋਜਨ ਵਰਗੀਆਂ , ਮਾਰੂ ਸ਼ਕਤੀਆਂ ਨੂੰ ਤਬਾਹੀ ਦੀ ਥਾਂ ਉਸਾਰੀ ਦੇ ਕੰਮਾਂ ਵਿਚ ਵਰਤ ਸਕਦੇ ਹਾਂ l ਵਿਗਿਆਨ ਦੀ ਕਾਢਾਂ ਦੀ ਸਹੀ ਵਰਤੋਂ ਕੀਤੀ ਜਾਵੇ ਤਾਂ ਉਹ ਸਾਡੇ ਲਈ ਕਿਸੇ ਵਰਦਾਨ ਤੋਂ ਘੱਟ ਸਿੱਧ ਨਹੀਂ ਹੋਵੇਗੀ l

    (ਸ)ਵਾਤਾਵਰਨ ਪ੍ਰਦੂਸ਼ਣ

    ਧਰਤੀ ਉੱਪਰ ਜੀਵਾਂ ਤੇ ਬਨਸਪਤੀ ਦੀ ਹੋਂਦ ਤੇ ਪ੍ਰਦੂਸ਼ਣ :- ਸੂਰਜ ਨਾਲੋਂ ਟੁੱਟਣ ਮਗਰੋਂ ਧਰਤੀ ਦੇ ਟੁਕੜੇ ਨੂੰ ਠੰਡਾ ਹੋਣ ਤੇ ਫਿਰ ਉਸ ਉੱਤੇ ਅਜਿਹਾ ਵਾਤਾਵਰਨ ਬਣਨ ਨੂੰ ਕਰੋੜਾਂ ਸਾਲ ਲਗ ਗਏ ਜਿਸ ਨਾਲ ਇਸ ਉੱਤੇ ਮਨੁੱਖਾਂ , ਜੀਵਾਂ ਤੇ ਬਨਸਪਤੀ ਦਾ ਪੈਦਾ ਹੁਣ ਤੇ ਵਧਣਾ - ਫੁੱਲਣਾ ਸੰਭਵ  ਹੋ ਸਕਿਆ l ਧਰਤੀ ਉਪਰਲੇ ਵਾਤਾਵਰਨ  ਵਿੱਚ ਹਵਾ ਪਾਣੀ ਮਿੱਟੀ , ਸੂਰਜ ਦੇ ਗਰਮੀ ਤੇ ਅਨੇਕਾਂ ਕਿਸਮਾਂ ਦੀਆਂ ਊਰ੍ਜਾਵਾ ਦਾ ਮਿਸ਼ਰਨ ਹੈ l ਮਨੁੱਖਾਂ ਸਮੇਤ ਸਾਰੇ ਜੀਵਾਂ ਦਾ ਹੋਣਾ ਤਦ ਹੀ ਸੰਭਵ ਹੈ , ਜੇਕਰ ਧਰਤੀ ਉੱਤੇ ਇਹਨਾਂ ਸਾਰੇ ਤੱਤਾਂ ਦਾ ਆਪਣਾ ਰੂਪ ਤੇ ਉਹਨਾਂ ਦਾ ਆਪਸੀ ਤਾਲ - ਮੇਲ ਉਸੇ ਮਾਤਰਾ ਵਿਚ ਕਾਇਮ ਰਹੇ l ਅੱਜ ਦੇ ਮਨੁੱਖ ਨੇ ਪਿੱਛਲੇ 50 ਸਾਲਾਂ ਵਿਚ ਉਸ ਨੂੰ ਬੁਰੀ ਤਰਾਂ ਨਸ਼ਟ ਕਰ ਦਿੱਤਾ ਹੈ l ਧਰਤੀ ਉੱਤੇ ਸਮੁਚੇ ਜੀਵ ਸੰਸਾਰ ਤੇ ਬਨਸਪਤੀ ਦੀ ਹੋਂਦ ਨੂੰ 'ਪ੍ਰਦੂਸ਼ਣ' ਕਿਹਾ ਜਾਂਦਾ ਹੈ l ਪ੍ਰਦੂਸ਼ਣ ਕਈ ਪ੍ਰਕਾਰ ਦਾ ਹੁੰਦਾ ਹੈ l ਪ੍ਰਦੂਸ਼ਣ ਦੇ ਭਿੰਨ ਭਿੰਨ ਪੱਖਾਂ ਬਾਰੇ ਵਿਸਥਾਰ ਨਾਲ ਹੇਠ ਲਿਖੇ ਅਨੁਸਾਰ ਹੈ l 
    ਵਾਯੂ  ਪ੍ਰਦੂਸ਼ਣ :- ਜ਼ਹਿਰੀਲੇ ਕਟਾ ਅਤੇ ਗੈਸਾਂ ਦਾ ਹਵਾ-ਮੰਡਲ ਵਿਚ ਮਜੂਦ ਹੋਣਾ ਵਾਯੂ ਪ੍ਰਦੂਸ਼ਣ ਕਹਾਉਂਦਾ ਹੈ l ਅੱਜ ਸਾਡੇ ਆਲੇ - ਦੁਆਲੇ ਦੀ ਹਵਾ , ਜਿਸ ਵਿਚ ਮਨੁੱਖ ਸਮੇਤ ਹੋਰ ਸਾਰੇ ਜੀਵ ਅਤੇ ਬਨਸਪਤੀ ਸਾਹ ਲੈਂਦੀ ਹੈ , ਉਸਨੂੰ ਕੋਇਲੇ ਦੇ ਧੂਏ , ਸੁਆਹ ਤੇ ਭਿੰਨ ਭਿੰਨ ਗੈਸਾਂ ਨੂੰ ਹਵਾ ਵਿਚ ਖਿਲਾਰਨ ਵਾਲੀਆਂ ਸਨਅਤੀ ਇਕਾਈਆਂ ਤੇ ਪਾਵਰ ਹੋਊਸਾ ਦੀਆਂ , ਚਿਮਨੀਆਂ , ਪੈਟ੍ਰੋਲ ਤੇ ਡੀਜਨ ਨਾਲ ਚਲਣ ਵਾਲੀਆਂ ਗੱਡੀਆਂ ਤੇ ਮੋਟਰ ਕਾਰਾ ਤੇ ਬਹੁਤ ਸਾਰੇ ਹੋਰ ਹਾਈਡ੍ਰੋਕਾਰਬਣਾ ਨਾਲ ਬੁਰੀ ਤਰ੍ਹਾਂ , ਪਲੀਤ ਕਰ ਦਿੱਤਾ ਹੈ l ਗੈਸਾਂ , ਐਲਫ਼ਾਬੀਟਾ ਕਟਾ ਤੇ ਗਾਮਾ ਕਿਰਨਾਂ ਨਾਲ ਹਵਾ ਤੇ ਵਾਤਾਵਰਨ ਨੂੰ ਇਸ ਤਰਾਂ ਗੰਦੇ ਤੇ ਜ਼ਹਿਰੀਲੇ ਕਰ ਦਿੱਤਾ l 
    ਜਲ ਪ੍ਰਦੂਸ਼ਣ ਅੱਜ ਕੇਵਲ ਹਵਾ ਹੀ ਸਰਾ ਧਰਤੀ ਉਤਲਾ ਪਾਣੀ ਜੋ ਕਿ ਸਮੁਚੇ ਜੀਵਨ ਦਾ ਆਧਾਰ ਹੈ , ਵੀ ਬੁਰੀ ਤਰਾਂ ਜਹਿਰੀਲਾ ਹੋ ਚੁੱਕਾ ਹੈ l ਸਹਿਰਾ ਦੇ ਸੀਵਰੇਜ ਦਾ ਸਮੁੱਚਾ ਗੰਦ ਨਦੀਆਂ ਨਾਲੀਆਂ ਦਰਿਆਵਾਂ ਤੇ ਸਮੁੰਦਰਾਂ ਵਿਚ ਸੁਟਿਆ ਜਾ ਰਿਹਾ ਹੈ l ਖੇਤਾਂ ਵਿਚ ਪਾਇਆ ਜਾਂਦੀਆਂ ਖਾਦਾਂ ਤੇ ਜਹਿਰੀਲੀਆਂ ਦਵਾਇਆ ਦਾ ਛਿੜਕਾ ਧਰਤੀ ਹੇਠਾਂ ਪਾਣੀ ਵਿਚ ਜਾ ਕੇ ਮਿਲ ਰਿਹਾ ਹੈ l ਪ੍ਰਮਾਣੂ ਤਜਰਬਿਆਂ ਸਮੇ ਛੱਡਿਆ ਜਾਂਦਾ ਰੇਡੀਓ ਐਕਟਿਵ ਕਚਰਾ ਵੀ ਪਾਣੀ ਨੂੰ ਬੁਰੀ ਤਰਾਂ ਖਰਾਬ ਕਰ ਰਿਹਾ ਹੈ l 
    ਮਿੱਟੀ ਪ੍ਰਦੂਸ਼ਣ :- ਹਵਾ ਤੇ ਪਾਣੀ ਤੋਂ ਬਿਨਾ ਵਰਤਮਾਨ ਸਮੇ ਵਿਚ ਮਿੱਟੀ ਵੀ ਬੁਰੀ ਤਰਾਂ ਪ੍ਰਦੂਸ਼ਿਤ ਹੋ ਚੁੱਕਾ ਹੈ l ਕਾਗਜ ਦੇ ਗੁਦੇ ਆਦਿ ਦੀਆਂ ਮਿਲਾ ਤੇਲ ਸੋਧਕ ਕਾਰਖਾਨੇ ਤੇ ਢਲਾਈ ਦੇ ਕਾਰਖਾਨੇ ਕਈ ਪ੍ਰਕਾਰ ਦੇ ਰਸਾਇਣਾਂ ਮਿਲਿਆ ਕਚਰਾ ਤੇ ਸੁਆਹ ਧਰਤੀ ਉਤੇ ਸੁੱਟਦੇ ਹਨ l ਇਸ ਤੋਂ ਇਲਾਵਾ ਘਰੇਲੂ ਕੂੜਾ-ਕਰਕਟ ਪੁਰਾਣੀਆਂ ਅਖਬਾਰਾਂ , ਪਲਾਸਟਿਕ ਦੇ ਲਿਫਾਫੇ , ਬੋਤਲਾਂ , ਲੋਹੇ , ਕੱਚ ਤੇ ਚੀਨੀ ਦਾ ਸਮਾਨ ਤੇ ਹੋਰ ਬਹੁਤ ਸਾਰਿਆਂ ਚੀਜ਼ਾਂ ਦਾ ਖਿਲਾਰਾ ਤੇ ਢੇਰ ਮਿੱਟੀ ਨੂੰ ਪ੍ਰਦੂਸ਼ਿਤ ਕਰਦੇ ਹਨ l ਜੰਗਲ ਕਟੇ ਜਾਨ ਨਾਲ ਜੰਗਲੀ ਜੀਵ ਤੇ ਪੰਛੀਆਂ ਦੀਆਂ ਨਸਲਾਂ ਖਤਮ ਹੋ ਰਹੀਆਂ ਹਨ , ਤੋਂ ਖੋਰ ਵਧ ਰਹੀ ਹੈ ਜਿਸ ਕਾਰਨ ਧਰਤੀ ਉਪਰਲੀ ਉਪਜਾਉ ਮਿੱਟੀ ਰੁੜ ਕੇ ਦਰਿਆਵਾਂ ਤੇ ਸਮੁੰਦਰਾਂ ਵਿਚ ਜਾ ਰਹੀ ਹੈ l 
    ਓਜ਼ੋਨ ਵਿਚ ਮੋਘਰੇ :- ਉੱਪਰ ਦੱਸੇ ਅਨੁਸਾਰ ਵਿਗਿਆਨ ਦੀ ਤਰਕੀ ਨੇ ਮਨੁੱਖ ਲਈ ਜੋ ਸਹੁਲਤਾਂ ਪੈਦਾ ਕੀਤੀਆਂ ਹਨ ,ਉਹਨਾਂ ਵਿੱਚੋ ਹੀ ਇਹ ਖਤਰਨਾਕ ਚੀਜ਼ਾਂ ਜਨਮ ਲੈ ਰਹੀਆਂ ਹਨ l ਰੱਦੀ ਹੌਏ ਰਿਫਰੀਜਰੇਟਰਾ ਤੇ ਏਅਰ ਕੰਡੀਸਨਰਾਂ ਵਿੱਚੋ ਨਿਕਲਦੀਆਂ ਗੈਸਾਂ ਕਾਰਨ ਧਰਤੀ ਉੱਪਰ ਕੁਦਰਤ ਵਲੋਂ ਓਜ਼ੋਨ ਗੈਸ ਦਾ ਗਿਲਾਫ , ਜੋ ਕਿ ਧਰਤੀ ਉਪਰਲੇ ਮਨੁੱਖਾਂ ਤੇ ਜੀਵਾਂ ਨੂੰ ਸੂਰਜ ਦਿਆਂ ਖਤਰਨਾਕ ਪਰਾਵੈਂਗਣੀ ਕਿਰਨਾਂ ਤੋਂ ਬਚਾਉਂਦਾ  ਹੈ , ਵਿਚ ਮਘੋਰੇ ਹੋ ਗਏ ਹਨ ਤੇ ਉਹ ਦੀਨੋ ਦਿਨ ਵਧ ਰਹੇ ਹਨ l 
    ਧੁਨੀ ਪ੍ਰਦੂਸ਼ਣ :- ਹਵਾ , ਪਾਣੀ ਤੇ ਧਰਤੀ ਦੇ ਪ੍ਰਦੂਸ਼ਣ ਤੋਂ ਇਲਾਵਾ ਧਰਤੀ ਉੱਤੇ ਸੋਰ ਵੀ ਬਹੁਤ ਵਧੀਆ ਹੈ ਤੇ ਇਹ ਆਵਾਜਾਈ ਦੇ ਸਾਧਨਾਂ ਤੋਂ ਇਲਾਵਾ ਕਾਰਖਾਨਿਆਂ , ਬੰਬ ਵਿਸਫੋਟਾਂ, ਘਰ-ਘਰ ਲੱਗੇ ਹੋਏ ਜਨਰੇਟਰਾਂ ਤੇ ਭਿੰਨ ਭਿੰਨ ਸਮਾਗਮਾਂ ਉੱਤੇ ਲਾਏ ਜਾਂਦੇ ਡੀ ਜੇ ਸਿਸਟਮਾਂ ਤੇ ਲਾਉਡਸਪੀਕਰਾਂ ਨੇ ਵੀ ਪੈਦਾ ਕੀਤਾ ਜਾ ਜਿਸ ਨੂੰ ਧੁਨੀ ਪ੍ਰਦੂਸ਼ਣ ਦਾ ਨਾ ਦਿੱਤਾ ਜਾਂਦਾ ਹੈ l ਇਸ ਨੇ ਸਾਡੇ ਜੀਵਨ ਅਤੇ ਸਾਡੇ-ਵਾਤਾਵਰਨ ਵਿਚ ਗੜਬੜ ਮਚਾ ਕੇ ਰੱਖ ਦਿੱਤੀ ਹੈ l ਇਸ ਨਾਲ ਸਾਡੇ ਕੰਨਾਂ ਅਤੇ ਦਿਮਾਗ ਉੱਤੇ ਬਹੁਤ ਬੁਰੇ ਪ੍ਰਭਾਵ ਪੈ ਰਹੇ ਹਨ l 
    ਰੇਡੀਓ ਐਕਟਿਵ ਪ੍ਰਦੂਸ਼ਣ :- ਇਸ ਤੋਂ ਇਲਾਵਾ ਵਧ ਰਿਹਾ ਰੇਡੀਓ ਐਕਟਿਵ ਪ੍ਰਦੂਸ਼ਣ , ਜੋ ਕਿ ਪ੍ਰਮਾਣੂ ਹਥਿਆਰਾਂ ਤੇ ਨਿਉਕਲੀਅਰ ਪਾਵਰ ਪ੍ਲਾਟਾ  ਤੋਂ ਪੈਦਾ ਹੋ ਰਿਹਾ ਹੈ ਅਤੇ ਇਲੈਕਟ੍ਰਾਨਿਕ ਉਪਕਰਨਾਂ ਵਿੱਚੋ ਨਿਕਲੀ ਰੇਡੀਏਸ਼ਨ ਮਨੁੱਖੀ ਸਿਹਤ ਲਈ ਖਤਰਨਾਕ ਸਿੱਧ ਹੋ ਰਹੇ ਹਨ l 
    ਖੁਰਾਕ ਵਿਚ ਪ੍ਰਦੂਸ਼ਣ :- ਹਵਾ , ਪਾਣੀ ਤੇ ਮਿੱਟੀ ਦੇ ਗੰਧਲਾ ਹੋਣ ਕਾਰਨ , ਕੀਟਨਾਸ਼ਕ ਦਵਾਇਆ ਦੇ ਛਿੜਕਾ ਤੇ ਖਾਦਾਂ ਦੀ ਵਰਤੋਂ ਤੇ ਬਹੁਤਾ ਲਾਭ ਲੈਣ ਦੀ ਵਪਾਰੀ ਰੁਚੀ ਨੇ ਸਾਡੀ ਖੁਰਾਕ ਵਿਚ ਸ਼ਾਮਲ ਫਲਾਂ , ਸਬਜੀਆਂ ਤੇ ਦੁੱਧ ਨੂੰ ਵੀ ਬਹੁਤ ਬੁਰੀ ਤਰਾਂ ਪ੍ਰਭਾਵਿਤ ਕੀਤਾ ਹੈ l 
    ਖਬਰਦਾਰ ਹੋਣ ਦੀ ਲੋੜ :- ਉਪਰ ਲਿਖੇ ਤੱਥਾਂ ਤੋਂ ਤਿੰਨ ਤਿੰਨ ਪ੍ਰਕਾਰ ਦੇ ਪ੍ਰਦੁਸਣਾਂ ਕਾਰਨ ਮਨੁੱਖ ਜੀਵਾਂ ਤੇ ਬਨਸਪਤੀ ਲਈ ਪੈਦਾ ਹੋ ਰਹੇ ਖਤਰਿਆਂ ਅੰਦਾਜ਼ਾ ਲਾਇਆ ਜਾ ਸਕਦਾ ਹੈ l ਇਸ ਨੇ ਜਿਥੇ ਬਹੁਤ ਸਾਰੀਆਂ ਆਮ ਬਿਮਾਰੀਆਂ ਜ਼ੁਕਾਮ , ਖੰਘ , ਦਮਾ , ਪੇਟ ਗੈਸ ਆਦਿ ਨੂੰ ਵਧਾਇਆ ਹੈ ਓਥੇ ਮਨੁੱਖ ਦੀ ਸਮੁੱਚੀ ਹੋਂਦ ਨੂੰ ਵੀ ਖਤਰੇ ਵਿਚ ਪਾ ਦਿੱਤਾ ਹੈ l ਕੁਦਰਤੀ ਆਫ਼ਤਾਂ ਦਾ ਰੂਪ ਵਧੇਰੇ ਭਿਆਨਕ ਹੁੰਦਾ ਜਾ ਰਿਹਾ ਹੈ l ਕਦੇ ਨਿਰਾ ਸ਼ੋਂਕ ਹੀ ਪਿਆ ਰਹਿੰਦਾ ਹੈ ਤੇ ਕਦੇ ਹੜ  ਸਭ ਕੁਝ ਰੋਡ ਕਿ ਲੈ ਜਾਂਦਾ ਹੈ l ਇਸ ਲਈ ਸਾਨੂੰ ਖ਼ਬਰਦਾਰ ਹੋਣ ਦੀ ਬਹੁਤ ਲੋੜ ਹੈ l 
    ਸਾਰ ਅੰਸ਼ ;- ਮੁੱਕਦੀ ਗੱਲ ਇਹ ਹੈ ਕਿ ਮਨੁੱਖ ਨੂੰ ਧਰਤੀ ਉੱਪਰ ਆਪਣੀ ਹੋਂਦ ਕਾਇਮ ਰੱਖਣਾ ਲਈ ਆਪਣੀ ਵੱਧਦੀ, ਅਬਾਦੀ ਨੂੰ ਰੋਕਣਾ ਚਾਹੀਦਾ ਹੈ ਅਤੇ ਆਪਣੀਆਂ ਲਾਲਸਾਵਾਂ ਵਿੱਚੋ ਉਪਜੀਆਂ ਆਪਣੀਆਂ ਸਰਗਰਮੀਆਂ ਨੂੰ ਘੱਟ ਕਰਨਾ ਚਾਹੀਦਾ ਹੈ l ਨਾਲ ਹੀ ਪ੍ਰਮਾਣੂ ਬੰਬਾਂ ਤੋਂ ਉਪਜਣ ਵਾਲੀਆਂ ਜਹਿਰਾਂ ਨੂੰ ਘੱਟ ਕਰਨ ਲਈ ਸੰਸਾਰ ਅਮਨ ਕਾਇਮ ਰੱਖਣ ਲਈ ਜ਼ੋਰਦਾਰ ਕਦਮ ਪੁੱਟਣੇ ਚਾਹੀਦੇ ਹਨ l

    (ਹ)ਬਿਜਲੀ ਦੀ ਬੱਚਤ

    ਵਰਤਮਾਨ ਜੀਵਨ ਵਿੱਚ ਬਿਜਲੀ ਦੀ ਲੋੜ:- ਊਰਜਾ ਦਾ ਸਾਡੇ ਜੀਵਨ ਵਿੱਚ ਮਹੱਤਵਪੂਰਨ ਸਥਾਨ ਹੈ l ਐਟਮੀ, ਸੂਰਜੀ, ਪਾਣੀ, ਦੇ ਵਾਯੂ ਊਰਜਾ l ਊਰਜਾ ਦੇ ਬਹੁਤ ਸਾਰੇ ਸਾਧਨ ਹਨ ਪਰ ਆਮ ਵਰਤੋਂ ਆਉਣ ਵਾਲੇ ਸਾਧਨ ਕੋਇਲਾ, ਬਿਜਲੀ ਅਤੇ ਤੇਲ ਹਨ l ਇਹ ਵਰਤਮਾਨ ਵਿਗਿਆਨ ਦੀ ਇੱਕ ਬਹੁਮੁੱਲੀ ਕਾਰਡ ਹੈ ਇਸ ਤੋਂ ਬਿਨਾਂ ਸਾਡਾ ਜੀਵਨ ਚੱਲਣਾ ਬਹੁਤ ਹੀ ਔਖਾ ਹੈ l ਸਾਡੇ ਘਰਾਂ ਵਿੱਚ ਪਈਆਂ ਬਹੁਤ ਸਾਰੀਆਂ ਚੀਜਾਂ ਬਿਜਲੀ ਦੀ ਸਹਾਇਤਾ ਨਾਲ ਚੱਲਦੀਆਂ ਹਨ l  ਜਿਵੇਂ ਬਲਬ, ਪੱਖੇ, ਫਰਿੱਜ, ਪ੍ਰੈਸ਼, ਕੂਲਰ, ਹੀਟਰ, ਕੱਪੜੇ ਧੋਣ ਵਾਲੀ ਮਸ਼ੀਨ ਆਦਿ l

    ਬਿਜਲੀ ਦੀ ਵੱਧ ਰਹੀ ਲੋੜ ਅਤੇ ਥੁੜ:- ਭਾਰਤ ਇੱਕ ਵਿਕਸਤ ਹੋ ਰਿਹਾ ਦੇਸ਼ ਹੈ l   ਇਸ ਵਿੱਚ ਨਿੱਤ ਉਸਾਰੀਦੀਆਂ ਯੋਜਨਾਵਾਂ ਬਣਦੀਆਂ ਹਨ l ਇਨ੍ਹਾਂ ਯੋਜਨਾਵਾਂ ਨੂੰ ਲਾਗੂ ਕਰਨ ਲਈ ਬਿਜਲੀ ਦੀ ਲੋੜ ਵੀ ਵਧ ਰਹੀ ਹੈ l ਇਸ ਪ੍ਰਕਾਰ ਬਿਜਲੀ ਦੀ ਥੁੜ ਤਾਂ ਹੀ ਪੂਰੀ ਹੋ ਸਕਦੀ ਹੈ ਜੇਕਰ ਬਿਜਲੀ ਦੀ ਉਪਜ ਵਿੱਚ ਵਾਧਾ ਕੀਤਾ ਜਾਵੇ ਬਿਜਲੀ ਦੀ ਉਪਜ ਲਈ ਕਰੋੜਾਂ ਹੀ ਰੁਪਏ ਲੱਗਦੇ ਹਨ ਅਤੇ ਕਾਫੀ ਸਮਾਂ ਵੀ ਲੱਗਦਾ ਹੈ l ਇਸ ਲਈ ਸਾਨੂੰ ਚਾਹੀਦਾ ਹੈ ਕਿ ਬਿਜਲੀ ਦੀ ਘੱਟ ਤੋਂ ਘੱਟ ਵਰਤੋਂ ਕਰੀਏ ਜਿਸ ਨਾਲ ਸਾਡਾ ਦੇਸ਼ ਤਰੱਕੀ ਕਰ ਸਕੇਗਾ l

    ਬਿਜਲੀ ਦੀ ਬੱਚਤ ਦੀ ਲੋੜ:- ਬਿਜਲੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਇੱਕ ਖ਼ਪਤਕਾਰ ਇੱਕ ਯੂਨਿਟ ਦੀ ਬੱਚਤ ਕਰਦਾ ਹੈ ਤਾਂ ਉਸ ਦੀ ਬੱਚਤ ਕੌਮੀ ਪੱਧਰ ਉੱਤੇ ਪੈਦਾ ਕੀਤੀ ਹੋਈ ਸੇਬ ਯੂਨਿਟ ਦੇ ਬਰਾਬਰ ਹੁੰਦੀ ਹੈ l ਇਸੇ ਪ੍ਰਕਾਰ ਬਚਾਈ ਗਈ ਬਿਜਲੀ ਦਾ ਲਾਭ ਭਾਰੀ ਖਰਚੇ ਨਾਲ ਪੈਦਾ ਕੀਤੀ ਗਈ ਬਿਜਲੀ ਨਾਲੋਂ ਵਧੇਰੇ ਹੁੰਦਾ ਹੈ ਇੱਕ ਅਨੁਮਾਨ ਅਨੁਸਾਰ ਇਸ ਸਮੇਂ ਦੇਸ਼ ਵਿੱਚ 10% ਬਿਜਲੀ ਦੀ ਘਾਟ ਹੈ l ਸਾਨੂੰ ਬਿਜਲੀ ਦੀ ਬੱਚਤ ਦੀ ਬਹੁਤ ਲੋੜ ਹੈ l

    ਕੂਲਰ, ਏਅਰ ਕੰਡੀਸ਼ਨਰ, ਹੀਟਰ, ਤੇ ਗੀਜ਼ਰਾਂ ਦੀ ਵਰਤੋਂ:- ਸਾਨੂੰ ਚਾਹੀਦਾ ਹੈ ਕਿ ਕੂਲਰ, ਹੀਟਰ, ਏਅਰ ਕੰਡੀਸ਼ਨਰ ਜਾਂ ਗੀਜ਼ਰਾਂ ਦੀ ਘੱਟ ਤੋਂ ਘਟ ਵਰਤੋਂ ਕਰੀਏ l ਸਾਨੂੰ ਆਪਣੇ ਸਰੀਰ ਨੂੰ ਗਰਮੀ ਤੇ ਸਰਦੀ ਦਾ ਟਾਕਰਾ ਕਰਨ ਦੇ ਯੋਗ ਬਣਾਉਣਾ ਚਾਹੀਦਾ ਹੈ l ਤਾਂ ਜੋ ਕੂਲਰ ਏਅਰ ਕੰਡੀਸ਼ਨਰ ਹੀਟਰਾਂ ਦੀ ਵਰਤੋਂ ਨਾ ਕਰੀਏ ਜਾਂ ਬਹੁਤ ਘੱਟ ਵਰਤੋਂ ਕਰੀਏ ਇਸ ਤਰ੍ਹਾਂ ਸਜਣ ਨਾਲ ਹੀ ਅਸੀਂ ਬਿਜਲੀ ਦੀ ਬੱਚਤ ਵਿੱਚ ਹਿੱਸਾ ਪਾ ਸਕਦੇ ਹਾਂ l

    ਬੱਚਤ ਦੇ ਨਿਯਮਾਂ:- ਬਿਜਲੀ ਦੀ ਬੱਚਤ ਲਈ ਸਾਨੂੰ ਕੁਝ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ  l ਇੱਕ ਤਾਂ ਸਾਨੂੰ ਮਕਾਨਾਂ ਦੀ ਉਸਾਰੀ ਅਜਿਹੇ ਢੰਗ ਨਾਲ ਕਰਨੀ ਚਾਹੀਦੀ ਹੈ ਕਿ ਉਨ੍ਹਾਂ ਅੰਦਰ ਸੂਰਜ ਦੀ ਰੌਸ਼ਨੀ ਪ੍ਰਵੇਸ਼ ਕਰ ਸਕੇ l ਦੂਸਰਾ ਸਾਨੂੰ ਵੱਖ ਵੱਖ ਕਮਰਿਆਂ ਦੀ ਵਰਤੋਂ ਦੀ ਬਜਾਏ ਜਿੱਥੇ ਤੱਕ ਹੋ ਸਕੇ ਇੱਕੋ ਕਮਰੇ ਦੀ ਵਰਤੋਂ ਕਰਨੀ ਚਾਹੀਦੀ ਹੈ l ਫਰਿੱਜ ਦਾ ਦਰਵਾਜ਼ਾ ਘੱਟ ਤੋਂ ਘੱਟ ਖੋਲ੍ਹਣਾ ਚਾਹੀਦਾ ਹੈ ਚੀਜ਼ਾਂ ਨੂੰ ਫਰਿੱਜ਼ ਵਿੱਚ ਰੱਖਣ ਤੋਂ ਪਹਿਲਾਂ ਠੰਡੇ ਪਾਣੀ ਵਿੱਚ ਰੱਖ ਕੇ ਠੰਢੀਆਂ ਕਰ ਲੈਣੀਆਂ ਚਾਹੀਦੀਆਂ ਹਨ l  ਇਸ ਤਰ੍ਹਾਂ ਆਸਾਨੀ ਸੀ ਬਿਜਲੀ ਦੀ ਵਰਤੋਂ ਕਰ ਸਕਦੇ ਹਾਂ l 
    ਤੇਲ ਅਤੇ ਕੋਇਲੇ ਦੀ ਬੱਚਤ:- ਇਸ ਤੋਂ ਇਲਾਵਾ ਊਰਜਾ ਲਈ ਵਰਤੇ ਜਾਂਦੇ ਤੇਲ ਤੇ ਕੋਇਲੇ ਦੀ ਬੱਚਤ ਵੀ ਕਰਨੀ ਚਾਹੀਦੀ ਹੈ ਕਿਉਂਕਿ ਇਨ੍ਹਾਂ ਦੇ ਸਾਧਨ ਸੀਮਤ ਹਨ l
    ਸਾਰ ਅੰਸ਼:- ਇਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ ਊਰਜਾ ਦੀ ਬੱਚਤ ਹਰ ਵਿਅਕਤੀ ਦੇ ਵਿਅਕਤੀਗਤ ਉੱਦਮ ਨਾਲ ਹੋ ਸਕਦੀ ਹੈ l ਸਾਨੂੰ ਆਪਣੇ ਘਰਾਂ ਵਿੱਚ ਉਪਰੋਕਤ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤੇ ਬਿਜਲੀ ਦੀ ਵਰਤੋਂ ਸਮੇਂ ਵੱਧ ਤੋਂ ਵੱਧ ਸੰਜਮਤੋਂ ਕੰਮ ਲੈਣਾ ਚਾਹੀਦਾ ਹੈ l 

  12. 3.ਆਪਣੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਪੱਤਰ ਲਿਖੋ ਜਿਸ ਵਿੱਚ ਮੈਰਿਜ-ਪੈਲਸਾਂ ਵਿੱਚ ਉੱਚੀ ਅਵਾਜ਼ ਵਿੱਚ ਡੀ.ਜੇ. /ਸਾਉਂਡ-ਸਿਸਟਮ ਵਜਾਉਣ 'ਤੇ ਰੋਕ ਲਾਉਣ ਦੀ ਮੰਗ ਕੀਤੀ ਗਈ ਹੋਵੇ ।

    Answer:

    8818 ਰਣਜੀਤ ਐਵੇਨਿਊ

    ਸ੍ਰੀ ਮੁਕਤਸਰ ਸਾਹਿਬ

    16 ਦਸੰਬਰ 2018

    ਡਿਪਟੀ ਕਮਿਸ਼ਨਰ ਸਾਹਿਬ

    ਸ੍ਰੀ ਮੁਕਤਸਰ ਸਾਹਿਬ

    ਵਿਸ਼ਾ:- ਮੈਰਿਜ ਪੈਲੇਸਾਂ ਵਿੱਚ ਡੀਜੇ ਸਾਊਂਡ ਸਿਸਟਮ ਦੀ ਉੱਚੀ ਆਵਾਜ਼ ਸਬੰਧੀ l

     ਸ੍ਰੀ ਮਾਨ ਜੀ 

    ਸਨਿਮਰ ਬੇਨਤੀ ਹੈ ਕਿ ਆਪਣੇ ਸ਼ਹਿਰ ਸ੍ਰੀ ਮੁਕਤਸਰ ਸਾਹਿਬ ਵਿੱਚ ਚੱਲ ਰਹੇ ਮੈਰਿਜ ਪੈਲੇਸਾਂ ਵਿੱਚ ਹੁੰਦੇ ਵਿਆਹ, ਰਿਸੈਪਸ਼ਨ ਅਤੇ ਹੋਰਨਾਂ ਪਰਿਵਾਰਕ ਸਮਾਜਿਕ ਸਮਾਗਮਾਂ ਸਮੇਂ ਉੱਚੀ ਆਵਾਜ਼ ਵਿੱਚ ਜੋ ਡੀ ਜੇ ਵਜਾਏ ਜਾਂਦੇ ਹਨ ਇਨ੍ਹਾਂ ਨਾਲ ਆਲੇ ਦੁਆਲੇ ਵੱਸਦੇ ਲੋਕਾਂ ਦੇ ਸਾਧਾਰਨ ਜੀਵਨ ਵਿੱਚ ਭਾਰੀ ਖਲਲ ਪੈਂਦਾ ਹੈ l  ਜਦੋਂ ਬਰਾਤਾਂ ਆਉਂਦੀਆਂ ਹਨ ਤਾਂ ਬਰਾਤਾਂ ਡੀ ਜੇ ਦੀ ਖੌਰੂ ਪਾਉਂਦੀ  ਨਾਲ ਗਾਣੇ ਦੇ ਕੰਨ ਖਾਊ ਅਲਾਪ ਕਰਦੇ ਗੀਤਕਾਰ ਦੀ ਆਵਾਜ਼ ਉੱਤੇ ਭੰਗੜਾ ਪਾਉਂਦੇ, ਪਟਾਕੇ ਚਲਾਉਂਦੇ, ਗਲੀਆਂ ਵਿੱਚੋਂ ਲੰਘਦੇ ਹਨ l ਜਿਸ ਨਾਲ ਆਲੇ ਦੁਆਲੇ ਦੇ ਸ਼ਾਂਤ ਜੀਵਨ ਵਿੱਚ ਉਥਲ ਪੁਥਲ ਮੱਚ ਜਾਂਦੀ ਹੈ l ਅਸੀਂ ਨਾ ਤਾਂ ਆਪਸ ਵਿੱਚ ਕੀਤੀ ਗੱਲਬਾਤ ਨੂੰ ਸੁਣ ਸਕਦੇ ਹਾਂ ਤੇ ਨਾ ਹੀ ਸੌਂ ਸਕਦੇ ਹਾਂ l ਜਿਨ੍ਹਾਂ ਵਿਦਿਆਰਥੀਆਂ ਨੇ ਸਵੇਰ ਦੇ ਪੇਪਰ ਦੀ ਤਿਆਰੀ ਲਈ ਰਾਤ ਦੇਰ ਤੱਕ ਪੜ੍ਹਨਾ ਹੁੰਦਾ ਹੈ ਉਨ੍ਹਾਂ ਦੀ ਇਕਾਗਰਤਾ ਬੁਰੀ ਅਤੇ  ਭੰਗ ਹੋ ਜਾਂਦੀ ਹੈ  l ਸ਼ੋਰ ਕਾਰਨ ਮਾਨਸਿਕ ਬੇਚੈਨੀ ਤੇ ਤਣਾਓ ਪੈਦਾ ਹੁੰਦਾ ਹੈ l ਜਿਸ ਦੇ ਸਿੱਟੇ ਵਜੋਂ ਬਹੁਤ ਹੋਰ ਸਾਰੇ ਦਿਲ ਦਿਮਾਗ ਦੇ ਰੋਗ ਪੈਦਾ ਹੁੰਦੇ ਹਨ l ਵਿਦਿਆਰਥੀਆਂ ਦੇ ਭਵਿੱਖ ਨਾਲ ਵੀ ਖਿਲਵਾੜ ਕੀਤਾ ਜਾਂਦਾ ਹੈ l 
    ਇਸ ਸਥਿਤੀ ਵਿੱਚ ਆਪ ਜੀ ਅੱਗੇ ਬੇਨਤੀ ਹੈ ਕਿ ਆਪ ਨਿੱਜੀ ਲਾਭਾਂ ਲਈ ਵਪਾਰਕ ਗਤੀਵਿਧੀਆਂ ਚਲਾ ਰਹੇ ਮੈਰਿਜ ਪੈਲੇਸਾਂ ਤੋਂ ਪੈਦਾ ਹੋਈ ਇਸ ਗੰਭੀਰ ਸਮੱਸਿਆ ਦੇ ਹੱਲ ਲਈ ਕੋਈ ਕਾਰਵਾਈ ਕਰੋ  l ਇਸ ਸਬੰਧੀ ਇਨ੍ਹਾਂ ਦੇ ਮਾਲਕਾਂ ਨੂੰ ਸਖ਼ਤ ਹਦਾਇਤਾਂ ਦੇਣ ਦੀ ਲੋੜ ਹੈ ਕਿ ਉਹ ਉੱਚੀ ਆਵਾਜ਼ ਵਿੱਚ ਡੀ ਜੇ ਤੇ ਸਾਊਂਡ ਸਿਸਟਮ ਨਾ ਵੱਜਣ ਦੇਣ ਪਟਾਕੇ ਅਤੇ ਹਵਾਈਆਂ ਚਲਾਉਂਦੇ ਹੋਏ ਗਲੀਆਂ ਵਿੱਚ ਉੱਦਮ ਨਾ ਮਚਾਉਣ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਉਨ੍ਹਾਂ ਨੂੰ ਕਾਨੂੰਨੀ ਕਾਰਵਾਈ ਦਾ ਡਰ ਦਿੱਤਾ ਜਾਵੇ  l ਇਸ ਗੱਲ ਨੂੰ ਯਕੀਨ ਬਣਾਉਣ  ਲਈ ਆਪ ਵੱਲੋਂ ਮੈਰਿਜ ਪੈਲੇਸਾਂ ਦੇ ਬਾਹਰ ਇੱਕ ਦੋ ਪੁਲਿਸ ਮੁਲਾਜ਼ਮ ਦੀ ਡਿਊਟੀ ਵੀ ਜ਼ਰੂਰੀ ਹੈ l
    ਆਸ ਹੈ ਕਿ ਆਪ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਸ ਦੇ ਹੱਲ ਲਈ ਜ਼ਰੂਰ ਕਦਮ ਉਠਾਉਣਗੇ  l 

                                       ਧੰਨਵਾਦ ਸਹਿਤ

    ਆਪ ਦਾ ਵਿਸ਼ਵਾਸ ਪਾਤਰ

    ..............................

  13. ਜਾਂ

    ਤੁਹਾਨੂੰ ਕੋਈ ਰਿਸਾਲਾ ਚੰਗਾ ਲੱਗਾ ਹੈ । ਇਸ ਰਿਸਾਲੇ ਦੀਆਂ ਸਿਫ਼ਤਾਂ ਦੱਸਦਿਆਂ ਉਸ ਦੇ ਸੰਪਾਦਕ ਨੂੰ ਚਿੱਠੀ ਲਿਖੋ ਕਿ ਤੁਸੀਂ ਉਸ ਰਿਸਾਲੇ ਦਾ ਚੰਦਾ ਭੇਜ ਦਿੱਤਾ ਹੈ ਅਤੇ ਰਿਸਾਲਾ ਘਰ ਦੇ ਪਤੇ ਉੱਤੇ ਭੇਜਣਾ ਸ਼ੁਰੂ ਕਰ ਦਿੱਤਾ ਜਾਵੇ ।

    Answer:

    111ਭਾਈ ਰਣਧੀਰ ਸਿੰਘ ਨਗਰ

    ਲੁਧਿਆਣਾ

    12ਫਰਵਰੀ 2019

    ਸੇਵਾ ਵਿਖੇ

    ਸੰਪਾਦਕ ਸਾਹਿਬਾਨ, 

    ਪੰਖੜੀਆਂ, 

    ਪੰਜਾਬ ਸਕੂਲ ਸਿੱਖਿਆ ਬੋਰਡ, 

    ਸਾਹਿਬਜ਼ਾਦਾ ਅਜੀਤ ਸਿੰਘ ਨਗਰ l 

    ਵਿਸ਼ਾ:- ਪੰਖੜੀਆਂ ਹਾਸੇ ਦੇ ਗ੍ਰਾਹਕ ਬਣਨ ਸਬੰਧੀ

    ਸ੍ਰੀਮਾਨ ਜੀ
               ਮੈਨੂੰ ਇੱਕ ਮਿੱਤਰ ਕੋਲੋਂ ਆਪ ਦੁਆਰਾ ਪ੍ਰਕਾਸ਼ਿਤ ਕੀਤੇ ਜਾਂਦੇ ਮਹੀਨਾਵਾਰੀ ਰਸਾਲੇ ਪੰਖੜੀਆਂ ਪੜ੍ਹਨ ਦਾ ਮੌਕਾ ਮਿਲਿਆ l ਇਸ ਵਿਚਲੀਆਂ ਕਹਾਣੀਆਂ ਕਵਿਤਾਵਾਂ ਲੇਖ ਤੇ ਚੁਟਕਲੇ ਮੈਨੂੰ ਬਹੁਤ ਪਸੰਦ ਆਏ l ਇਸ ਵਿਚਲੀਆਂ ਰਚਨਾਵਾਂ ਬੜੀਆਂ ਹੀ ਸਿੱਖਿਆਦਾਇਕ ਅਤੇ ਵਿਦਿਆਰਥੀਆਂ ਦੇ ਚਰਿੱਤਰ ਦੀ ਉਸਾਰੀ ਕਰਨ ਵਾਲੀਆਂ ਹਨ l 
    ਮੈਂ ਇਸ ਰਸਾਲੇ ਤੋਂ ਇੰਨਾ ਪ੍ਰਭਾਵਿਤ ਹੋਇਆ ਹਾਂ ਕਿ ਮੈਂ ਆਪ ਜੀ ਨੂੰ ਇੱਕ ਸਾਲ ਦਾ ਚੰਦਾ ਮਨੀ ਆਰਡਰ ਦੁਆਰਾ ਭੇਜ ਦਿੱਤਾ ਹੈ l ਆਪ ਇਸ ਰਸਾਲੇ ਨੂੰ ਮੇਰੇ ਉੱਪਰ ਦਿੱਤੇ ਪਤੇ ਤੇ ਭੇਜਣਾ ਸ਼ੁਰੂ ਕਰ ਦਿਓ l  

    ਧੰਨਵਾਦ ਸਹਿਤ

    ਆਪ ਜੀ ਦਾ ਵਿਸ਼ਵਾਸ ਪਾਤਰ

    ....................................

  14. 4. ਹੇਠ ਲਿਖੇ ਪੈਰੇ ਦੀ ਸੰਖੇਪ ਰਚਨਾ ਲਗ-ਪਗ ਇੱਕ-ਤਿਹਾਈ ਸ਼ਬਦਾਂ ਵਿੱਚ ਲਿਖੇ ਅਤੇ ਢੁਕਵਾਂ ਸਿਰਲੇਖ ਵੀ ਦਿਓ | ਪੰਜਾਬੀ ਸੱਭਿਆਚਾਰ ਕੇਵਲ ਗਿੱਧੇ-ਭੰਗੜੇ ਦਾ ਸਭਿਆਚਾਰ ਹੀ ਨਹੀਂ, ਜਿਸ ਤਰ੍ਹਾਂ ਕਿ ਕੁੱਝ ਲੋਕ ਕਹਿੰਦੇ ਹਨ । ਇਹ ਤਾਂ ਬਹੁਤ ਚੇਤਨ, ਉਸਾਰੀ ਤੇ ਕਰਨੀ-ਪ੍ਰਧਾਨ ਸੱਭਿਆਚਾਰ ਹੈ, ਜਿਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ । ਅੱਜ ਦਾ ਪੰਜਾਬੀ ਅਜਿਹੇ ਚੇਤਨ ਸੱਭਿਆਚਾਰ ਤੋਂ ਖਿਸਕਿਆ ਹੋਇਆ ਹੈ । ਪੰਜ ਨਦੀਆਂ ਦਾ ਦੇਸ ਪੰਜਾਬ ਸ਼ੁਰੂ ਤੋਂ ਹੀ ਹਮਲਾਵਰਾਂ ਦਾ ਰਾਹ ਬਣਿਆ ਰਿਹਾ ਹੈ, ਜਿੰਨ੍ਹਾਂ ਨਾਲ ਪੰਜਾਬੀ ਸਦਾ ਜੂਝਦਾ ਰਿਹਾ ਹੈਂ ਜਿੱਤਾਂ ਹਾਸਲ ਕਰਦਾ ਰਿਹਾ ਹੈ । ਪੰਜਾਬੀ ਸੱਭਿਆਚਾਰ 'ਚ ਭਾਈ ਘੱਨਈਆਂ ਦੁਸ਼ਮਣਾਂ ਨੂੰ ਪਾਣੀ ਪਿਆਉਂਦਾ ਹੈ, ਲਾਲਾ ਲਾਜਪਤ ਰਾਏ ਤੇ ਭਗਤ ਸਿੰਘ ਦੇਸ-ਭਗਤੀ ਦਾ ਜਜ਼ਬਾ ਪ੍ਰਗਟਾਉਂਦੇ ਹਨ । ਕਵੀ ਪ੍ਰੋ. ਪੂਰਨ ਸਿੰਘ ਨੂੰ ਰਾਂਝਾ ਤੇ ਹੀਰ ਗੁਰੂ ਦੇ ਸਿੱਖ ਜਾਪਦੇ ਹਨ । ਉਸ ਨੂੰ ਪੰਜਾਬ ਦੇ ਦਰਿਆ ਜਾਪੁ ਸਾਹਿਬ ਗਾਉਂਦੇ ਪ੍ਰਤੀਤ ਹੁੰਦੇ ਹਨ । ਕਿਸਾਨ ਖੇਤਾਂ ਵਿੱਚ ਅੰਨ ਉਪਜਾਉਂਦਾ ਹੈ ਤੇ ਪੂਰੇ ਭਾਰਤਵਾਸੀਆਂ ਦਾ ਢਿੱਡ ਭਰਦਾ ਹੈ ਕਈ ਲੋਕ ਪੰਜਾਬੀ ਸੱਭਿਆਚਾਰ ਦੀ ਤਸਵੀਰ ਦਾ ਹਾਲੇ ਧੁੰਦਲਾ ਪੱਖ ਹੀ ਉਸਾਰਦੇ ਹਨ । ਸੋ ਲੋੜ ਹੈ ਇਸ ਨੂੰ ਸਮਝਣ ਦੀ ਇਸ ਤਿ ਚੇਤਨ ਹੋਣ ਦੀ ਤੇ ਇਸ ਨੂੰ ਅਪਣਾਉਣ ਦੀ ।

    Answer:

    ਸਿਰਲੇਖ:- ਪੰਜਾਬੀ ਸੱਭਿਆਚਾਰ

    ਸੰਖੇਪ ਰਚਨਾ:- ਪੰਜਾਬੀ ਸੱਭਿਆਚਾਰ ਕੇਵਲ ਗਿੱਧੇ ਭੰਗੜੇ ਦਾ ਸੱਭਿਆਚਾਰ ਨਾ ਹੋ ਕੇ ਚੇਤਨਾ ਉਸਾਰੀ ਤੇ ਕਰਨੀ ਪ੍ਰਧਾਨ ਸੱਭਿਆਚਾਰ ਹੈ l  ਜਿਸ ਤੋਂ ਅਜੋਕਾ ਪੰਜਾਬੀ ਖਿਸਕ ਚੁੱਕਾ ਹੈ l  ਪੰਜਾਬੀ ਸੱਭਿਆਚਾਰ ਆਪਣੇ ਵਿੱਚ ਬਹੁਤ ਕੁਝ ਸਮੇਟੀ ਬੈਠਾ ਹੈ l  ਵਿਦੇਸ਼ੀ ਹਮਲਾਵਰਾਂ ਨੇ ਟੱਕਰਾਂ ਲੇਟਾ ਕੇ ਬਹਾਦਰੀ, ਅਣਖ ਤੇ ਆਪਾ ਵਾਰਨ ਦੀ ਸਮਰੱਥਾ ਲਗਨ, ਮਿਹਨਤ, ਅਡੋਲਤਾ, ਚੜ੍ਹਦੀ ਕਲਾ, ਸ਼ਾਸਤਰ, ਅਤੇ ਸ਼ਸਤਰਪ੍ਰਿਆ, ਪ੍ਰਤੀਬੱਧਤਾ ਤੇ ਕੌਮਾਂਤਰੀ ਪਰਿਪੇਖ ਪ੍ਰਤੀ ਜਾਗਰੂਕਤਾ ਇਸ ਦੇ ਅਟੁੱਟ ਅੰਗ ਹਨ l 

  15. 5. ਹੇਠ ਲਿਖੇ ਪੈਰੇ ਨੂੰ ਪੜ੍ਹ ਕੇ ਅੰਤ ਵਿੱਚ ਦਿੱਤੇ ਪ੍ਰਸ਼ਨਾਂ ਦੇ ਉੱਤਰ ਲਿਖੋ :

    ਹੱਥ ਦਾ ਪ੍ਰਯੋਗ ਇੰਨਾ ਜ਼ਿਆਦਾ ਹੈ ਕਿ ਮਨੁੱਖ ਦੀ ਭਾਸ਼ਾ ਵਿੱਚ ਜਿੰਨੇ ਮੁਹਾਵਰੇ ਹੱਥਾਂ ਨਾਲ ਜੁੜੇ ਹੋਏ ਹਨ, ਉੱਨੇ ਸਰੀਰ ਦੇ ਹੋਰ ਕਿਸੇ ਅੰਗ ਨਾਲ ਸੰਬੰਧਿਤ ਨਹੀਂ । ਹੱਥ ਉੱਤੇ ਹੱਥ ਧਰਨ ਜਾਂ ਹੱਥ ਮਲਦੇ ਰਹਿ ਜਾਣ ਵਰਗੇ ਨਕਾਰਾਤਮਕ ਮੁਹਾਵਰਿਆਂ ਤੋਂ ਲੈ ਕੇ ਧਨ ਦੌਲਤ ਨੂੰ ਹੱਥਾਂ ਦੀ ਮੈਲ, ਮਨੁੱਖ ਦੀ ਕਿਸਮਤ ਉਸ ਦੇ ਹੱਥ ਵਿੱਚ ਹੈ, ਹਜ਼ਾਰਾਂ ਹੀ ਮੁਹਾਵਰੇ ਹੱਥਾਂ ਬਾਰੇ ਬਣੇ ਹੋਏ ਹਨ । ਸਿਪਾਹੀ ਹੱਥ ਦੇ ਕੇ ਦਿਸ਼ਾ ਦੱਸਦਾ ਹੈ, ਸਾਧੂ ਸੰਤ ਸਿਰ ਉੱਤੇ ਹੱਥ ਫੇਰਦੇ ਹਨ । ਈਸਵਰ ਹੱਥ ਦੇ ਕੇ ਰੱਖਿਆ ਕਰਦਾ ਹੈ, ਅਧਿਆਪਕ ਹੱਥੀਂ ਕੁਰ ਕੇ ਹੀ ਸਮਝਾਉਂਦਾ ਹੈ, ਇਹ ਹੱਥ ਹੀ ਮਿੱਟੀ ਨੂੰ ਸੋਨਾ ਬਣਾਉਂਦੇ ਹਨ, ਇਹਨਾਂ ਹੱਥਾਂ ਨੇ ਹੀ ਧਰਤੀ ਨੂੰ ਸਵਰਗ ਬਣਾਇਆ ਹੈ । ਇਹ ਹੱਥ ਹੀ ਹਨ ਜੋ ਪਰਾਈ ਚੀਜ਼ ਤੋਂ ਪਰੇ ਰਹਿੰਦੇ ਹਨ । ਹੱਥ ਹੀ ਤਾੜੀ ਮਾਰਦੇ ਹਨ ਤੇ ਹੱਥ ਹੀ ਅੱਥਰੂ ਪੂੰਝਦੇ ਹਨ । ਇਹਨਾਂ ਹੱਥਾਂ ਰਾਹੀਂ ਮਨੁੱਖ ਆਪਣੀ ਗੱਲ ਨੂੰ ਸਮਝਾਉਂਦਾ ਹੈ ਤੇ ਆਪਣੀ ਭਾਸ਼ਾ ਨੂੰ ਹੱਥਾਂ ਦੇ ਸੰਕੇਤਾਂ ਰਾਹੀਂ ਜ਼ੋਰਦਾਰ ਬਣਾਉਂਦਾ ਹੈ । ਹੱਥਾਂ ਦੀ ਭਾਸ਼ਾ ਸੰਸਾਰ ਦੀ ਭਾਸ਼ਾ ਹੈ, ਜਿਸ ਨੂੰ ਹਰ ਕੋਈ ਮਨੁੱਖ ਬੋਲਦਾ ਹੈ ਤੇ ਸਮਝਦਾ ਹੈ । ਇਸੇ ਭਾਸ਼ਾ ਸਦਕਾ ਵਿਦੇਸ਼ਾਂ ਵਿੱਚ ਜਾ ਕੇ ਵੀ ਮਨੁੱਖ ਆਪਣਾ ਕੰਮ ਚਲਾ ਲੈਂਦਾ ਹੈ ।

    ਪ੍ਰਸ਼ਨ :

    (ਉ) ਹੱਥ ਦਾ ਬਹੁਤਾ ਯੋਗ ਮੁਹਾਵਰਿਆਂ ਨਾਲ ਕੀ ਸੰਬੰਧ ਰੱਖਦਾ ਹੈ ?

    Answer:

    ਹੱਥ ਦਾ ਪ੍ਰਯੋਗ ਇੰਨਾ ਜ਼ਿਆਦਾ ਹੈ ਕਿ ਮਨੁੱਖ ਦੀ ਭਾਸ਼ਾ ਵਿੱਚ ਜਿੰਨੇ ਮੁਹਾਵਰੇ ਹੱਥਾਂ ਨਾਲ ਜੁੜੇ ਹੋਏ ਹਨ, ਉੱਨੇ ਸਰੀਰ ਦੇ ਹੋਰ ਕਿਸੇ ਅੰਗ ਨਾਲ ਸੰਬੰਧਿਤ ਨਹੀਂ l

  16. (ਅ) ਵੱਖ-ਵੱਖ ਤਰ੍ਹਾਂ ਦੇ ਲੋਕ ਹੱਥ ਦਾ ਪ੍ਰਯੋਗ ਕਿਵੇਂ ਕਰਦੇ ਹਨ ?

    Answer:

    ਸਿਪਾਹੀ ਹੱਥ ਦੇ ਕੇ ਦਿਸ਼ਾ ਦੱਸਦਾ ਹੈ, ਸਾਧੂ ਸੰਤ ਸਿਰ ਉੱਤੇ ਹੱਥ ਫੇਰਦੇ ਹਨ । ਈਸਵਰ ਹੱਥ ਦੇ ਕੇ ਰੱਖਿਆ ਕਰਦਾ ਹੈ, ਅਧਿਆਪਕ ਹੱਥੀਂ ਕੁਰ ਕੇ ਹੀ ਸਮਝਾਉਂਦਾ ਹੈ, l ਸਤਿਕਾਰ ਪ੍ਰਗਟ ਕਰਨ ਵਾਲੇ ਹੱਥ ਜੋੜ ਕੇ ਨਮਸਕਾਰ ਕਰਦਾ ਹੈ ਤੇ ਜੇਬ ਕਤਰਾ ਵੀ ਹੱਥਾਂ ਨਾਲ ਬਟੂਆ ਸਾਫ ਕਰਦਾ ਹੈ l 

  17. (ੲ) ਇਹ ਹੱਥ ਹੀ ਮਿੱਟੀ ਨੂੰ ਸੋਨਾ ਬਣਾਉਂਦੇ ਹਨ, ਤੋਂ ਕੀ ਭਾਵ ਹੈ ?

    Answer:

    ਇਸ ਦਾ ਭਾਵ ਹੈ ਕਿ ਹੱਥ ਮਿਹਨਤ ਕਰ ਕੇ ਸਾਧਾਰਨ ਚੀਜ਼ ਨੂੰ ਵੀ ਬਹੁਮੁੱਲੀ ਬਣਾ ਦਿੰਦੇ ਹਨ l 

  18. (ਸ) ਹੱਥਾਂ ਦੀ ਭਾਸ਼ਾ ਸੰਸਾਰ ਦੀ ਭਾਸ਼ਾ ਕਿਵੇਂ ਹੈ ?

    Answer:

    ਜਦੋਂ ਕਿਸੇ ਬਾਹਰਲੇ ਦੇਸ਼ ਵਿੱਚ ਜਾ ਕੇ ਸਾਨੂੰ ਉਥੋਂ ਦੀ ਬੋਲੀ ਨਹੀਂ ਸਮਝ ਆਉਂਦੀ ਹੁੰਦੀ ਤਾਂ ਅਸੀਂ ਹੱਥਾਂ ਦੇ ਇਸ਼ਾਰਿਆਂ ਨਾਲ ਆਪਣੀਆਂ ਗੱਲਾਂ ਸਮਝਾ ਦਿੰਦੇ ਹਾਂ l ਇਸੇ ਤਰ੍ਹਾਂ ਅਗਲੇ ਦੀ ਗੱਲ ਵੀ ਸਮਝ ਲੈਂਦੇ ਹਾਂ ਇਸ ਪ੍ਰਕਾਰ ਹੱਥਾਂ ਦੀ ਭਾਸ਼ਾ ਸੰਸਾਰ ਦੀ ਭਾਸ਼ਾ ਹੈ l

  19. 6. ਹੇਠ ਲਿਖੇ ਮੁਹਾਵਰਿਆਂ ਵਿੱਚੋਂ ਕਿਸੇ ਪੰਜ ਨੂੰ ਵਾਕਾਂ ਵਿੱਚ ਇਸ ਤਰ੍ਹਾਂ ਵਰਤੇ ਕਿ ਅਰਥ ਸਪਸ਼ਟ ਹੋ ਜਾਣ :

    ਉੱਨ ਲਾਹੁਣੀ, ਅੱਖਾਂ ਵਿੱਚ ਘੱਟਾ ਪਾਉਣਾ, ਸੋਹਲੇ ਸੁਣਾਉਣਾ, ਕੰਢਾਂ ਮਾਰਨੀਆਂ, ਤੀਰ ਕਮਾਨੇ ਨਿਕਲਨਾ, ਧੋਲਿਆਂ ਦੀ ਲਾਜ ਰੱਖਣਾ, ਪੈਰ ਧੋ-ਧੋ ਪੀਣਾ, ਲੱਕ ਸਿੱਧਾ ਕਰਨਾ, ਵਾਸਤੇ ਪਾਉਣਾ, ਘਿਓ-ਖਿਚੜੀ ਹੋਣਾ।

    Answer:

    ਉੱਨ ਲਾਹੁਣੀ:-(ਖੂਬ ਲੁੱਟਣਾ) ਅੱਜ ਕੱਲ੍ਹ ਦੁਕਾਨਦਾਰ ਚੀਜ਼ਾਂ ਮਹਿੰਗੇ ਭਾਅ ਵੇਚ ਕੇ ਲੋਕਾਂ ਨੂੰ ਖੂਬ ਉਨ ਲਾਹੁੰਦੇ ਹਨ l 

    ਅੱਖਾਂ ਵਿੱਚ ਘੱਟਾ ਪਾਉਣਾ:-(ਧੋਖਾ ਦੇਣਾ) ਠੱਗਾਂ ਨੇ ਉਸ ਦੀਆਂ ਅੱਖਾਂ ਵਿੱਚ ਘੱਟਾ ਪਾ ਕੇ ਉਸ ਤੋਂ ਪੰਜ ਸੌ ਰੁਪਏ ਠੱਗ ਲਏ l 

    ਸੋਹਲੇ ਸੁਣਾਉਣਾ:-(ਬੁਰਾ ਭਲਾ ਕਹਿਣਾ) ਹਰਜੀਤ ਮੇਰੇ ਨਾਲ ਲੜ ਪਈ ਤਾਂ ਮੈਂ ਉਸ ਨੂੰ ਖੂਬ ਸੋਹਲੇ ਸੁਣਾਏ l 

    ਕੱਛਾਂ ਮਾਰਨੀਆਂ:-(ਕਿਸੇ ਦੀ ਜਿੱਤ ਉੱਪਰ ਖੁਸ਼ੀ ਪ੍ਰਗਟ ਕਰਨੀ) ਤੁਹਾਡੇ ਸ਼ਰੀਕਾਂ ਨੇ ਤਾਂ ਕੱਛਾਂ ਮਾਰਨੀਆਂ ਹੀ ਸਨ ਜਦੋਂ ਕਿ ਤੁਹਾਡੇ ਮੁੰਡੇ ਦੀ ਕੁੜਮਾਈ ਟੁੱਟ ਗਈ ਸੀ ਪਰ ਉਨ੍ਹਾਂ ਨੇ ਰਿਹਾ ਖੂਹਾਂ ਛੜਾਂ ਵੀ ਵਿਆਹ ਲਿਆ ਸੀ l 

    ਤੀਰ ਕਮਾਨੇ ਨਿਕਲਨਾ:-(ਗੱਲ ਮੂੰਹੋਂ ਨਿਕਲ ਜਾਣੀ) ਗੱਲ ਸੋਚ ਸਮਝ ਕੇ ਕਰਨੀ ਚਾਹੀਦੀ ਹੈ ਇੱਕ ਵਾਰੀ ਤੀਰ ਕਮਾਨੋਂ ਨਿਕਲਿਆ ਮੁੜ ਕੇ ਵਾਪਸ ਨਹੀਂ ਆਉਂਦਾ l 

    ਧੋਲਿਆਂ ਦੀ ਲਾਜ ਰੱਖਣਾ:-(ਬਿਰਧ ਜਾਣ ਕੇ ਲਿਹਾਜ਼ ਕਰਨੀ) ਮਾਪਿਆਂ ਨੇ ਦੁਖੀ ਹੋ ਕੇ ਪੁੱਤਰ ਨੂੰ ਕਿ ਕਿਹਾ ਕਿ ਉਹ ਭੈੜੇ ਕੰਮਛੱਡ ਦੇਵੇ ਤੇ ਉਨ੍ਹਾਂ ਦੇ ਧੌਲਿਆਂ ਦੀ ਲਾਜ ਰੱਖੇ l 

    ਪੈਰ ਧੋ-ਧੋ ਪੀਣਾ:-(ਬਹੁਤ ਆਦਰ ਕਰਨਾ) ਸਾਨੂੰ ਸਾਡੇ ਮਾਪਿਆਂ ਦੇ ਪੈਰ ਤੋਂ ਤੋਂ ਕੇ ਪੀਣੇ ਚਾਹੀਦੇ ਹਨ

    ਲੱਕ ਸਿੱਧਾ ਕਰਨਾ:-(ਥੋੜ੍ਹੀ ਦੇਰ ਆਰਾਮ ਕਰਨਾ) ਲਗਾਤਾਰ ਕੰਮ ਕਰਨ ਤੋਂ ਬਾਅਦ ਮਿਸਤਰੀਆਂ ਨੇ ਕੁਝ ਦੇਰ ਲਈ ਲੱਕ ਸਿੱਧਾ ਕਰਨ ਦਾ ਵਿਚਾਰ ਬਣਾਇਆ l 

    ਵਾਸਤੇ ਪਾਉਣਾ:-(ਤਰਲੇ ਕਰਨੇ) ਮੈਂ ਉਸ ਦੇ ਬਥੇਰੇ ਵਾਸਤੇ ਪਾਏ ਪਰ ਉਸ ਨੇ ਮੇਰੀ ਇੱਕ ਨਾ ਮੰਨੀ l 

    ਘਿਓ-ਖਿਚੜੀ ਹੋਣਾ:-(ਬਹੁਤ ਘੁਲ ਮਿਲ ਜਾਣਾ) ਹਰਸ਼ ਨੂੰ ਸਾਡੇ ਕੋਲ ਆਇਆ ਦੋ ਮਿਨਟ ਵੀ ਨਹੀਂ ਹੋਏ ਅਤੇ ਉਹ ਇਨ੍ਹਾਂ ਜਲਦੀ ਸਾਡੇ ਨਾਲ ਕਿਸ ਖਿੱਚੜੀ ਹੋ ਗਿਆ l 

  20. 7. ਵਿਸਰਾਮ ਚਿੰਨ੍ਹ ਲਾ ਕੇ ਦੁਬਾਰਾ ਲਿਖੋ :

    ਮੁੱਖ ਅਧਿਆਪਕ ਜੀ ਨੇ ਕਿਹਾ ਮੈਂ ਹਮੇਸ਼ਾ ਮਿਹਨਤੀ ਅਤੇ ਲਗਨ ਵਾਲੇ ਵਿਦਿਆਰਥੀਆਂ ਦੀ ਕਦਰ ਕਰਦਾ ਹਾਂ ।

    Answer:

    ਮੁੱਖ ਅਧਿਆਪਕ ਜੀ ਨੇ," ਕਿਹਾ ਮੈਂ ਹਮੇਸ਼ਾ ਮਿਹਨਤੀ ਅਤੇ ਲਗਨ ਵਾਲੇ ਵਿਦਿਆਰਥੀਆਂ ਦੀ ਕਦਰ ਕਰਦਾ ਹਾਂ ।"

  21. 8. ਹੇਠ ਲਿਖੇ ਪ੍ਰਸ਼ਨਾਂ ਦੇ ਸੰਖੇਪ ਉੱਤਰ ਦਿਊ :

    (ਉ) ਪੰਜਾਬੀ ਵਿਆਕਰਨ ਕਿਸ ਨੂੰ ਆਖਦੇ ਹਨ ?

    Answer:

    ਪੰਜਾਬੀ ਬੋਲੀ ਦੀ ਵਾਕ ਰਚਨਾ, ਸ਼ਬਦ ਰਚਨਾ, ਸ਼ਬਦ ਰੂਪਾਂ, ਸ਼ਬਦ ਜੋੜਾਂ ਤੇ ਸਵਾਰਥਾਂ ਵਿੱਚ ਕਰਦੇ ਨਿਯਮਾਂ ਨੂੰ ਪੰਜਾਬੀ ਵਿਆਹ ਕਰਨ ਕਿਹਾ ਜਾਂਦਾ ਹੈ l ਇਨ੍ਹਾਂ ਨਿਯਮਾਂ ਦੀ ਵਰਤੋਂ ਨਾਲ ਹੀ ਪੰਜਾਬੀ ਦਾ ਸਾਹਿਤਕ ਰੂਪ ਨਿਸ਼ਚਿਤ ਕੀਤਾ ਜਾਂਦਾ ਹੈ l

  22. (ਅ) ਸਾਹਿਤਿਕ ਭਾਸ਼ਾ ਕਿਸ ਨੂੰ ਕਹਿੰਦੇ ਹਨ ?  ਪੰਜਾਬੀ ਦੀ ਟਕਸਾਲੀ ਬੋਲੀ ਦਾ ਆਧਾਰ ਕਿਹੜੀ ਉਪਭਾਸ਼ਾ ਨੂੰ ਮੰਨਿਆ ਜਾਂਦਾ ਹੈ ?

    Answer:

    ਸਾਹਿਤਕ ਭਾਸ਼ਾ ਕਿਸੇ ਖੇਤਰ ਦੇ ਕੇਂਦਰ ਇਲਾਕੇ ਦੀ ਭਾਸ਼ਾ ਹੁੰਦੀ ਹੈ l ਜਿਵੇਂ ਪੰਜਾਬ ਪ੍ਰਦੇਸ਼ ਦੀ ਸਾਹਿਤਕ ਭਾਸ਼ਾ ਕੇਂਦਰੀ ਪੰਜਾਬੀ ਅਰਥਾਤ ਮਾਝੇ ਦੀ ਬੋਲੀ ਮੰਨੀ ਗਈ ਹੈ l  ਇਹ ਮਾਝੀ ਸੁਆਰੀ ਤੇ ਨੇਮ ਬੰਦ ਹੁੰਦੀ ਹੈ l ਇਹ ਪ੍ਰਦੇਸ਼ ਦੇ ਲੇਖਕਾਂ ਤੇ ਸਰਕਾਰੀ ਦਫ਼ਤਰਾਂ ਦੀ ਬੋਲੀ ਹੁੰਦੀ ਹੈ l 

  23. (ਇ)  ਧੁਨੀ ਕਿਸ ਨੂੰ ਆਖਦੇ ਹਨ ?

    Answer:

    ਵਿਆਕਰਨ ਅਨੁਸਾਰ ਧੁਨੀ ਮੂੰਹ ਵਿੱਚੋਂ ਨਿਕਲਣ ਵਾਲੀਆਂ ਉਹ ਆਵਾਜ਼ਾਂ ਹੁੰਦੀਆਂ ਹਨ ਜਿਨ੍ਹਾਂ ਦੀ ਭਾਸ਼ਾ ਵਿੱਚ ਵਰਤੋਂ ਹੁੰਦੀ ਹੈ ਤੇ ਉਨ੍ਹਾਂ ਨੂੰ ਵਰਨ ਨਾਲ ਅੰਕਿਤ ਕੀਤਾ ਜਾ ਸਕਦਾ ਹੈ l

  24. 9. ਹੇਠ ਲਿਖੇ ਪ੍ਰਸ਼ਨਾਂ ਦੇ ਸੰਖੇਪ ਉੱਤਰ ਦਿਓ :

    (ੳ) ਲਿਪੀ ਤੇ ਵਰਨ-ਮਾਲਾ ਵਿੱਚ ਕੀ ਅੰਤਰ ਹੈ ?

    Answer:

    ਲਿੱਪੀ ਉਨ੍ਹਾਂ ਸਾਰੇ ਜਿਨਾ ਨੂੰ ਕਿਹਾ ਜਾਂਦਾ ਹੈ ਜਿਨ੍ਹਾਂ ਤੋਂ ਕਿਸੇ ਬੋਲੀ ਨੂੰ ਲਿਖਤੀ ਰੂਪ ਦੇਣ ਦਾ ਕੰਮ ਲਿਆ ਜਾਂਦਾ ਹੈ l ਪਰ ਵਰਣਮਾਲਾ ਵਿੱਚ ਕੇਵਲ ਵਰਨ ਹੀ ਸ਼ਾਮਲ ਕੀਤੇ ਜਾਂਦੇ ਹਨ ਤੇ ਉਹ ਵਿਸ਼ੇਸ਼ ਤਰਤੀਬ ਵਿੱਚ ਲਿਖੇ ਜਾਂਦੇ ਹਨ l

  25. (ਅ) ਲਗਾਖਰ ਕੀ ਹੁੰਦੇ ਹਨ ? ਪੰਜਾਬੀ ਵਿੱਚ ਕਿੰਨੇ ਲਗਾਖਰ ਹਨ ?

    Answer:

    ਗੁਰਮੁਖੀ ਵਿੱਚ ਲਗਾਂ ਦੇ ਨਾਲ ਕੁਝ ਚਿੰਨ੍ਹਾਂ ਦੀ ਵਰਤੋਂ ਵੀ ਹੁੰਦੀ ਹੈ ਇਨ੍ਹਾਂ ਨੂੰ ਲਗਾਖਰ  ਕਹਿੰਦੇ ਹਨ ਪੰਜਾਬੀ ਵਿੱਚ ਇਹ ਚਿੰਨ੍ਹ ਲਗਾਖਰ  ਹਨ l 

    (1)ਬਿੰਦੀ

    (2)ਟਿੱਪੀ

    (3)ਅਧਕ

  26. 10. (ੳ) ਪੜਨਾਂਵ ਜਾਂ ਯੋਜਕ ਦੀ ਪਰਿਭਾਸ਼ਾ ਉਦਾਹਰਨਾਂ ਸਹਿਤ ਲਿਖੋ ।

    Answer:

    ਪੜਨਾਂਵ ਦੀ ਪ੍ਰੀਭਾਸ਼ਾ:- ਵਾਕ ਵਿੱਚ ਜਿਹੜੇ ਸ਼ਬਦ ਕਿਸੇ ਨਾਮ ਦੀ ਜਗ੍ਹਾ ਤੇ ਵਰਤਿਆ ਜਾਵੇ ਉਹ ਪੜਨਾਂਵ ਹੈ l  ਜਿਵੇਂ:- ਮੈਂ, ਅਸੀਂ, ਸਾਡਾ, ਤੂੰ, ਤੁਸੀਂ, ਤੁਹਾਡੇ, ਆਦਿ l 

    ਯੋਜਕ ਦੀ ਪ੍ਰੀਭਾਸ਼ਾ:- ਜਿਹੜੇ ਸ਼ਬਦ ਦੋ ਵਾਕਾਂ, ਦੋ ਵਾਕਾਂਸ਼ਾਂ, ਜਾਂ ਦੋ ਸ਼ਬਦਾਂ ਨੂੰ ਆਪਸ ਵਿੱਚ ਜੋੜਨ ਉਨ੍ਹਾਂ ਨੂੰ ਯੋਜਕ ਆਖਿਆ ਜਾਂਦਾ ਹੈ  l ਜਿਵੇਂ ਭੈਣ ਤੇ ਭਰਾ ਜਾ ਰਹੇ ਹਨ l

  27. (ਅ) ਵਿਸ਼ੇਸ਼ਣ ਦੀਆਂ ਕੋਈ ਦੋ ਕਿਸਮਾਂ ਉਦਾਹਰਨਾਂ ਸਹਿਤ ਲਿਖੋ ।

    Answer:

    ਗੁਣਵਾਚਕ ਵਿਸ਼ੇਸ਼ਣ:- ਜਿਹੜੇ ਵਿਸ਼ੇਸ਼ਣ ਕਿਸੇ ਵਸਤੂ ਦੇ ਗੁਣ ਔਗੁਣ ਪ੍ਰਗਟ ਕਰਨ ਉਨ੍ਹਾਂ ਨੂੰ ਗੁਣਵਾਚਕ ਵਿਸ਼ੇਸ਼ਣ ਆਖਿਆ ਜਾਂਦਾ ਹੈ l ਉਦਾਹਰਨ:- ਸੋਹਣਾ, ਮੋਟਾ, ਸੁਆਦਲਾ, ਪਤਲਾ, ਕਮਜੋਰ, ਆਦਿ l
    ਸੰਖਿਆ ਵਿਸ਼ੇਸ਼ਣ:-  ਨਾਮ ਜਾਂ ਪੜ੍ਹਾਉਣ ਦੀ ਗਿਣਤੀ ਜਾਂ ਦਰਜਾ ਪ੍ਰਗਟ ਕਰਨ ਵਾਲੇ ਵਿਸ਼ੇਸ਼ ਸੰਖਿਆ ਵਾਚਕ ਵਿਸ਼ੇਸ਼ਣ ਹੁੰਦੇ ਹਨ l ਉਦਾਹਰਨ ਇੱਕ,  ਵੀਹ , ਸੌ, ਹਜ਼ਾਰ, ਦੁੱਗਣਾ, ਥੋੜ੍ਹਾ, ਆਦਿ l

  28. 11. ਹੇਠ ਲਿਖੇ ਵਾਕ ਨੂੰ ਵਚਨ ਤੇ ਲਿੰਗ ਬਦਲਣ ਉਪਰੰਤ ਦੋ ਵੱਖੋ-ਵੱਖਰੇ ਵਾਕਾਂ ਵਿੱਚ ਲਿਖੋ :

    ਭੰਗੜੇ ਵਿੱਚ ਨੱਚਦੇ ਗੱਭਰੂ ਨੂੰ ਵੇਖ ਕੇ ਬੈਂਦੇ ਤੇ ਮੁੰਡੇ ਵੀ ਨੱਚਣ ਲੱਗ ਪਏ ।

    Answer:

    ਵਚਨ ਬਦਲ ਕੇ :- ਭੰਗੜੇ ਵਿੱਚ ਨੱਚਦੇ ਗੱਭਰੂਆਂ ਨੂੰ ਦੇਖ ਕੇ ਬੁੱਢਾ ਤੇ ਮੁੰਡਾ ਵੀ ਨੱਚਣ ਲੱਗ ਪਿਆ l

    ਲਿੰਗ ਬਦਲ ਕੇ:- ਭੰਗੜੇ ਵਿੱਚ ਨੱਚਦੀਆਂ ਮੁਟਿਆਰਾਂ ਨੂੰ ਦੇਖ ਬੁੜੀਆਂ ਅਤੇ ਕੁੜੀਆਂ ਵੀ ਨੱਚਣ ਲੱਗ ਪਈਆਂ l

  29. 12. ਹੇਠ ਲਿਖੇ ਵਾਕ ਨੂੰ ਭੂਤ-ਕਾਲ ਅਤੇ ਭਵਿੱਖਤ-ਕਾਲ ਵਿੱਚ ਬਦਲਣ ਉਪਰੰਤ ਦੋ ਵੱਖੋ-ਵੱਖਰੇ ਵਾਕਾਂ ਵਿੱਚ

    ਲਿਖੋ : ਮੁੱਖ ਅਧਿਆਪਕ ਜੀ ਭਾਸ਼ਣ ਦਿੰਦੇ ਹਨ ।

    Answer:

    ਭੂਤਕਾਲ ਵਿੱਚ:- ਮੁੱਖ ਅਧਿਆਪਕ ਜੀ ਭਾਸ਼ਣ ਦੇ ਚੁੱਕੇ ਹਨ l

    ਭਵਿੱਖ ਕਾਲ ਵਿੱਚ :-ਮੁੱਖ ਅਧਿਆਪਕ ਜੀ ਭਾਸ਼ਣ ਦੇ ਚੁੱਕੇ ਹੋਣਗੇ l 

  30. 13.(ੳ) ਡੰਗ ਸ਼ਬਦ ਦੇ ਦੋ ਵੱਖ-ਵੱਖ ਅਰਥ ਦਰਸਾਉਂਦੇ ਵਾਕ ਬਣਾਓ।

    Answer:

    ਡਸਣਾ:- ਸੱਪ ਡੰਗ ਮਾਰਨਾ ਨਹੀਂ ਛੱਡਦਾ l

    ਵਕਤ:- ਅੱਜ ਮੈਂ ਇੱਕ ਡੰਗ ਦਾ ਵਰਤ ਰੱਖਿਆ ਹੈ l

  31. (ਅ) ਤਾਕਤ ਸ਼ਬਦ ਦੇ ਦੇ ਸਮਾਨਾਰਥਕ ਸ਼ਬਦ ਲਿਖੋ ।

    Answer:

    ਸ਼ਕਤੀ, ਜ਼ੋਰ

  32. (ਇ) ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਲਿਖੋ । ਜਿਹੜਾ ਹਰ ਵੇਲੇ ਚੜ੍ਹਦੀ ਕਲਾ ਵਿੱਚ ਰਹੇ ।

    Answer:

    ਆਸ਼ਾਵਾਦੀ

Question paper 3

  1. ਵਸਤੂਨਿਸ਼ਠ ਪ੍ਰਸ਼ਨ :

    (ਉ) ਵਿਆਕਰਨ ਦੇ ਮੁੱਖ ਅੰਗ ਕਿਹੜੇ-ਕਿਹੜੇ ਹਨ ।

    Answer:

    ਧੁਨੀ ਬੋਧ , ਸ਼ਬਦ ਬੋਧ , ਵਾਕ ਬੋਧ ਤੇ ਅਰਥ ਬੋਧ |

  2. (ਅ) ਮਲਵਈ ਉਪਬੋਲੀ ਨਾਲ ਸੰਬੰਧਿਤ ਕਿਸੇ ਇੱਕ ਜ਼ਿਲ੍ਹੇ ਦਾ ਨਾਂ ਲਿਖੋ ।

    Answer:

    ਪਟਿਆਲਾ 

  3. (ੲ) ਪੰਜਾਬੀ ਦੀਆਂ ਨਾਸਕੀ ਧੁਨੀਆਂ, ਸੂਰ ਹਨ ਜਾਂ ਵਿਅੰਜਨ ?

    Answer:

    ਡ, ਙ, ਣ, ਨ, ਮ |

  4. (ਸ) ਗੁਰਮੁਖੀ ਵਰਨ-ਮਾਲਾ ਦਾ ਪਹਿਲਾਂ ਨਾਂ ਕੀ ਸੀ ?

    Answer:

    ਪੈਂਤੀ ਜਾਂ ਪੈਂਤੀ ਆਖਰੀ |

  5. (ਕ) ਸਧਾਰਨ ਵਾਕ ਦੇ ਅੰਤ ਵਿੱਚ ਕਿਹੜਾ ਚਿੰਨ੍ਹ ਲੱਗਦਾ ਹੈ ?

    Answer:

    ਡੰਡੀ (|)

  6. (ਖ) ਜੀ ਆਇਆਂ ਨੂੰ | ਧੰਨ ਭਾਗ ਸ਼ਬਦ ਕਿਸ ਪ੍ਰਕਾਰ ਦੇ ਵਿਸਮਕ ਹਨ ?

    Answer:

    ਸਤਿਕਾਰਵਾਚਕ |

  7. (ਗ) ਜਿਹੜਾ ਸਮਾਂ ਆਉਣ ਵਾਲਾ ਹੋਵੇ, ਉਸ ਨੂੰ ਕੀ ਕਹਿੰਦੇ ਹਨ ?

    Answer:

    ਭਵਿੱਖ ਕਾਲ |

  8. (ਘ) ਸ਼ਰਮੀਲਾਂ ਸ਼ਬਦ ਦਾ ਵਿਰੋਧੀ ਸ਼ਬਦ ਲਿਖੋ ।

    Answer:

    ਬੇਸ਼ਰਮ |

  9. ਸੋਹਣਾ ਸ਼ਬਦ ਦਾ ਇੱਕ ਸਮਾਨਾਰਥਕ ਸ਼ਬਦ ਲਿਖੋ ।

    Answer:

    ਸੁੰਦਰ |

  10. ਹੇਠ ਲਿਖੇ ਵਿਸ਼ਿਆਂ ਵਿੱਚੋਂ ਕਿਸੇ ਇੱਕ ਵਿਸ਼ੇ ਉੱਤੇ ਲਗ-ਪਗ 400 ਸ਼ਬਦਾਂ ਦਾ ਲੇਖ ਲਿਖੋ :

    (ੳ) ਗੁਰੂ ਗੋਬਿੰਦ ਸਿੰਘ ਜੀ

    Answer:

    ਸਿਖਾਂ ਦੇ ਦਸਵੇਂ ਗੁਰੂ :- ਗੁਰੂ ਗੋਬਿੰਦ ਸਿੰਘ ਜੀ ਨੂੰ ਪੰਜਾਬ ਦੇ ਇਤਿਹਾਸ ਵਿਚ ਉਚਾ ਸਥਾਨ ਪ੍ਰਾਪਤ ਹੈ ਆਪ ਸਿਖਾਂ ਦੇ ਦਸਵੇਂ ਅਤੇ ਅੰਤਿਮ ਗੁਰੂ ਹੋਏ ਹਨ | ਆਪ ਨੇ ਭਾਰਤ ਦੀ ਸੁਤੀ ਕੂਮ ਨੂੰ ਜਗਾਇਆ ਤੇ ਉਸ ਦੀ ਮੁਰਦਾ ਰੂਹ ਵਿਚ ਜਾਂ ਪਾਈ | ਆਪ ਮਹਾਨ ਕਵੀ ਬਹਾਦੁਰ ਜਰਨੈਲ ਸੂਝਵਾਨ ਆਗੂ ਤੇ ਦੁਖੀਆਂ ਦੇ ਦੁੱਖ ਦੂਰ ਕਰਨ ਵਾਲੇ ਸਨ | ਆਪ ਦੇ ਵਿਅਕਤਿਤਵ ਦੀ ਮਹਿਮਾ ਕਰਦਾ ਹਾਇਆ ਕਵੀ ਗੁਰਦਾਸ ਸਿੰਘ ਲਿਖਦਾ ਹੈ 
    ਵਾਹ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ | ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ |
    ਜਨਮ ਅਤੇ ਮਾਤਾ ਪਿਤਾ :- ਆਪ ਜੀ ਦਾ ਜਨਮ 22 ਦਸੰਬਰ ੧੬੬੬ ਨੂੰ ਪਟਨਾ ਵਿਖੇ ਪਿਤਾ ਗੁਰੂ ਤੇਗ ਬਹਾਦੁਰ ਜੀ ਦੇ ਘਰ, ਮਾਤਾ ਗੁਜਰੀ ਜੀ ਦੀ ਕੁੱਖੋਂ ਹੋਇਆ | ਜਨਮ ਤੋਂ ਪਿੱਛੋਂ ਆਪ ਨੇ ਸਯਦ ਭੀਖਣ ਸਾਹ ਦੀਆ ਲਿਆਂਦੀਆਂ ਦੋ ਕੁੰਜੀਆਂ ਉਤੇ ਦੋਵੇਂ ਹੇਠ ਰੱਖ ਕੇ ਹਿੰਦੂ ਮੁਸਲਮਾਨਾਂ ਦੇ ਸਾਂਝੇ ਗੁਰੂ ਹੋਣ ਫੌਜਾਂ ਬਣਾ ਕੇ ਇਕ ਦੂਸਰੇ ਦੇ ਵਿਰੁੱਧ ਨਕਲੀ ਲੜਾਈ ਲੜਦੇ ਸਨ |
    ਅਨੰਦਪੁਰ ਆਉਣਾ :- 1672 ਈ: ਵਿਚ ਆਪ ਦੇ ਪਿਤਾ ਜੀ ਪਟਨੇ ਨੂੰ ਛੱਡ ਕੇ ਅਨੰਦਪੁਰ ਆ ਗਏ | ਇਥੇ ਆਪ ਜੀ ਦੇ ਪਿਤਾ ਜੀ ਨੇ ਆਪ ਨੂੰ ਸ਼ਾਸਤਰ ਵਿਦਿਆ ਦੇ ਨਾਲ ਨਾਲ ਧਾਰਮਿਕ ਵਿਦਿਆ ਵੀ ਦਿਤੀ | ਆਪ ਨੇ ਪੰਜਾਬੀ , ਫਾਰਸੀ , ਹਿੰਦੀ , ਸੰਸਕ੍ਰਿਤ ਤੇ ਬ੍ਰਜ ਭਾਸ਼ਾ ਵਿਚ ਨਿਪੁੰਨਤਾ ਪ੍ਰਾਪਤ ਕੀਤੀ |
    ਪਿਤਾ ਦੀ ਕੁਰਬਾਨੀ :- ਔਰੰਗਜੇਬ ਨੇ ਹਿੰਦੂ ਧਰਮ ਨੂੰ ਖਤਮ ਕਰਨ ਲਈ ਅੱਤ ਚੁਕੀ ਸੀ | ਕਸ਼ਮੀਰੀ ਪੰਡਿਤ ਦੁਖੀ ਹੋ ਕੇ ਗੁਰੂ ਤੇਗ ਬਹਾਦੁਰ ਜੀ ਕੋਲ ਸਹਾਇਤਾ ਲਈ ਆਏ | ਉਸ ਸਮੇ ਆਪ ਕੇਵਲ 9 ਸਾਲ ਦੇ ਸਨ | ਆਪ ਨੇ ਆਪਣੇ ਪਿਤਾ ਜੀ ਨੂੰ ਔਰੰਗਜੇਬ ਦੇ ਜ਼ੁਲਮਾਂ ਦੇ ਵਿਰੁੱਧ ਕੁਰਬਾਨੀ ਦੇਣ ਲਈ ਭੇਜ ਦਿੱਤਾ |
    ਜੰਗੀ ਤਿਆਰੀਆਂ :- ਪਿਤਾ ਦੀ ਸ਼ਹੀਦੀ ਤੋਂ ਬਾਅਦ ਆਪ ਗੱਦੀ ਦੇ ਦਸਵੇਂ ਵਾਰਸ ਬਣੇ | ਆਪ ਨੇ ਜਾਲਮ ਮੁਗਲ ਰਾਜ ਨੂੰ ਖਤਮ ਕਰਨ ਲਈ ਸਿੱਖ ਕੌਮ ਨੂੰ ਇਕਮੁੱਠ ਕੀਤਾ ਤੇ ਸ਼ਾਸਤਰ ਵਿਦਿਆ ਦੇਣੀ ਸ਼ੁਰੂ ਕੀਤੀ | ਆਪ ਨੇ ਆਪਣੇ ਸਿਖਾਂ ਨੂੰ ਹੁਕਮ ਦਿੱਤਾ ਕਿ ਉਹ ਓਹਨਾ ਦੇ ਦਰਸ਼ਨਾਂ ਲਈ ਅਉਂਦੇ ਸਮੇ ਓਹਨਾ ਲਈ ਘੋੜੇ ਤੇ ਹਥਿਆਰ ਲਿਆਉਣ ਨਾਲ ਹੀ ਓਹਨਾ ਨੇ ਹੁਕਮ ਦਿੱਤਾ ਕਿ ਜਿਸ ਸਿੱਖ ਦੇ ਚਾਰ ਪੁੱਤਰ ਹਨ , ਉਹ ਇਕ ਨੂੰ ਗੁਰੂ ਜੀ ਦੀ ਸੈਨਾ ਵਿਚ ਭੇਜ ਦੇਵੇ | ਗੁਰੂ ਜੀ ਦੀਆਂ ਸੈਨਿਕ ਤਿਆਰੀਆਂ ਨੂੰ ਪਹਾੜੀ ਰਾਜੇ ਬਰਦਾਸ਼ਤ ਨਾ ਕਰ ਸਕੇ | ਉਹ ਆਪ ਜੀ ਦੇ ਦੁਸ਼ਮਣ ਬਣ ਗਏ |
    ਮਹਾਨ ਕਵੀ :- ਆਪ ਇਕ ਮਹਾਨ ਸਾਹਿਤ ਰਸੀਏ ਤੇ ਕਵੀ ਸਨ | ਆਪ ਦੇ ਦਰਬਾਰ ਵਿਚ 52 ਕਵੀ ਸਨ | 'ਚੰਡੀ ਦੀ ਵਾਰ' ਆਪ ਜੀ ਦੀ ਉੱਚਤਮ ਵੀਰ ਰਾਸਿ ਕਵਿਤਾ ਹੈ | ਆਪ ਨੇ ਪੰਜਾਬੀ , ਫਾਰਸੀ , ਬ੍ਰਿਜ ਭਾਸ਼ਾ ਵਿਚ ਕਵਿ ਰਚਨਾ ਕੀਤੀ |
    ਖਾਲਸਾ ਪੰਥ ਦੀ ਸਾਜਨਾ :- 1699 ਈ: ਨੂੰ ਵਿਸਾਖੀ ਵਾਲੇ ਦਿਨ ਆਪ ਨੇ ਅਨੰਦਪੁਰ ਵਿਚ ਇਕ ਭਾਰੀ ਇਕੱਠ ਕੀਤਾ | ਆਪ ਨੇ ਅਨੰਦਪੁਰ ਵਿਚ ਇਸ ਭਰੇ ਦੀਵਾਨ ਵਿਚ ਪੰਜ ਸਿਰਾਂ ਦੀ ਮੰਗ ਕੀਤੀ | ਪੰਜ ਸਿਖਾਂ ਨੇ ਗੁਰੂ ਜੀ ਦੀ ਮੰਗ ਵਾਰੋ ਵਾਰੀ ਪੂਰੀ ਕੀਤੀ | ਗੁਰੂ ਜੀ ਨੇ ਓਹਨਾ ਨੂੰ ਅੰਮ੍ਰਿਤ ਛਕਾਇਆ ਅਤੇ ਪੰਜ ਪਿਆਰਿਆਂ ਦੀ ਪਦਵੀ ਦਿਤੀ ਬਾਅਦ ਵਿਚ ਆਪ ਨੇ ਓਹਨਾ ਤੋਂ ਆਪ ਅੰਮ੍ਰਿਤ ਛਕਿਆ | ਇਸ ਤਰਾਂ ਆਪ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ | 
    ਮੁਗ਼ਲ ਫੌਜਾਂ ਨਾਲ ਯੁੱਧ ਤੇ ਕੁਰਬਾਨੀਆਂ :- ਗੁਰੂ ਜੀ ਨੂੰ ਮੁਗਲਾਂ ਹਾਕਮ ਵਿਰੁੱਧ ਅਨੰਦਪੁਰ , ਚਮਕੌਰ ਤੇ ਖਿਦਰਾਣੇ ਵਿਖੇ ਕਰਨੇ ਪਏ | ਇਹਨਾਂ ਲੜਾਈਆਂ ਵਿਚ ਆਪ ਨੂੰ ਆਨੰਦਪੁਰ ਛੱਡਣਾ ਪਿਆ | ਆਪ ਆਪਣੇ ਪਰਿਵਾਰ ਨਾਲੋਂ ਵਿੱਛੜ ਗਏ |ਆਪ ਦੇ ਛੋਟੇ ਸਾਹਿਬਜਾਦਿਆਂ ਨੂੰ ਸਰਹਿੰਦ ਦੇ ਨਵਾਬ ਨੇ ਨੀਹਾਂ ਵਿਚ ਚਿਣਵਾ ਦਿੱਤਾ | ਆਪ ਦੇ ਦੋ ਵਡੇ ਸਾਹਿਬਜਾਦੇ ਚਮਕੌਰ ਦੀ ਜੰਗ ਵਿਚ ਸ਼ਹੀਦ ਹੋ ਗਏ | ਮਾਤਾ ਗੁਜਰੀ ਜੀ ਨੇ ਸਰਹਿੰਦ ਕਿਲੇ ਵਿਚ ਹੀ ਜਾਨ ਦੇ ਦਿਤੀ |
    ਤਲਵੰਡੀ ਸਾਬੋ ਵਿਚ :- ਆਪ ਮਾਛੀਵਾੜੇ ਦੇ ਜੰਗਲਾਂ ਵਿੱਚੋ ਹੁੰਦੇ ਹੋਏ ਤਲਵੰਡੀ ਸਾਬੋ ਪੁਜੇ | ਇਥੇ ਹੀ ਆਪ ਨੇ ਗੁਰੂ ਗਰੰਥ ਸਾਹਿਬ ਨੂੰ ਸੰਪੂਰਨ ਕੀਤਾ ਤੇ ਗੁਰੂ ਤੇਗ ਬਹਾਦੁਰ ਜੀ ਦੀ ਬਾਣੀ ਨੂੰ ਇਸ ਵਿਚ ਦਰਜ ਕੀਤਾ | ਫਿਰ ਆਪ ਨੇ ਦੀਨਾ ਕਾਂਗੜਾ ਨਾ ਦੇ ਸਥਾਨ ਤੋਂ ਔਰੰਗਜੇਬ ਨੂੰ ਜਫ਼ਰਨਾਮਾ ਲਿਖਿਆ |
    ਬਾਬਾ ਬੰਦਾ ਬਹਾਦੁਰ ਨੂੰ ਪੰਜਾਬ ਵੱਲ ਤੋਰਨਾ :- ਅੰਤ ਗੁਰੂ ਜੀ ਨੇ ਨੰਦੇੜ ਪਹੁੰਚੇ | ਇਥੇ ਆਪ ਨੇ ਮਾਧੋ ਦਾਸ ਬੈਰਾਗੀ ਨੂੰ ਸਿਧੇ ਰਸਤੇ ਪਾਇਆ | ਆਪ ਨੇ ਉਸ ਨੂੰ ਸਿੰਘ ਸਜਾ ਕੇ ਉਸ ਦਾ ਨਾ ਬੰਦਾ ਬਹਾਦੁਰ ਰੱਖਿਆ ਤੇ ਜਾਲਮ ਮੁਗਲ ਰਾਜ ਦਾ ਟਾਕਰਾ ਕਰਨ ਲਈ ਪੰਜਾਬ ਵੱਲ ਭੇਜਿਆ |
    ਜੋਤਿ ਜੋਤ ਸਮਾਉਣਾ :- ਸੰਨ 1707 ਈ: ਨੂੰ ਇਕ ਮੁਸਲਮਾਨ ਨੇ ਆਪ ਦੇ ਢਿੱਡ ਵਿਚ ਛੁਰਾ ਮਾਰ ਕੇ ਆਪ ਨੂੰ ਜਖ਼ਮੀ ਕਰ ਦਿੱਤਾ | ਅੰਤ ਆਪ 7 ਅਕਤੂਬਰ 1708 ਈ: ਨੂੰ ਜੋਤਿ ਜੋਤ ਸਮਾਂ ਗਏ | ਆਪ ਦੁਆਰਾ ਦੇਸ਼ ਤੇ ਕੌਮ ਲਈ ਕੁਰਬਾਨੀ ਭਾਰਤ ਦੇ ਇਤਿਹਾਸ ਵਿਚ ਸਦਾ ਅਮਰ ਰਹੇਗੀ | 

  11. (ਅ) ਪੰਜਾਬ ਦੀਆਂ ਲੋਕ-ਖੇਡਾਂ

    Answer:

    ਖੇਡਾਂ ਤੇ ਜੀਵਨ :- ਖੇਡਾਂ ਮਨੁੱਖੀ ਸਰੀਰ ਨੂੰ ਬਲ ਅਤੇ ਰੂਹ ਨੂੰ ਖੇੜਾ ਦਿੰਦਿਆਂ ਹਨ | ਖੇਡਣਾ ਮਨੁੱਖ ਦੀ ਬੁਨਿਆਦੀ ਰੁਚੀ ਹੈ | ਖੇਡਾਂ ਪੰਜਾਬੀ ਜੀਵਨ ਦਾ ਅਨਿੱਖੜਵਾਂ ਅੰਗ ਹਨ | ਪੰਜਾਬ ਦੀਆ ਖੇਡਾਂ ਬੱਚਿਆਂ ਲਈ ਵੀ ਹਨ ਤੇ ਬੁਢੀਆਂ ਲਈ ਵੀ | ਬੱਚਿਆਂ ਦੀ ਲੁਕਣ ਮੀਚੀ ਤੋਂ ਸ਼ੁਰੂ ਹੋ ਕੇ ਗੱਬਰੂਆਂ ਦੀ ਸਾਂਝੀ ਪਾਕਿ ਖੇਡ ਕਬੱਡੀ ਤਾਂ ਅਨੇਕਾਂ ਖੇਡਾਂ ਪੰਜਾਬ ਦੇ ਪਿੰਡਾਂ ਵਿਚ ਖੇਡੀਆਂ ਜਾਂਦੀਆਂ ਹਨ ਬੁਢੇ ਬਾਰਾਂ ਠੀਕਰੀ ਬਾਰਾਂ ਟਾਹਣੀ , ਤਾਸ, ਸ਼ਤਰੰਜ ਆਦਿ ਤੋਂ ਆਨੰਦ ਪ੍ਰਾਪਤ ਕਰਦੇ ਹਨ |
    ਕਬੱਡੀ :- ਕਬੱਡੀ ਪੰਜਾਬ ਦੀ ਸਬ ਤੋਂ ਮਹੱਤਵਪੂਰਨ ਲੋਕ ਖੇਡ ਹੈ | ਪੰਜਾਬ ਦਾ ਕੋਈ ਵਿਅਕਤੀ ਅਜਿਹਾ ਨਹੀਂ , ਜਿਸ ਨੇ ਆਪਣੇ ਜੀਵਨ ਵਿਚ ਕਦੇ ਕਬੱਡੀ ਨਾ ਖੇਡੀ ਹੋਵੇ , ਇਸ ਵਿਚ ਦੋ ਟੀਮ ਇਕ ਦਾਇਰੇ ਵਿਚ ਹੁੰਦੇ ਬਣਾ ਕੇ ਖੇਡਦੇ ਹਨ | ਇਕ ਟੀਮ ਦਾ ਇਕ ਖਿਡਾਰੀ ਕਬੱਡੀ ਕਬੱਡੀ ਕਰਦਾ ਦੂਜੀ ਧਿਰ ਉਪਰ ਧਾਵਾ ਬੋਲ ਕੇ ਕਿਸੇ ਇਕ ਖਿਡਾਰੀ ਨੂੰ ਹੱਥ ਲਾ ਕੇ ਇਕੋ ਦਮ ਵਾਪਸ ਪਰਤ ਕੇ ਨੰਬਰ ਬਣਾਉਣ ਦਾ ਯਤਨ ਕਰਦਾ ਹੈ | ਇਸ ਯਤਨ ਵਿਚ ਜੇਕਰ ਉਸ ਨੂੰ ਦੂਜੀ ਧਿਰ ਵੱਲ ਵਾਪਸ ਨਾ ਪਰਤਾਂ ਦੇਵੇ ਤੇ ਉਸ ਦਾ ਦਮ ਟੁੱਟ ਜਾਵੇ , ਤਾਂ ਨੰਬਰ ਦੂਜੀ ਧਿਰ ਨੂੰ ਮਿਲ ਜਾਂਦਾ ਹੈ | ਇਸ ਖੇਡ ਨੂੰ ਤਕੜੇ ਪੰਜਾਬੀ ਹੀ ਖੇਡ ਸਕਦੇ ਹਨ |
    ਸੋਚ ਪੱਕੀ :- ਇਹ ਮਾਲਵੇ ਦੀ ਖੇਡ ਹੈ | ਇਸ ਵਿਚ ਇਕ ਪਾਸੇ ਦਾ ਖਿਡਾਰੀ ਦੂਜੇ ਪਾਸੇ ਵਾਲੇ ਖਿਡਾਰੀ ਦੀ ਛਾਤੀ ਤੇ ਧਫੇ ਮਾਰਦਾ ਹੋਇਆ ਉਸ ਨੂੰ ਪਿਛਾਂਹ ਧੱਕਦਾ ਹੈ ਤੇ ਦੂਜਾ ਉਸ ਦੀ ਵੀਣੀ ਫੜਦਾ ਹੈ | ਜਾਂ ਵਾਲਾ ਵਿਟੀ ਛੁਡਾਉਂਦਾ ਹੈ | ਇਸ ਤਰਾਂ ਇਸ ਵਿਚ ਖਿਡਾਰੀ ਦੇ ਬਲ ਦੀ ਪ੍ਰੀਖਿਆ ਹੁੰਦੀ ਹੈ | 
    ਲੂਣ ਤੇ ਲਲ਼ੇ :- ਇਸ ਖੇਡ ਵਿਚ ਖਿਡਾਰੀ ਜਮੀਨ ਵਿਚ ਖੁਤੀਆਂ ਕੱਢ ਕੇ ਆਪਣੇ ਖੁੰਡਿਆਂ ਸੈਟ ਓਹਨਾ ਕੋਲ ਖੜੇ ਹੋ ਜਾਂਦੇ ਹਨ | ਇਕ ਖਿਡਾਰੀ ਖਿਦੋ ਨੂੰ ਖੂੰਡਾ ਮਾਰਦਾ ਹੈ | ਦੈ ਵਾਲਾ ਉਸ ਨੂੰ ਨਾਸ ਕੇ ਫੜਦਾ ਹੈ ਤੇ ਨੇੜੇ ਦੇ ਖਿਡਾਰੀ ਦੇ ਮਾਰਦਾ ਹੈ | ਜੇਕਰ ਖਿਦੋ ਖਿਡਾਰੀ ਦੇ ਲੱਗ ਜਾਵੇ , ਤਾਂ ਦਾਈ ਉਸ ਦੇ ਸਰ ਆ ਜਾਂਦੀ ਹੈ ਤੇ ਪਹਿਲਾਂ ਦਾਈ ਖੂੰਡਾ ਲਾ ਕੇ ਖੁਤੀ ਦੀ ਰਾਖੀ ਕਰਦਾ ਹੈ | ਜੇਕਰ ਦਾਈ ਵਾਲਾ ਕਿਸੇ ਖਿਡਾਰੀ ਦਾ ਲਲਾ , ਮੱਲ ਲਵੇ ਤਾਂ ਵੀ ਦਾਈ ਅਗਲੇ ਦੇ ਸਰ ਆ ਜਾਂਦੀ ਹੈ | 
    ਡੰਡ ਪਲਾਂਡੜਾ :- ਇਹ ਗਰਮੀਆਂ ਦੀ ਰੁੱਤ ਦੁਪਹਿਰ ਦੇ ਸਮੇ ਛੱਪੜਾਂ ਦੇ ਕੰਡੇ ਬੋਹੜ ਦੇ ਰੁੱਖ ਉਤੇ ਖੇਡੀ ਜਾਂਦੀ ਹੈ | ਖਿਡਾਰੀ ਇਕ ਰੁੱਖ ਉਤੇ ਛੱਡ ਜਾਂਦੇ ਹਨ | ਰੁੱਖ ਹੇਠਾਂ ਇਕ ਗੋਲ ਦਾਇਰਾ ਵਾਹ ਕੇ ਉਸ ਵਿਚ ਇਕ ਡੰਡਾ ਰੱਖ ਦਿੱਤਾ ਜਾਂਦਾ ਹੈ ਇਕ ਖਿਡਾਰੀ ਡੰਡਾ ਲੱਤ ਹੇਠੋ ਘੁਮਾ ਕੇ ਦੂਰ ਸੁਟਦਾ ਹੈ ਤੇ ਫਰ ਰੁੱਖ ਚੜ ਜਾਂਦਾ ਹੈ ਖਿਡਾਰੀ ਰੁੱਖ ਦੀਆਂ ਟਾਹਣੀਆਂ ਤੋਂ ਹੇਠਾਂ ਲਮਕ ਕੇ ਹੇਠਾਂ ਛਾਲਾਂ ਮਾਰਦੇ ਹਨ | ਜਿਸ ਖਿਡਾਰੀ ਨੂੰ ਦਾਈ ਵਾਲਾ ਹੱਥ ਲੱਗ ਜਾਵੇ ਉਸ ਦੇ ਸਰ ਦਾਈ ਆ ਜਾਂਦੀ ਹੈ | 
    ਅਖਰੋਟ :- ਅਖਰੋਟ ਵੀ ਬੱਚਿਆਂ ਅਤੇ ਗੱਬਰੂਆਂ ਦੀ ਹਤਮਾਂ ਪਿਆਰੀ ਖੇਡ ਹੈ | ਇਸ ਵਿਚ ਨਿਸ਼ਾਨਾ ਲਾਉਣ ਦਾ ਅਭਿਆਸ ਹੁੰਦਾ ਹੈ | ਇਸ ਵਿਚ ਖੁਤੀ ਕੱਢ ਕੇ ਕੁੱਜ ਦੂਰੀ ਤੋਂ ਲਾਈਨ ਖਿੱਚ ਕੇ ਖੜੇ ਹੋ ਕੇ ਅਖਰੋਟ ਸੁਟੇ ਜਾਂਦੇ ਹਨ | ਵਾਰੀ ਮਿਥਣ ਲਈ ਇਚੀਆਂ ਜਾਂਦਾ ਹੈ | ਸਾਰੇ ਖਿਡਾਰੀ ਵਾਰੀ ਵਾਰੀ ਆਪਣੇ ਅਖਰੋਟ ਖੁਤੀ ਵੱਲ ਸੁੱਟਦੇ ਹਨ | ਜਿਸ ਦਾ ਅਖਰੋਟ ਖੁਤੀ ਵਿਚ ਪਾ ਜਾਵੇ ਉਹ ਮੀਦੀ ਕਹਾਉਂਦਾ ਹੈ ਤੇ ਵਾਰੀ ਲੈਂਦਾ ਹੈ | ਖੁਤੀ ਦੇ ਸਬ ਤੋਂ ਨੇੜੇ ਅਖਰੋਟ ਸੁੱਟਣ ਵਾਲਾ ਦੋਗੀ ਉਸਤੋਂ ਅਗਲੇ ਨੂੰ ਤੇਗੀ ਤੇ ਉਸ ਤੋਂ ਦੂਰ ਵਾਲਾ ਚੋਗੀ ਕਹਾਉਂਦਾ ਹੈ | ਜਿੰਨੇ ਅਖਰੋਟ ਖੁਤੀ ਵਿਚ ਪੈ ਜਾਂ ਉਹ ਉਸ ਦੇ ਹੋ ਜਾਂਦੇ ਹਨ | 
    ਕੂਕਾਂ ਕਾਂਗੜੇ :- ਇਹ ਪੰਜਾਬੀਆਂ ਦੇ ਮਨ ਭਾਉਂਦੀ ਖੇਡ ਹੈ |ਇਸ ਵਿਚ ਲੁਕਾਉਣ ਤੇ ਖੇਡਾਂ ਦੀ ਰੁਚੀ ਜਗਾਉਣ ਦੇ ਨਾਲ ਹੀ ਗਿਣਤੀ ਦਾ ਅਭਿਆਸ ਵੀ ਹੁੰਦਾ ਹੈ | ਇਹ ਖੇਡ ਘਰਾਂ ਤੇ ਗਲੀਆਂ ਵਿਚ ਖੇਡੀ ਜਾਂਦੀ ਹੈ | ਖਿਡਾਰੀ ਦੋ ਟੋਲੀਆਂ ਬਣਾ ਕੇ ਦੋ ਹਿਸਿਆਂ ਵਿਚ ਵੰਡੇ ਜਾਂਦੇ ਹਨ ਤੇ ਦੋਵੇਂ ਟੋਲੀਆਂ ਇਕ ਇਕ ਹਿਸਾ ਮੱਲ ਲੈਂਦੀਆਂ ਹਨ | ਇਕ ਜਾਣਾ ਕੂਕਾਂ ਕਾਂਗੜੇ ਪੈਟ ਪਟੀਲੇ ਆਖਦਾ ਹੈ | ਤੇ ਦੋਵੇਂ ਟੋਲੀਆਂ ਆਪਣੇ ਆਪਣੇ ਪਾਸੇ ਜਾ ਕੇ ਕੋਲਿਆਂ ਜਾ ਸਲੇਟਿਆਂ ਨਾਲ ਲੁਕਵੀਆਂ ਥਾਂਵਾਂ ਤੇ ਵੱਧ ਤੋਂ ਵੱਧ ਲੀਕਾਂ ਮਾਰਦੀਆਂ ਹਨ | ਜਿਹੜੀ ਟੋਲੀ ਲਿਕਾ ਲਾਹੁਣ ਦਾ ਕੰਮ ਮੁਕਾ ਲੈਂਦੀ ਹੈ ਉਸ ਦਾ ਮੈਂਬਰ ਵੰਡ ਵਾਲੀ ਥਾਂ ਤੇ ਕੂਕ ਕਾਂਗੜਾ ਪੱਟ ਪਟੀਲੇ ਦਾ ਹੋਕਾ ਦਿੰਦਾ ਹੈ | ਹੋਕਾ ਸੁਨ ਕੇ ਦੂਜੀ ਟੋਲੀ ਦੇ ਖਿਡਾਰੀ ਵੀ ਓਥੇ ਪਹੁੰਚ ਜਾਂਦੇ ਹਨ | 
    ਬੱਚਿਆਂ ਦੀਆਂ ਖੇਡਾਂ :- ਇਹਨਾਂ ਤੋਂ ਬਿਨਾ ਪੰਜਾਬ ਵਿਚ ਲੁਕਣ ਮਿਟੀ, ਛੂਹਣ ਛੁਹਾਈ , ਭੰਡਾ ਭੰਡਾਰਿਆਂ , ਉੱਚ ਨੀਚ , ਖਾਨ ਘੋੜੀ , ਤੇਰਾ ਮੇਲ ਮੇਲ ਨਹੀਂ , ਬਾਂਦਰ ਕਿਲਾ ਆਦਿ ਬੱਚਿਆਂ ਦੁਆਰਾ ਖੇਡੀਆਂ ਜਾਨ ਵਾਲਿਆਂ ਖੇਡਾਂ ਹਨ | ਬਚੇ ਇਹ ਸਭ ਖੇਡਾਂ ਵਿਚ ਬਹੁਤ ਖੁਸ਼ੀ ਮਹਿਸੂਸ ਕਰਦੇ ਹਨ |
    ਸਰ ਅੰਸ਼ :- ਇਹਨਾਂ ਤੋਂ ਇਲਾਵਾ ਪੰਜਾਬ ਦੀਆਂ ਹੋਰ ਵੀ ਬਹੁਤ ਖੇਡਾਂ ਹਨ | ਇਹ ਸਾਡਾ ਗੌਰਵਮਈ ਵਿਰਸਾ ਹਨ | ਅਜੇ ਕਲ ਇਹਨਾਂ ਪੁਰੰਟਾਂ ਖੇਡਾਂ ਸੀ ਥਾਂ ਨਵੀਆਂ ਖੇੜਿਆਂ ਖੇਡਾਂ ਜਾਂਦੀਆਂ ਹਨ | ਅਜੋਕੇ ਬੱਚਿਆਂ ਨੂੰ ਇਹਨਾਂ ਬਾਰੇ ਕੋਈ ਜਾਣਕਾਰੀ ਨਹੀਂ ਰਹੀ ਇਹ ਖਾਦਾਂ ਤਾਂ ਇਕ ਕਿਸਮ ਨਾਲ ਅਲੋਪ ਹੋ ਗਈਆਂ ਹਨ | 

  12. (ਈ) ਵਿਦਿਆਰਥੀ ਤੇ ਨਸ਼ੇ

    Answer:

    ਨੌਜਵਾਨਾਂ ਵਿਚ ਨਸ਼ਿਆਂ ਦੇ ਸੇਵਨ ਦਾ ਦਿਨੋ ਦਿਨ ਵਧਣਾ :- ਭਾਰਤ ਖਾਸ ਕਰ ਪੰਜਾਬ ਦੇ ਯੁਵਕਾਂ ਵਿਚ ਨਸ਼ਿਆਂ ਦੇ ਸੇਵਨ ਦੀ ਰੁਚੀ ਦਿਨੋ ਦਿਨ ਵੱਧ ਰਹੀ ਹੈ | ਇਸ ਦਾ ਬਹੁਤ ਹਮਲਾ ਸਕੂਲਾਂ ਤੇ ਕਾਲਜਾਂ ਦੇ ਹੋਸਟਲਾਂ ਵਿਚ ਰਹਿੰਦੇ ਨੌਜਵਾਨਾਂ ਪੀੜੀ  ਜੋ ਕਿ ਦੇਸ਼ ਦੇ ਭਵਿੱਖ ਦਾ ਨਿਰਮਾਣ ਕਰਨ ਵਿਚ ਸਭ ਤੋਂ ਠੋਸ ਤੇ ਸਰਾਹਮ ਹਿਸਾ ਪਾਉਂਦੀ ਹੈ , ਬੁਰੀ ਤਰਾਂ ਕੁਰਾਹੇ ਪੈ ਗਈ ਹੈ |
    ਸੰਸਾਰ ਵਿਚ ਨਸ਼ਿਆਂ ਦਾ ਪਾਸਾਰ :- ਇਕ ਅਨੁਮਾਨ ਅਨੁਸਾਰ ਸਾਰੇ ਸੰਸਾਰ ਵਿਚ ਇਸ ਸਮੇ ਵੀਹ ਕਰੋੜ ਪੰਜਾਹ ਲਾਖ ਤੋਂ ਵੱਧ ਲੋਕ ਨਸ਼ਿਆਂ ਦੇ ਆਦਿ ਹੋ ਚੁਕੇ ਹਨ | ਇਸ ਪੱਖ ਤੋਂ ਏਸ਼ਿਆਈ ਲੋਕ ਸਭ ਤੋਂ ਵੱਧ ਨਸ਼ਿਆਂ ਦੀ ਮਾਰ ਹੇਠ ਹਨ ਤੇ ਸਦਾ ਮੁਲਕ ਏਸ਼ਿਆਈ ਮੁਲਕਾਂ ਦੇ ਨਸ਼ੇਬਾਜ ਵਿੱਚੋ ਮੋਹਰਲੀ ਕਤਾਰ ਵਿਚ ਅਉਂਦਾ ਹੈ | ਇਕ ਰਿਪੋਰਟ ਮੁਤਾਬਿਕ ਭਾਰਤ ਵਿਚ ਸੱਤ ਕਰੋੜ ਬੰਦੇ ਸ਼ਰਾਬ , ਨੋ ਲੱਖ ਚਰਸ , ਸਤਾਈ ਲੱਖ ਚਰਸ , ਸਮੈਕ , ਤੇ ਹੈਰੋਇਨ ਅਤੇ ਵੀਹ ਲੱਖ ਹੋਰਨਾਂ ਨਸ਼ੀਲੇ ਪਦਾਰਥ ਦੇ ਆਦਿ ਹੋ ਚੁਕੇ ਹਨ | ਇਕ ਅਨੁਮਾਨ ਅਨੁਸਾਰ ਸਾਡੇ 80 % ਨੌਜਵਾਨ ਕਿਸੇ ਨਾ ਕਿਸੇ ਨਸ਼ੇ ਦੇ ਆਦਿ ਹਨ |
    ਨੌਜਵਾਨ ਕਿਹੜੇ ਕਿਹੜੇ ਨਸ਼ੇ ਵਰਤਦੇ ਹਨ :- ਕਈ ਥਾਵਾਂ ਤੇ ਸਕੂਲਾਂ ਕਾਲਜਾਂ ਦੇ ਹੋਸਟਲਾਂ ਦੀ ਤਲਾਸ਼ੀ ਲੈਣ ਉਪਰੰਤ ਓਥੇ ਸ਼ਰਾਬ , ਅਫੀਮ ਚਰਸ ਸਿਗਰੇਟ , ਪੋਸਟ , ਸੁਲਫਾ , ਗਾਂਜਾ , ਕੋਕੀਨ , ਸਮੈਕ ਤੇ ਹੈਰੋਇਨ ਆਦਿ ਨਸ਼ਾ ਦੇਣ ਵਾਲਿਆਂ ਦਵਾਈਆਂ ਮਿਲਦੀਆਂ ਹਨ ਜਿਹਨਾਂ ਦਾ ਪ੍ਰਯੋਗ ਨੌਜਵਾਨ ਕਰਦੇ ਹਨ | ਇਸ ਤੋਂ ਬਿਨਾ ਉਹ ਕਈ ਪ੍ਰਕਾਰ ਦੀਆਂ ਨਾਸੇਦਾਰ  ਗੋਲੀਆਂ ਨੀਂਦ ਲਿਆਉਣ ਵਾਲਿਆਂ ਗੋਲੀਆਂ ਤੇ ਸ਼ਰਾਬ ਸੀ ਵਰਤੋਂ ਵੀ ਕਰਦੇ ਹਨ |
    ਨਸ਼ਾ ਤੰਤਰ :- ਨੌਜਵਾਨਾਂ ਵਿਚ ਨਸ਼ਿਆਂ ਦੇ ਪਸਾਰ ਦਾ ਮੁਖ ਕਾਰਨ ਦੀ ਹਵਸ ਦੇ ਸ਼ਿਕਾਰ ਸਮਾਜ ਵਿਰੋੜੀ ਅਨੁਸਾਰ ਹਨ ਜਿਹਨਾਂ ਦਾ ਪੂਰੀ ਦੁਨੀਆਂ ਵਿਚ ਫੈਲਿਆ ਇਕ ਨੈੱਟਵਰਕ ਹੈ | ਬੇਸ਼ੱਕ ਹਰ ਦੂਜੇ ਚੋਥੇ ਦਿਨ ਕਰੋੜਾ ਰੁਪਏ ਦੀ ਹੈਰੋਇਨ , ਚਰਸ , ਸਮੈਕ ਤੇ ਹੋਰ ਨਸ਼ੇ ਪੰਜਾਬ ਤੇ ਹੋਰ ਥਾਵਾਂ ਉਤੇ ਸਪਲਾਈ ਹੁੰਦੇ ਹਨ ਸਾਰੇ ਪਿੰਡਾਂ ਤੇ ਸ਼ਹਿਰਾਂ ਵਿਚ ਇਹ ਨਸ਼ਾ ਤੰਤਰ ਬੜੇ ਭਿਆਨਕ ਰੂਪ ਵਿਚ ਫੈਲਿਆ ਹੋਇਆ ਹੈ | 
         ਜਿਸ ਵਿਚ ਭ੍ਰਿਸ਼ਟ ਰਾਜਨੀਤਿਕ ਲੀਡਰ , ਪੁਲਿਸ ਤੇ ਖੁਫੀਆ ਮਹਿਕਮੇ ਦੇ ਭ੍ਰਿਸ਼ਟ ਅਫਸਰਾਂ ਤਕ ਸਭ ਭਾਈਵਾਲ ਹਨ | ਗੱਬਰੂਆਂ ਨੂੰ ਸਮੈਕ ਤੇ ਲਾਉਣ ਵਾਲੇ ਸਮਗਲਰ ਕੰਪਨੀਆਂ ਵਾਂਗ ਕੰਮ ਕਰ ਰਹੇ ਹਨ | ਇਸ ਨਸ਼ਾ ਤੰਤਰ ਦੇ ਕਾਰਨ ਪੰਜਾਬ ਵਿਚ ਘਰਾਂ ਦੇ ਘਰ ਤਬਾਹ ਹੋ ਰਹੇ ਹਨ | ਸੈਂਕੜੇ ਨੌਜਵਾਨ ਮੌਤ ਦਾ ਖਾਣਾ ਬਣ ਰਹੇ ਹਨ | ਅਨੇਕਾਂ ਅਤਮਘਾਹ ਦੇ ਰਾਹ ਤੁਰੇ ਜਾਂਦੇ ਹਨ | ਮਾਪਿਆਂ , ਪੁੱਤਰਾਂ ਭੈਣਾਂ ਤੇ ਭਰਾਵਾਂ ਦੇ ਰਿਸ਼ਤੇ ਤਿੜਕ ਰਹੇ ਹਨ |
    ਹੋਸਟਲਾਂ ਦਾ ਦੂਸ਼ਿਤ ਵਾਤਾਵਰਨ :- ਸਕੂਲਾਂ , ਕਾਲਜਾਂ ਦੇ ਨੌਜਵਾਨਾਂ ਵਿਚ ਨਸ਼ਿਆਂ ਦੇ ਸੇਵਨ ਦੀ ਰੂਚੀ ਦਾ ਕਾਰਨ ਵੀ ਹੈ ਕਿ ਜਦੋ ਨੌਜਵਾਨ ਹੋਸਟਲਾਂ ਵਿਚ ਇਕੱਠੇ ਰਹਿੰਦੇ ਹਨ, ਤਾਂ ਇਕ ਮਸ਼ੀ ਦੀ ਦੇਖ ਦੇਹੀ ਵਿਚ ਨਸ਼ਿਆਂ ਦੀ ਵਰਤੋਂ ਨਸ਼ੇਬਾਜ ਜਾਂ ਨਸ਼ੇ ਦੇ ਵਪਾਰੀਆਂ ਦੇ ਏਜੰਟ ਨਵਿਆਂ ਨੂੰ ਮਜਬੂਰ ਕਰ ਕੇ ਆਪਣੇ ਵਰਗੇ ਬਣਾ ਲੈਂਦੇ ਹਨ ਤੇ ਇਸ ਪ੍ਰਕਾਰ ਲਗਭਗ ਸਾਰੇ ਹੀ ਨਸ਼ੇ ਖਤ ਦੀ ਆਦਤ ਦਾ ਸ਼ਿਕਾਰ ਹੀ ਜਾਂਦੇ ਹਨ | ਇਸ ਲਈ ਜਰੂਰੀ ਹੈ ਕਿ ਭੈੜੀ ਸੰਗਤ ਤੋਂ ਬਚਿਆ ਜਾਵੇ |
    ਵਿੱਦਿਅਕ ਢਾਂਚੇ ਦਾ ਨੁਕਸ :- ਨਸ਼ਿਆਂ ਦੇ ਸੇਵਨ ਦਾ ਦੂਜਾ ਕਾਰਨ ਸਾਡੇ ਵਿੱਦਿਅਕ ਢਾਂਚੇ ਦਾ ਨੁਕਸਦਾਰ ਹੋਣਾ ਹੈ ਸਾਡੀ ਸਿੱਖਿਆ - ਪ੍ਰਣਾਲੀ ਦੁਆਰਾ ਬਹੁਤ ਸਾਰੇ ਵਿਦਿਆਰਥੀ ਪਹਾੜ ਕੇ ਪਾਸ ਹੋਣ ਨਾਲੋਂ ਨਕਲ ਮਾਰ ਕੇ ਪਾਸ ਹੋਣ ਵਿਚ ਵਧੇਰੇ ਯਕੀਨ ਰੱਖਦੇ ਹਨ | ਅਜਿਹੇ ਵਿਦਿਆਰਥੀ ਪੜਾਈ ਵਲੋਂ ਅਵੇਸਲੇ ਰਹਿੰਦੇ ਹਨ ਤੇ ਨਸ਼ੇ ਆਦਿ ਸੇਵਨ ਦੀਆਂ ਭੇੜੀਆਂ ਆਦਤਾਂ ਦੇ ਸ਼ਿਕਾਰ ਹੋ ਜਾਂਦੇ ਹਨ |
    ਬੇਰੋਜਗਾਰੀ :- ਸਾਡੇ ਦੇਸ਼ ਵਿਚ ਬੇਰੋਜਗਾਰੀ ਕਾਰਨ ਨੌਜਵਾਨਾਂ ਨੂੰ ਆਪਣੇ ਭਵਿੱਖ ਦਾ ਹਨੇਰਾ ਦਿਸਣਾ ਸਕੂਲਾਂ , ਕਾਲਜਾਂ ਵਿਚ ਹੜਤਾਲ ਕਾਰਨ ਪੜਾਈ ਦਾ ਬੇਰੋਜਗਾਰੀ ਦੇ ਕਾਰਨ ਬਹੁਤ ਨੌਜਵਾਨ ਨਸ਼ਿਆਂ ਦਾ ਸੇਵਨ ਕਰਦੇ ਹਨ | ਆਪਣੀਆਂ ਨਿਤ ਦੀਆਂ ਸਮਸਿਆਵਾਂ ਨੂੰ ਭੁਲਾਂ ਲਈ ਨੀਂਦ ਦੀਆਂ ਗੋਲੀਆਂ ਖਾਂਦੇ ਹਨ |
    ਸਾਰ ਅੰਸ਼ :- ਨੌਜਵਾਨਾਂ ਦਾ ਇਸ ਪ੍ਰਕਾਰ ਨਸ਼ਿਆਂ ਵੱਲ ਰੁਚਿਤ ਹੋਣਾ ਸਾਡੇ ਦੇਸ਼ ਲਈ ਬਹੁਤ ਹੀ ਹਾਨੀਕਾਰਕ ਹੈ | ਨਸ਼ਿਆਂ ਦਾ ਸੇਵਨ ਮਨੁੱਖ ਵਿਚ ਅਨੁਸ਼ਾਸਨਹੀਣਤਾ , ਜੂਏ ਬਾਜੀ ਦੀ ਆਦਤ , ਦੁਰਾਚਾਰ ਅਤੇ ਵਿਭਚਾਰ ਨੂੰ ਜਨਮ ਦਿੰਦਾ ਹੈ | ਨਸ਼ਿਆਂ ਵਿਚ ਹਾਲਤਾਂ ਮਨੁੱਖ ਸਮਾਜਿਕ ਤੇ ਨੈਤਿਕ ਕਦਰਾਂ ਕੀਮਤਾਂ ਭੁੱਲ ਗਏ ਹਨ | ਉਹ ਚੋਰੀਆਂ ਕਰਦੇ ਤੇ ਘਰਦਿਆਂ ਤੋਂ ਪੈਸੇ ਨਾ ਮਿਲਣ ਦੀ ਸੂਰਤ ਵਿਚ ਮਾਂ - ਪਿਓ ਦਾ ਕਤਲ ਵੀ ਕਰ ਦਿੰਦੇ ਹਨ | ਮਾਪਿਆਂ ਦੀਆਂ ਆਦਤਾਂ ਉਤੇ ਨਜਰਾਂ ਰੱਖਣ ਤੇ ਓਹਨਾ ਨੂੰ ਭਟਕਣ ਨਾ ਦੇਣਾ | 

  13. (ਸ) ਕਿਸੇ ਧਾਰਮਿਕ ਸਥਾਨ ਦੀ ਯਾਤਰਾ

     

    Answer:

    ਜਾਣ - ਪਹਿਚਾਣ :- ਭਾਰਤ ਵਿਚ ਧਾਰਮਿਕ ਅਸਥਾਨ ਤੇ ਯਾਤਰਾ ਦਾ ਇਕ ਲੋਕਾਂ ਦੇ ਸੱਭਿਆਚਾਰਕ ਅਤੇ ਧਾਰਮਿਕ ਜੀਵਨ ਨਾਲ ਬਹੁਤ ਗੂੜ੍ਹਾ ਸੰਬੰਦ ਹੈ | ਹਰ ਧਰਮ ਦੇ ਆਪਣੇ ਆਪਣੇ ਧਾਰਮਿਕ ਅਸਥਾਨ ਹਨ | ਅੰਮ੍ਰਿਤਸਰ ਵਿਸਾਖੇ ਹਰਿਮੰਦਰ ਸਾਹਿਬ ਸਿਖਾਂ ਦਾ ਧਾਰਮਿਕ ਸਥਾਨ ਹੈ |
    ਮੇਰੇ ਆਪਣੇ ਪਿਤਾ ਜੀ ਨਾਲ ਅੰਮ੍ਰਿਤਸਰ ਜਾਣਾ :- ਪਿੱਛਲੇ ਹਫਤੇ ਮੈ ਆਪਣੇ ਪਿਤਾ ਨਾਲ ਅੰਮ੍ਰਿਤਸਰ ਗਿਆ | ਜਦੋ ਅਸੀਂ ਬੱਸ ਵਿਚ ਬੈਠ ਕੇ ਅੰਮ੍ਰਿਤਸਰ ਜਾ ਰਹੇ ਸਾ ਤਾਂ ਮੇਰੇ ਪਿਤਾ ਜੀ ਨੇ ਮੈਨੂੰ ਦਸਿਆ ਕਿ ਅੰਮ੍ਰਿਤਸਰ ਸਿਖਾਂ ਦਾ ਧਾਰਮਿਕ ਅਸਥਾਨ ਹੈ | ਇਸ ਨੂੰ ਚੋਥੇ ਗੁਰੂ ਰਾਮਦਾਸ ਜੀ ਨੇ ਵਸਾਇਆ ਸੀ ਤੇ ਇਸ ਦਾ ਪਹਿਲਾਂ ਨਾ ਰਾਮਦਾਸਪੁਰ ਸੀ | ਫਿਰ ਪਿਤਾ ਜੀ ਨੇ ਮੈਨੂੰ ਬੀਬੀ ਰਜਨੀ ਦੀ ਕਹਾਣੀ ਸੁਣਾਈ ਜਿਸ ਦੇ ਪਤੀ ਦਾ ਓਥੋਂ ਦੀ ਛੱਪੜੀ ਵਿਚ ਨਹਾਉਣ ਨਾਲ ਕੋਹਾੜ ਠੀਕ ਹੋਇਆ ਸੀ | ਓਸੇ ਛੱਪੜੀ ਦੀ ਥਾਂ ਅੱਜ ਕੱਲ ਹਰਮਿੰਦਰ ਸਾਹਿਬ ਜੀ ਦਾ ਅੰਮ੍ਰਿਤਸਰ ਸਰੋਵਰ ਸੁਸ਼ੋਬਿਤ ਹੈ |
    ਸ਼੍ਰੀ ਹਰਮਿੰਦਰ ਸਾਹਿਬ ਪੂਜਣਾ ਤੇ ਇਥੋਂ ਦਾ ਅਦਭੁਤ ਦ੍ਰਿਸ਼ :- ਸਾਡੀ ਬਸ ਅੱਡੇ ਤੇ ਰੁਕੀ ਅਤੇ ਰਿਕਸ਼ਾ ਲੈ ਕੇ ਸਿਧੇ ਹਰਮਿੰਦਰ ਸਾਹਿਬ ਪੁਜੇ | ਹਰਮਿੰਦਰ ਸਾਹਿਬ ਦੀ ਸੀਮਾ ਵਿਚ ਦਾਖਿਲ ਹੋਣ ਤੋਂ ਪਹਿਲਾਂ ਅਸੀਂ ਆਪਣੀਆਂ ਜੁਤੀਆਂ ਬਾਹਰ ਜਮਾ ਕਰਵਾਈਆਂ | ਫਰ ਹੇਠ ਮੂੰਹ ਤੇ ਪੈਰ ਧੋਣ ਤੋਂ ਪਿੱਛੋਂ ਅਸੀਂ ਵਡਾ ਦਰਵਾਜਾ ਲੱਗ ਕੇ ਸਰੋਵਰ ਦੀ ਪਰਿਕਰਮਾ ਵਿਚ ਪਹੁੰਚੇ ਹਰਮਿੰਦਰ ਸਾਹਿਬ ਦੀ ਸੁਨਹਿਰੀ ਇਮਾਰਤ ਜੋ ਕਿ ਸਰੋਵਰ ਦੇ ਵਿਚਕਾਰ ਬਣੀ ਹੋਈ ਹੈ , ਦੇ ਦ੍ਰਿਸ਼ ਦਾ ਮੇਰੇ ਮਨ ਉਪਰ ਬਹੁਤ ਹੀ ਅਦਭੁਤ ਪ੍ਰਭਾਵ ਪਿਆ | ਫਿਰ ਅਸੀਂ ਅਗੇ ਗਏ ਤੇ ਰਸਤੇ ਵਿਚ ਅਸੀਂ ਦੁੱਖ ਭੰਜਨੀ ਬੇਰੀ ਦੇ ਦਰਸ਼ਨ ਕੀਤੇ | ਇਥੇ ਹੀ ਬੀਬੀ ਰਜਨੀ ਦੇ ਪਤੀ ਦਾ ਕੋਹੜ ਠੀਕ ਹੋਏ ਸੀ ਇਥੇ ਹੀ ਇਸਤਰੀਆਂ ਦੇ ਨਹਾਉਣ ਲਈ ਪੋਟਾ ਬਣਿਆ ਹੋਇਆ ਹੈ | ਪਰਿਕਰਮਾ ਵਿਚ ਸੇਵਾਦਾਰ ਐਡਰ ਓਧਰ ਖੜੇ ਸਨ | ਕਈ ਇਸਤਰੀਆਂ ਝਾੜੂ ਫੇਰ ਰਹੀਆਂ ਸਨ | ਹੋਲੀ ਹੋਲੀ ਅਸੀਂ ਉਸ ਅਸਥਾਨ ਤੇ ਪਹੁੰਚੇ ਜਿਥੇ ਬਾਬਾ ਦੀਪ ਸਿੰਘ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ | ਇਥੇ ਇਕ ਗੁਰੂਦਵਾਰਾ ਸਥਾਪਿਤ ਹੈ | ਇਥੇ ਅਸੀਂ ਮੱਥਾ ਟੇਕਿਆ ਤੇ ਫਿਰ ਹਰਿਮੰਦਰ ਸਾਹਿਬ ਵੱਲ ਚਲ ਪਏ ਹਰਿਮੰਦਰ ਸਾਹਿਬ ਦੇ ਦਰ ਉਤੇ ਪੈਰ ਧਿਰਾਂ ਤੋਂ ਪਹਿਲਾਂ ਅਸੀਂ ਮੱਥਾ ਟੇਕਿਆ ਤੇ ਫਿਰ ਅਗੇ ਵੱਧ ਕੇ ਪ੍ਰਸ਼ਾਦ ਚੜਾਇਆ ਤੇ ਕੁਜ ਰੁਪਏ ਚੜਾ ਕੇ ਗੁਰੂ ਗ੍ਰੰਥ ਸਾਹਿਬ ਅਗੇ ਮੱਥਾ ਟੇਕਿਆ | ਹਰਿਮੰਦਿਰ ਸਾਹਿਬ ਦੀ ਇਮਾਰਤ ਦੇ ਅੰਦਰ ਤੇ ਬਾਹਰ ਸੋਨੇ ਦੇ ਪੱਤਰੇ ਚੜੇ ਹੋਏ ਸਨ | ਹਰਿਮੰਦਿਰ ਸਾਹਿਬ ਉਤੇ ਏਨਾ ਸੋਨਾ ਚੜਾਉਣ ਦੀ ਸੇਵਾ ਮਹਾਰਾਜਾ ਰਣਜੀਤ ਸਿੰਘ ਨੇ ਕਰਵਾਈ ਸੀ | ਹਰਿਮੰਦਰ ਸਾਹਿਬ ਦੇ ਬਾਹਰ ਸਰੋਵਰ ਵਿਚ ਤਰਦੀਆਂ ਮੱਛੀਆਂ ਬਹੁਤ ਹੀ ਪਿਆਰਿਆਂ ਲੱਗ ਰਹੀਆਂ ਸਨ | ਬਾਹਰ ਨਿਕਲਦੀਆਂ ਅਸੀਂ ਦੋਹਾ ਹੱਥਾਂ ਨਾਲ ਪ੍ਰਸ਼ਾਦ ਲਿਆ |
    ਸਰਬ ਸਾਂਝਾ ਸਥਾਨ :- ਮੇਰੇ ਪਿਤਾ ਜੀ ਨੇ ਦਸਿਆ ਕਿ ਹਰਮਿੰਦਰ ਸਾਹਿਬ ਦੇ ਚਾਰੇ ਦਿਸ਼ਾਵਾਂ ਵੱਲ ਦਰਵਾਜੇ ਇਸ ਗੱਲ ਦਾ ਸੂਚਕ ਹਨ ਕਿ ਇਹ ਸਬ ਦਾ ਸਾਂਝਾ ਹੈ ਤੇ ਇਹ ਕੇਵਲ ਸਿਖਾਂ ਦਾ ਹੀ ਧਰਮ - ਸਥਾਪ ਨਹੀਂ | ਗੁਰੂ ਅਰਜਨ ਦੇਵ ਜੀ ਨੇ ਇਸ ਦੀ ਨੀਂਹ ਆਪਣੇ ਕਿਸੇ ਸਿੱਖ ਤੋਂ ਨਹੀਂ , ਸਗੋਂ ਇਕ ਪ੍ਰਸਿੱਧ ਮੁਸਲਮਾਨ ਫ਼ਕੀਰ ਸਾਈ ਮੀਆਂ ਮੀਰ ਤੋਂ ਰਖਵਾਈ ਸੀ |
    ਅਕਾਲ ਤਖ਼ਤ ਤੇ ਸਿੱਖ ਅਜਾਇਬ ਘਰ :- ਦਰਸ਼ਨੀ ਡਿਉੜੀ ਤੋਂ ਬਾਹਰ ਆ ਕੇ ਅਸੀਂ ਸਾਹਮਣੇ ਅਕਾਲ ਤਖਤ ਦੇ ਦਰਸ਼ਨ ਕਰਨ ਲਈ ਗਏ | ਫਿਰ ਮੇਰੇ ਪਿਤਾ ਜੀ ਮੈਨੂੰ ਸਿੱਖ ਅਜਾਇਬ ਘਰ ਵਿਚ ਲੈ ਗਏ | ਇਸ ਥਾਂ ਅਸੀਂ ਸਿੱਖ ਇਤਿਹਾਸ ਨਾਲ ਸੰਬੰਧਿਤ ਤਸਵੀਰਾਂ , ਪੁਰਾਤਨ ਸਿਖਾਂ ਦੀਆ ਤਸਵੀਰਾਂ , ਗੁਰੂ ਸਾਹਿਬ ਦੀਆਂ ਹੱਥ ਲਿਖਤ  ਤੇ ਹਥਿਆਰ ਆਦਿ ਦੇਖੇ |
    ਹੋਰ ਗੁਰੂਦਵਾਰਿਆਂ ਤੇ ਜਲਿਆਂਵਾਲੇ ਬਾਗ ਦੀ ਯਾਤਰਾ :- ਇਸ ਪਿੱਛੋਂ ਅਸੀਂ ਬਾਬਾ ਅਟੱਲ, ਕੌਂਸਲਰ , ਰਾਮਸਰ , ਵਿਵੇਕਸਰ ਤੇ ਸੰਤੋਖਸਰ ਦੇ ਦਰਸ਼ਨ ਕੀਤੇ | ਫਿਰ ਅਸੀਂ ਜਲਿਆਂਵਾਲੇ ਬਾਗ ਪਹੁੰਚੇ | ਪਿਤਾ ਜੀ ਨੇ ਦਸਿਆ ਕਿ ਇਥੇ 1919 ਦੀ ਵਿਸਾਖੀ ਨੂੰ ਅਰੰਗਜੇਬ ਜਰਨਲ ਡਾਇਰ ਨੇ ਨਿਹੱਥੇ ਭਾਰਤੀਆਂ ਉੱਪਰ ਗੋਲੀਆਂ ਚਲਾ ਕੇ ਓਹਨਾ ਦੇ ਖੂਨ ਦੀਆਂ ਨਦੀਆਂ ਵਗਾਈਆਂ ਸਨ | ਇਸ ਪ੍ਰਕਾਰ ਅੰਮ੍ਰਿਤਸਰ ਦੇ ਧਾਰਮਿਕ ਤੇ ਇਤਿਹਾਸਕ ਸਥਾਨ ਦੇ ਦਰਸ਼ਨ ਕਰਨ ਮਗਰੋਂ ਅਸੀਂ ਬਸ ਵਿਚ ਬੈਠੇ ਤੇ ਘਰ ਵੱਲ ਚੱਲ ਪਏ |

  14. (ਹ) ਮਹਿੰਗਾਈ ।

    Answer:

    ਜਾਣ - ਪਹਿਚਾਣ :- ਬੀਤੀ ਸਾਡੀ ਤੋਂ ਮਹਿਗਾਈ ਦੀ ਸਮਸਿਆ ਤੋਂ ਸੰਸਾਰ ਦੇ ਲੋਕ ਪ੍ਰੇਸ਼ਾਨ ਹਨ | ਭਾਰਤ ਵਿਚ ਪਿਛਲੇ ਦਹਾਕਿਆਂ ਵਿਚ ਚੀਜਾਂ ਦੀਆਂ ਕੀਮਤਾਂ ਦੇ ਵਧੇ ਦੀ ਰਫਤਾਰ ਬੜੀ ਤੇਜ ਰਹੀ ਹੈ , ਪ੍ਰੰਤੂ ਬੀਤੇ ਤਿੰਨ ਕੁ ਸਾਲਾਂ ਤੋਂ ਆਮ ਤੋਰ ਤੇ ਵਰਤੋਂ ਦੀਆਂ ਚੀਜਾਂ ਮਹਿਗਾਈ ਸਾਰੇ ਹੱਦਾਂ ਬੰਨੇ ਤੋੜ ਕੇ ਇਕ ਖੌਫਨਾਕ ਰੂਪ ਧਾਰਨ ਕਰ ਚੁਕੀ ਹੈ | ਅੱਜ ਕੱਲ ਤਾਂ ਚੀਜਾਂ ਦੇ ਭਾ ਸਵੇਰੇ ਕੁਝ , ਦੁਪਹਿਰੇ ਕੁਝ ਤੇ ਸ਼ਾਮੀ ਕੁਝ ਹੁੰਦੇ ਹਨ | 2008 ਤੋਂ ਬਾਅਦ ਖਾਧ-ਪਦਾਰਥਾਂ , ਲੋਹਾ , ਸੀਮਿੰਟ, ਪੈਟ੍ਰੋਲ , ਡੀਜਲ ਤੇ ਗੈਸ ਦੀਆਂ ਕੀਮਤਾਂ ਵਿਚ ਭਿਆਨਕ ਵਾਧਾ ਹੋਇਆ | 2009 ਵਿਚ ਮਹਿੰਗਾਈ ਦੀ ਦਰ ਕੁਜ ਘਟੀ ਪ੍ਰੰਤੂ 2010 ਵਿਚ ਮਹਿੰਗਾਈ ਦੀ ਦਰ ਵਿਚ ਦਿਲ - ਕੰਬਵਾਂ ਵਾਧਾ ਹੋਇਆ | 2012 ਵਿਚ ਕੀਤੇ ਬਾਰ ਬਾਰ ਪੈਟਰੋਲ ਕੀਮਤਾਂ ਵਿਚ ਵਾਦੀਆਂ ਨੇ ਬਲਦੀ ਉਤੇ ਤੇਲ ਪਾਇਆ | 2014 ਵਿਚ ਹਜੇ ਕੋਈ ਅਜੇਹੀ ਨੀਤੀ ਸਾਹਮਣੇ ਨਹੀਂ ਅਈ, ਜਿਸ ਤੋਂ ਮਹਿੰਗਾਈ ਦੇ ਘਟਟ ਦੇ ਅਨੁਸਾਰ ਲੋਕਾਂ ਵਿਚ ਵਧੇਰੇ ਮਾੜੇ ਦਿਨ ਆਇਉਂ ਦੀਆਂ ਨਿਸ਼ਾਨੀਆਂ ਪ੍ਰਗਟ ਹੋ ਰਹੀਆਂ ਹਨ | 
    ਆਮ ਲੋਕਾਂ ਲਈ ਲੱਕ ਤੋੜਵੀ ਸਥਿਤੀ :- ਖਾਦ ਪਦਾਰਥਾਂ ਦੇ ਆਮ ਨੀਤੀ ਵਰਤੋਂ ਦੀਆਂ ਕੀਮਤਾਂ ਵਿਚ ਵਾਧੇ ਦਾ ਸਭ ਤੋਂ ਬੁਰਾ ਅਸਰ ਘੱਟ ਜਾ ਬਦੀ ਆਮਦਨ ਵਾਲੇ ਆਮ ਆਦਮੀ ਉੱਪਰ ਪਿਆ | ਜਿਥੇ ਨਿਤ ਵਰਤੋਂ ਦੀਆਂ ਚੀਜਾਂ ਵਿਚ ਬੀਤੇ ਸਾਲ ਵਿਚ 19 % ਵਾਧਾ ਹੋਇਆ ਹੈ ਓਥੇ ਆਮ ਆਦਮੀ ਦੀ ਆਮਦਨ ਵਿਚ ਕੇਵਲ 6 % ਵਾਧਾ ਹੋਇਆ ਹੈ | ਅਧਿਐਨ ਇਹ ਵੀ ਦੱਸਦਾ ਹੈ ਕੇ ਅਉਂਦੇ ਮਹੀਨਿਆਂ ਵਿਚ ਹੋਰ ਵਾਧਾ ਹੋਣ ਦੇ ਅਸਰ ਹਨ | ਕਿਉਕਿ ਸਰਕਾਰ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਵਿਚ ਆਏ ਦਿਨ ਵਾਧਾ ਕਰਦੀ ਜਾ ਰਹੀ ਹੈ | 
    ਮਹਿੰਗਾਈ ਦਾ ਕਾਰਨ :- ਮਹਿੰਗਾਈ ਦੇ ਵਾਧੇ ਦਾ ਮੁਖ ਕਾਰਨ ਅੱਜ ਦੀ ਆਮ ਵਰਤੋਂ ਤੇ ਖਾਦ ਪਦਾਰਥਾਂ ਦੀ ਮੰਡੀ ਦਾ ਜੋੜ ਤੋੜ ਦੀ ਸੌਦੇਬਾਜ਼ੀ ਖੋਰਾ ਤੇ ਜਖੀਰੀਬਾਜਾਂ ਦੇ ਹੱਥਾਂ ਵਿਚ ਹੋਣਾ ਹੈ | ਓਹਨਾ ਵਿਚ ਮਾਰਕੀਟ ਨੂੰ ਆਪਣੀ ਮਰਜੀ ਅਨੁਸਾਰ ਚਲਾਉਣ ਦੀ ਪੂਰੀ ਸਮਰੱਥਾ ਹੈ ਤੇ ਓਹਨਾ ਨੂੰ ਸਰਕਾਰ ਦੀ ਪੂਰੀ ਮਦਦ ਅਤੇ ਹਿਮਾਇਤ ਹਾਸਲ ਹੈ | ਕਿਉਕਿ ਉਹ ਰਾਜ ਕਰ ਰਹੀ ਪਾਰਟੀ ਨੂੰ ਚੋਣਾਂ ਲਾਡਾਂ ਲਈ ਵੱਡੇ ਵੱਡੇ ਗਫੇ ਦਿੰਦੇ ਹਨ | ਉਹ ਮੰਡੀ ਵਿੱਚੋ ਕਿਸਾਨ ਦਾ ਮਾਲ ਖਰੀਦਣ ਸਮੇ ਭਾਅ ਥਲੇ ਡੇਗ ਦਿੰਦੇ ਹਨ | ਇਸ ਤੋਂ ਇਲਾਵਾ ਨਿਜੀਕਰਨ ਤਨਖਾਹਾਂ ਵਿਚ ਬੇਤਹਾਸ਼ਾ ਵਾਧਾ , ਵਜੀਰਾਂ ਤੇ ਨੌਕਰਸ਼ਾਹ ਦੇ ਅੰਨ੍ਹੀ ਖਰਚ ਲੋਕਾਂ ਵਿਚ ਖ਼ਰਚੀਲੀ ਅਮਰੀਕਨ ਜੀਵਨ - ਸ਼ੈਲੀ ਨੂੰ ਅਪਣਾਉਣਾ ਦੀ ਰੁਚੀ ਦਾ ਵਿਕਸਿਤ ਹੋਣਾ , ਭ੍ਰਿਸ਼ਟਾਚਾਰ ਕੰਪੂਟੇਰੀਕਾਰਾਂ , ਅਬਾਦੀ ਦਾ ਤੇਜ ਵਧਣਾ , ਮੁਦਰਾਂ ਪ੍ਰਾਪਤੀ ਦੇ ਗ਼ਲਤ ਸਾਧਨਾ ਆਦਿ ਮਹਿੰਗਾਈ ਦੇ ਵਡੇ ਕਾਰਨ ਹਨ |
    ਉਪਾਅ :- ਸਰਕਾਰ ਨੂੰ ਚਾਹੀਦਾ ਹੈ ਕੇ ਜੇਕਰ ਉਸ ਨੇ ਮਹਿੰਗਾਈ ਉਪਰ ਕਾਬੂ ਪਾਉਣਾ ਹੈ ਤਾਂ ਉਹ ਪਬਲਿਕ ਸੈਕਟਰ ਵਿਚ ਵਿਕਾਂ ਵਾਲਿਆਂ ਚੀਜਾਂ ਦੇ ਭਾਅ ਨਾ ਵਧਾਵੇ ਕਿਉਕਿ ਇਸ ਕਰਕੇ ਹੀ ਪ੍ਰਾਈਵੇਟ ਸੈਕਟਰਾਂ ਨੂੰ ਕੀਮਤ ਵਡਾਉਣੋ ਰੋਕਿਆ ਜਾ ਸਕਦਾ ਹੈ ਪਰ ਸਰਕਾਰ ਤਾਂ ਸਰਵਿਸ ਟੈਕਸ ਤੇ ਟੋਲ ਟੈਕਸ ਵਰਗੇ ਅਨੇਕਾਂ ਹੀ ਟੈਕਸ ਲਾ ਲਾ ਕੇ ਤੇ ਆਪ ਹੀ ਨਿਤ ਓਹਨਾ ਵਿਚ ਵਾਧੇ ਕਰ ਕਰ ਕੇ ਆਪ ਹੀ ਹਰ ਚੀਜ ਮਹਿੰਗੀ ਕਰਦੀ ਜਾ ਰਹੀ ਹੈ | ਸਰਕਾਰ ਨੂੰ ਮੁਦਰਾ ਪਸਾਰ ਨੂੰ ਕਾਬੂ ਪਾਉਣ ਲਈ ਵਿਦੇਸ਼ੀ ਸਿਕੇ ਦਾ ਬੇਤਹਾਸ਼ਾ ਭੰਡਾਰ ਕਰਨ ਲਈ ਉਸਨੂੰ ਅਮਰੀਕਾ ਬਰਾਂਡ ਖਰੀਦਣ ਵਿਚ ਖਰਚ ਕਰਨ ਨਾਲੋਂ ਵਿਦੇਸ਼ੀ ਸਿਕੇ ਦੇ ਬਾਜ਼ਾਰ ਵਿਚ ਵੇਸ਼ ਕੇ ਧਨ ਪ੍ਰਾਪਤ ਕਰਨਾ ਚਾਹੀਦਾ ਹੈ | ਸਰਕਾਰ ਨੂੰ ਅਪ੍ਰਤੱਖ ਟੈਕਸ ਘਟਾਉਣੇ ਚਾਹੀਦੇ ਹਨ |
    ਸਾਰ ਅੰਸ਼ :- ਸਮੁਚੇ ਤੋਰ ਤੇ ਇਹੋ ਕਿਹਾ ਜਾ ਸਕਦਾ ਹੈ ਕਿ ਮਹਿੰਗਾਈ ਨੂੰ ਰੋਕ ਪਾਏ ਲੋਕਾਂ ਦਾ ਜੀਵਨ ਸੌਖਾ ਨਹੀਂ ਹੋ ਸਕਦਾ ਤੇ ਨਾ ਹੀ ਲੋਕ ਰਾਜ ਵਿਚ ਵਿਸ਼ਵਾਸ਼ ਪੱਕਾ ਹੋ ਸਕਦਾ ਹੈ | ਭਾਰਤ ਵਿਚ ਲੋਕ - ਰਾਜ ਦੀ ਪਕਿਆਈ ਲਈ ਮਹਿੰਗਾਈ ਦਾ ਅੰਤ ਜਰੂਰੀ ਕਰਨਾ ਚਾਹੀਦਾ ਹੈ ਤੇ ਇਸ ਵਿਰੁੱਧ ਦੇਸ਼ ਦੀ ਸਰਕਾਰ ਨੂੰ ਜਿਥੇ ਮਹਿੰਗਾਈ ਦੇ ਜੁਮੇਵਾਰ ਅਫਸਰਾਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਜਰੂਰਤ ਹੈ , ਓਥੇ ਆਪਣੀਆਂ ਵਿਤੀ ਤੇ ਵਪਾਰਿਕ ਨੀਤੀਆਂ ਵਿਚ ਸੁਧਾਰ ਕਰਨ ਦੀ ਬਹੁਤ ਵਡੀ ਜਰੂਰਤ ਹੈ |

  15. 3. ਤੁਸੀਂ ਸਕੂਲ ਵੱਲੋਂ ਵਿਰਾਸਤ-ਏ-ਖਾਲਸਾ/ਪੁਸ਼ਪ ਗੁਜਰਾਲ ਸਾਇੰਸ ਸਿਟੀ ਵੇਖਣ ਲਈ ਵਿੱਦਿਅਕ ਯਾਤਰਾ 'ਤੇ ਗਏ ਸੀ । ਇੱਕ ਪੱਤਰ ਰਾਹੀਂ ਆਪਣੇ ਅਨੁਭਵ ਆਪਣੇ ਮਾਤਾ ਜੀ ਨਾਲ ਸਾਂਝੇ ਕਰੋ ।

    Answer:

    2118 ਸੈਕਟਰ 
    49 ਏ 
    ਚੰਡੀਗ੍ਹੜ 
    10 ਜਨਵਰੀ 2018


    ਸਤਿਕਾਰਯੋਗ ਮਾਤਾ ਜੀ ,
                                ਸਤਿ ਸ਼੍ਰੀ ਅਕਾਲ |
          ਪਿੱਛਲੇ ਹਫਤੇ ਸਾਡੇ ਸਕੂਲ ਵਿਚ ਜਲੰਧਰ ਕਪੂਰਥਲਾ ਸੜਕ ਉਤੇ ਸਥਿਤ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦੇਖਣ ਲਈ ਗਰੁੱਪ ਵਿਚ ਮੈ ਵੀ ਸ਼ਾਮਿਲ ਸੀ | ਇਥੇ ਅਸੀਂ ਵਿਗਿਆਨ ਦੀਆਂ ਖੋਜਾਂ ਨਾਲ ਸੰਬੰਧਿਤ ਬਹੁਤ ਸਾਰੀਆਂ ਚੀਜਾਂ ਦੇਖੀਆਂ ਅਤੇ ਜਾਣਕਾਰੀ ਹਾਸਿਲ ਕੀਤੀ | ਇਸ ਸੰਬੰਧੀ ਮੈ ਆਪਣੇ ਅਨੁਭਵ ਆਪ ਨੂੰ ਲਿਖ ਕੇ ਭੇਜ ਰਿਹਾ ਹਾਂ |
           ਸਾਡੀ ਵਿੱਦਿਅਕ ਯਾਤਰਾ ਦੀ ਅਗਵਾਈ ਸਾਡੇ ਸਕੂਲ ਦੇ ਭੌਤਿਕ ਵਿਗਿਆਨਿਕ ਦੇ ਅਧਿਆਪਕ ਸ਼੍ਰੀ ਸੁਰਿੰਦਰ ਮੋਹਨ ਕਰ ਰਹੇ ਸਨ | ਜਦੋ ਅਸੀਂ ਆਪਣੇ ਸਕੂਲ ਵੱਲੋ ਕਿਰਾਏ ਵਾਲੀ ਬੱਸ ਉੱਪਰ ਜਾ ਰਹੇ ਸਾਂ , ਤਾਂ ਅਧਿਆਪਕ ਨੇ  ਸਾਨੂੰ ਦਸਿਆ ਕੇ ਸਾਡੇ ਦੇਸ਼ ਦੇ ਲੋਕਾਂ ਵਿਚ ਵਿਗਿਆਨਕ ਸੋਚ ਪੈਦਾ ਕਰਨ ਅਤੇ ਓਹਨਾ ਵਿੱਚੋ ਵਹਿਮਾਂ ਭਰਮਾਂ ਵਿੱਚੋ ਕੱਢਣ ਦੇ ਅਮਲ ਨੂੰ ਅਗੇ ਤੋਰਨ ਲਈ ਜਲੰਧਰ ਕਪੁਠਲਾ ਸੜਕ ਉਤੇ ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਸਾਂਝੇ ਤੋਰ ਤੇ 72 ਏਕੜ ਜਮੀਨ ਉਤੇ ਪੁਸ਼ਪਾ ਸਾਇੰਸ ਸਿਟੀ ਉਸਾਰਿਆ ਗਿਆ ਹੈ | ਇਸ ਦਾ ਨੀਂਹ ਪੱਥਰ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ , ਇਹਨਾਂ ਦੀ ਮਾਤਾ ਸ਼੍ਰੀ ਮਤੀ ਪੁਸ਼ਪਾ ਗੁਜਰਾਲ ਦੇ ਨਾ ਉਤੇ ਇਸ ਦਾ ਨਾ ਰੱਖਿਆ ਗਿਆ , 17 ਅਕਤੂਬਰ 1997 ਨੂੰ ਨੀਂਹ ਪੱਥਰ ਰੱਖਿਆ ਗਿਆ | 19 ਮਾਰਚ 2005 ਨੂੰ ਇਹ ਆਮ ਲੋਕਾਂ ਲਈ ਖੋਲ ਦਿੱਤੋ ਗਿਆ | 
         ਇਥੇ ਪਹੁੰਚਦਿਆਂ ਹੀ ਸਾਡੀ ਨਜ਼ਰ ਇਕ ਵੱਡੇ ਗਲੋਬ ਉਤੇ ਪਈ ਜੋ ਅਸਲ ਵਿਚ ਇਕ ਥੀਏਟਰ ਹੈ | ਜਿਸ ਵਿਚ ਆਮ ਸਿਨੇਮਾ ਘਰ ਨਾਲੋਂ 10 ਗੁਨਾ ਵੱਡੀ ਸਕ੍ਰੀਨ ਉਤੇ ਫਿਲਮ ਦਿਖਾਈ ਜਾਂਦੀ ਹੈ | ਇਹ ਇਕ ਤਰਾਂ ਦਾ ਸਪੇਸ ਥੀਏਟਰ ਹੈ , ਜਦੋ ਅਸੀਂ ਇਸ ਵਿਚ ਬਦਲਾਂ ਦੇ ਗਰਜਾਂ ਤੋਂ ਲੈ ਕੇ ਫਿਲਮ ਦੇਖ ਰਹੇ ਸਾਂ , ਤਾਂ ਸਾਨੂੰ ਇਸ ਵਿਚ ਬੱਦਲਾਂ ਦੇ ਗਰਜਾਂ ਤੋਂ ਲੈ ਕੇ ਸੂਈ ਡਿਗਾਂ ਤਕ ਦੀ ਅਵਾਜ ਸਾਫ ਸੁਣਾਈ ਦੇ ਰਹੀ ਸੀ |
                ਇਥੋਂ ਦੀ ਪੁਲਾੜ ਗੈਲਰੀ ਵਿੱਚੋ ਸਾਨੂੰ ਪੁਲਾੜ ਵਿਚ ਰਹਿਣ ਸਹਿਣ ਤੇ ਖਾਣ ਪੀਣ ਬਾਰੇ ਗਿਆਨ ਹੋਇਆ | ਇਥੇ ਰਾਖੇ ਗਏ ਪੋਲ ਸਟਾਰ ਲਾਂਚਿੰਗ ਵਹੀਕਲ ਤੋਂ ਸਾਨੂੰ ਪੁਲਾੜ ਵਿਚ ਸੈਟੇਲਾਈਟ ਸ਼ੋਅ ਉਤੇ ਬੈਠੀਆਂ ਸਾਨੂੰ ਭੁਚਾਲ ਦੇ ਬਿਲਕੁਲ ਅਸਲੀ ਝਟਕੇ ਮਹਿਸੂਸ ਹੋਏ | ਇਸ ਦੇ ਸਾਹਮਣੇ ਲੱਗੀ ਸਕਰੀਨ ਤੇ ਦਿਖਾਇਆ ਜਾ ਰਿਹਾ ਸੀ | ਕਿ ਤੁਸੀਂ ਘਰਾਂ ਦੀਆਂ ਵੱਖ ਵੱਖ ਮੰਜਲਾਂ ਵਿਚ ਵੱਖ ਵੱਖ ਰਿਐਕਟਰ ਪੈਮਾਨਿਆਂ ਦੇ ਭੁਚਾਲ ਨੂੰ ਇੰਜ ਮਹਿਸੂਸ ਹੋਇਆ , ਜਿਵੇਂ ਫਿਲਮ ਦੇ ਕਿਰਦਾਰ ਸਕਰੀਨ ਤੋਂ ਭਰ ਆ ਕੇ ਸਾਨੂੰ ਸ਼ੋਹ ਰਹੇ ਹਨ | ਇਸ ਤੋਂ ਇਲਾਵਾ ਇਥੇ ਲੇਜਰ ਸ਼ੋ ਦਾ ਵੀ ਪ੍ਰਬੰਧ ਹੈ | ਇਥੇ ਸਾਇੰਸ ਅਕਸਪਲੋਰੀਅਮ  ਬਿਲਡਿੰਗ ਵਿਚ ਬਣੀ ਸਿਹਤ ਗੈਲਰੀ ਦੇ ਅੰਦਰ 12 ਫੁੱਟ ਉਚੇ ਦਿਲ ਦੇ ਮਾਡਲ ਧੜਕਣ ਦੀ ਅਵਾਜ ਸੁਣਾਈ ਦੇ ਰਹੀ ਸੀ | 
          ਐਚ ਆਈ ਵੀ ਏਡਜ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਇਕ ਵੱਖਰੀ ਗੈਲਰੀ ਬਣਾਈ ਗਈ ਹੈ | ਇਸ ਵਿਚ ਡੀ ਐਨ ਏ ਆਦਿ ਦੇ ਮਾਡਲ ਵੀ ਰਾਖੇ ਗਏ ਹਨ ਇਥੋਂ ਦੀ ਵਰਤਾਕਸ ਦੀ ਘੁੰਮਣਘੇਰੀ ਵਿਚ ਜਾ ਕੇ ਅਸੀਂ ਆਪਣੇ ਆੱਪ ਨੂੰ ਘੁੰਮ ਰਹੇ ਅਨੁਭਵ ਕੀਤਾ , ਪਰ ਅਸਲ ਵਿਚ ਜਿਸ ਥਾਂ ਅਸੀਂ ਖੜੇ ਸਾਂ , ਉਹ ਘੁੰਮ ਨਹੀਂ ਸੀ ਰਹੀ |
            ਇਥੇ ਬੱਚਿਆਂ ਨੂੰ ਰਾਤ ਦਾ ਆਕਾਸ਼ ਦਿਖਾਉਣ ਲਈ ਟੈਲੀਸਕੋਪ ਵੀ ਰੱਖਿਆ ਗਿਆ ਹੈ | ਇਥੇ ਇਕ ਸਕੀਏਂਸ ਆਫ ਸਪੋਟਸ ਗੈਲਰੀ ਵੀ ਹੈ | 
            ਇਸ ਤਰਾਂ ਸਾਇੰਸ ਸਿਟੀ , ਗਿਆਨ ਤੇ ਮਨੋਰੰਜਨ ਦਾ ਅਨੋਖਾ ਸੰਗਮ ਹੈ | ਇਸ ਤੇ ਆਨੰਦ ਤੇ ਖੁਸ਼ੀ ਨੂੰ ਤੁਹਾਡੇ ਨਾਲ ਸਾਂਝਾ ਕਰਨ ਲਈ ਮੈ ਤੁਹਾਨੂੰ ਇਸ ਚਿਠੀ ਵਿਚ ਇਸ ਬਾਰੇ ਸਭ ਕੁਝ ਲਿਖ ਦਿੱਤੋ ਹੈ |
    ਮੇਰੇ ਵਲੋਂ ਪਿਤਾ ਜੀ ਨੂੰ ਸਤਿ ਸ਼੍ਰੀ ਅਕਾਲ , 


    ਆਪ ਦਾ ਸਪੁੱਤਰ 
    -----------------| 

  16. ਜਾਂ

    ਕਿਸੇ ਅਖ਼ਬਾਰ ਦੇ ਸੰਪਾਦਕ ਨੂੰ ਪੱਤਰ ਲਿਖੋ ਜਿਸ ਵਿੱਚ ਆਪਣੇ ਆਲੇ-ਦੁਆਲੇ ਵਿੱਚ ਨਿੱਤ ਵਰਤੋਂ ਦੀਆਂ ਵਸਤਾਂ ਵਿੱਚ ਕੀਤੀ ਜਾਂਦੀ ਮਿਲਾਵਟ ਬਾਰੇ ਚਰਚਾ ਕੀਤੀ ਗਈ ਹੋਵੇ ।

    Answer:

    ਦੋਰਾਹਾ 
    ਜਿਲਾ , ਲੁਧਿਆਣਾ 
    26 ਦਸੰਬਰ 2018 


    ਸੇਵਾ ਵਿਖੇ 
                ਸੰਪਾਦਕ ਸਾਹਿਬ 
                ਰੋਜਾਨਾ ਨਵਾਂ ਜਮਨਾ ,
                ਜਲੰਧਰ |
    ਵਿਸ਼ਾ :- ਨਿਤ ਵਰਤੋਂ ਦੀਆਂ ਚੀਜਾਂ ਵਿਚ ਮਿਲਾਵਟ |
       ਸ਼੍ਰੀ ਮਾਨ ਜੀ ,
                       ਮੈ ਇਸ ਪਾਤਰ ਰਾਹੀਂ ਨਿਤ ਵਰਤੋਂ ਦੀਆਂ ਚੀਜਾਂ ਵਿਚ ਪਾਈ ਜਾਂਦੀ ਮਿਲਾਵਟ ਸੰਬੰਧੀ ਆਪਣੇ ਵਿਚਾਰ ਪੇਸ਼ ਕਰ ਰਿਹਾ ਹਾਂ | ਕਿਰਪਾ ਕਰਕੇ ਇਹਨਾਂ ਨੂੰ ਆਪਣੀ ਅਖਬਾਰ ਵਿਚ ਸ਼ਾਪ ਦੇਣਾ | ਹੋ ਸਕਦਾ ਹੈ ਕਿ ਮੇਰੇ ਇਹ ਵਿਚਾਰ ਸਰਕਾਰ ਨੂੰ ਇਸ ਸਮਸਿਆ ਦੇ ਹੱਲ ਬਾਰੇ ਕੋਈ ਠੋਸ ਕਦਮ ਚੁੱਕਣ ਦੀ ਪ੍ਰੇਰਨਾ ਦੇਣਾ |
                      ਅੱਜ ਕੱਲ ਸਾਡੇ ਦੇਸ਼ ਵਿਚ ਭ੍ਰਿਸ਼ਟਾਚਾਰ ਤੇ ਨੈਤਿਕ ਗਿਰਾਵਟ ਦਾ ਬੋਲਬਾਲਾ ਹੈ | ਵਪਾਰੀ ਦੁਕਾਨਦਾਰ ਬਹੁਤ ਮੁਨਾਫ਼ਾ ਲੈਣ ਦੇ ਚੱਕਰਾਂ ਵਿਚ ਚੀਜਾਂ ਵਿਚ ਮਿਲਾਵਟ ਕਰਦੇ ਹਨ | ਓਹਨਾ ਲੋਕਾਂ ਦੀ ਸਿਹਤ ਬਾਰੇ ਚਿੰਤਾ ਕਰਨ ਦੀ ਕੋਈ ਪ੍ਰਵਾਹ ਨਹੀਂ , ਸਗੋਂ ਉਹ ਆਪਣੇ ਮੁਨਾਫ਼ੇ ਨੂੰ ਸਾਹਮਣੇ ਰੱਖਦੇ ਹਨ | ਇਸ ਮੰਤਵ ਲਈ ਉਹ ਦੁੱਧ ਵਿਚ ਪਾਣੀ ਜਾਂ ਸਪਰੇਟਾ ਪਾਉਂਦੇ ਹਨ | ਮਸਲੇ ਵਿਚ ਘਾਹ ਫੂਸ ਪੀਹ ਕੇ ਪਾਉਂਦੇ ਹਨ | ਸਾਲਾਂ ਵਿਚ ਕੰਕਰ ਮਿਲਾਏ ਹੁੰਦੇ ਹਨ | ਹੋਰ ਤਾਂ ਹੋਰ ਦਵਾਈਆਂ ਵੀ ਸ਼ੁੱਧ ਨਹੀਂ | ਕੈਪਸੂਲਾਂ ਵਿਚ ਹਲਦੀ ਭਰ ਕੇ ਮਹਿੰਗੇ ਭਾ ਵੇਚੇ ਜਾਂਦੇ ਹਨ | ਮਿਲਾਵਟ ਦਾ ਅਜਿਹਾ ਮਨੁੱਖਤਾਹੀਣ ਕੰਮ ਕਾਰਨ ਵਾਲੇ ਲੋਕਾਂ ਦੀ ਜਿਨਿ ਨਿੰਦਾ ਕੀਤੀ ਜਾਏ ਥੋੜੀ ਹੈ | ਇਹਨਾਂ ਨੂੰ ਸਕਥ ਤੋਂ ਸਕਥ ਸਜਾ ਦਿੱਤੀ ਜਾਣੀ ਚਾਹੀਦੀ ਹੈ | 
                        ਮੇਰਾ ਸੁਜਾਹ ਇਹ ਹੈ ਕਿ ਅਧਿਕਾਰੀਆਂ ਨੂੰ ਸਮੇ ਸਮੇ ਦੁਕਾਨਾਂ ਤੋਂ ਚੀਜਾਂ ਦੇ ਨਮੂਨੇ ਭਰ ਕੇ ਲਿਜਾਣੈ ਚਾਹੀਦੇ ਹਨ ਤੇ ਮੁਨਾਫ਼ਾਖ਼ੋਰਾਂ ਦੇ ਵਿਰੁੱਧ ਸਖਤ ਕਾਰਵਾਈ ਕਰਨੀ ਚਾਹੀਦੀ ਹੈ | ਸਾਨੂੰ ਜਿਥੇ ਵੀ ਕੀਤੇ ਮਿਲਾਵਟ ਦਾ ਸ਼ੱਕ ਪਵੇ , ਉਸ ਦੀ ਸੂਚਨਾ ਤੁਰੰਤ ਅਧਿਕਾਰੀਆਂ ਨੂੰ ਦੇਣੀ ਚਾਹੀਦੀ ਹੈ |


    ਆਪ ਦਾ ਵਿਸ਼ਵਾਸ ਪਾਤਰ 
    ------------------------- |

  17. ਹੇਠ ਲਿਖੇ ਪੈਰੇ ਦੀ ਸੰਖੇਪ-ਰਚਨਾ ਲਗ-ਪਗ ਇੱਕ-ਤਿਹਾਈ ਸ਼ਬਦਾਂ ਵਿੱਚ ਲਿਖੋ ਅਤੇ ਢੁਕਵਾਂ ਸਿਰਲੇਖ ਵੀ ਦਿਓ :

           ਸਮਾਂ ਇੱਕ ਮਹਾਨ ਖ਼ਜ਼ਾਨਾ ਹੈ । ਅਮਰੀਕਾ, ਜਪਾਨ ਵਿੱਚ ਮੀਂਹ ਹੋਵੇ, ਹਨੇਰੀ ਹੋਵੇ, ਠੰਢ ਹੋਵੇ, ਗਰਮੀ ਹੋਵੇ, ਅੱਠ ਘੰਟੇ ਹਰ ਕੋਈ ਡਟ ਕੇ ਕੰਮ ਕਰਦਾ ਹੈ । ਦਫ਼ਤਰਾਂ ਵਿੱਚ, ਖੇਡਾਂ ਵਿੱਚ, ਕਾਰਖਾਨਿਆਂ ਵਿੱਚ ਵਿਸ਼ੇਸ ਛੁੱਟੀਆਂ ਸਾਲ ਵਿੱਚ ਮਸਾਂ ਚਾਰ-ਪੰਜ ਹੁੰਦੀਆਂ ਹਨ । ਸਾਡੇ ਦੇਸ ਵਿੱਚ ਕਿੰਨੀਆਂ ਹੀ ਛੁੱਟੀਆਂ, ਕਿੰਨੇ ਥੋੜੇ ਘੰਟੇ ਕੰਮ, ਸਵੇਰੇ ਸ਼ਾਮ ਧਾਰਮਿਕ ਸਥਾਨਾਂ ਵਿੱਚ ਸ਼ਰਧਾਲੂਆਂ ਦੇ ਇਕੱਠ, ਸਾਧੂਆਂ ਦੀ ਨਿੱਤ-ਫੇਰੀ, ਮਰਨੇ-ਜੰਮਣੇ ਤੇ ਵਿਆਹ ਆਦਿ । ਕਿਸੇ ਹੋਰ ਦੇਸ਼ ਵਿੱਚ ਇਹਨਾਂ ਗੱਲਾਂ ਉੱਤੇ ਸਮਾਂ ਬਰਬਾਦ ਨਹੀਂ ਕੀਤਾ ਜਾਂਦਾ । ਹੋਰਨਾਂ ਦੇਸ਼ਾਂ ਵਿੱਚ ਭਾਵੇਂ ਕਿੰਨੀ ਵੀ ਬਰਫ ਜੰਮੀ ਹੋਵੇ, ਕਾਮੇ ਪੂਰੇ ਅੱਠ ਵਜੇ ਆਪਣੇ ਕੰਮ ਉੱਤੇ ਪਹੁੰਚ ਜਾਂਦੇ ਹਨ । ਬਾਰਾਂ ਵਜੇ ਤੱਕ ਡਟ ਕੇ ਕੰਮ ਕੀਤਾ ਜਾਂਦਾ ਹੈ । ਕੰਮ ਦੇ ਸਮੇਂ ਵਿਚਕਾਰ ਇੱਕ-ਇੱਕ ਘੰਟਾ ਖਾਣਾ ਖਾ ਕੇ ਫਿਰ ਪੰਜ ਵਜੇ ਤੱਕ ਅਣਥੱਕ ਮਿਹਨਤ ਕੀਤੀ ਜਾਂਦੀ ਹੈ । ਇਸ ਕਾਰਨ ਕਿਹਾ ਜਾ ਸਕਦਾ ਹੈ ਕਿ ਉੱਥੇ ਕੰਮ-ਸੱਭਿਆਚਾਰ ਪ੍ਰਫੁਲਿਤ ਹੋ ਚੁੱਕਾ ਹੈ । ਇਹੀ ਕਾਰਨ ਹੈ ਕਿ ਉਹਨਾਂ ਦੀ ਪੈਦਾਵਾਰ ਸਾਡੇ ਨਾਲੋਂ ਕਈ ਗੁਣਾ ਵਧੇਰੇ ਹੁੰਦੀ ਹੈ ।

    Answer:

    ਸਿਰਲੇਖ : ਸਮੇ ਦੀ ਕਦਰ |

    ਸੰਖੇਪ ਰਚਨਾ :- ਅਮਰੀਕਾ ਤੇ ਜਪਾਨ ਹਰ ਹਾਲਾਤਾਂ ਵਿਚ ਅੱਠ ਘੰਟੇ ਕੰਮ ਜਰੂਰ ਕੀਤਾ ਜਾਂਦਾ ਹੈ ਤੇ ਛੁਟੀਆਂ ਬਹੁਤ ਘੱਟ | ਪ੍ਰੰਤੂ ਸਾਡੇ ਦੇਸ਼ ਵਿਚ ਛੁੱਟੀਆਂ ਜਿਆਦਾ ਕੰਮ ਘੱਟ ਕੀਤਾ ਜਾਂਦਾ ਹੈ | ਇਥੇ ਬਹੁਤ ਸਮਾਂ ਸਮਾਜਿਕ ਤੇ ਧਾਰਮਿਕ ਸਮਾਗਮਾਂ ਉਤੇ ਬਰਬਾਦ ਹੁੰਦਾ ਹੀ , ਜਦ ਕਿ ਹੋਰਨਾਂ ਦੇਸ਼ਾਂ ਵਿਚ ਕੰਮ - ਸੱਭਿਆਚਾਰ ਪ੍ਰਫੁਲਤ ਹੋ ਚੁਕਾ ਹੈ, ਜਿਸ ਕਰਕੇ ਇਥੇ ਪੈਦਾਵਾਰ ਸਾਡੇ ਨਾਲੋਂ ਵੱਧ ਹੁੰਦੀ ਹੈ | 


    ( 56 / 166  ਸ਼ਬਦ ) 

  18. 5. ਹੇਠ ਲਿਖੇ ਪੈਰੇ ਨੂੰ ਪੜ੍ਹ ਕੇ ਅੰਤ ਵਿੱਚ ਦਿੱਤੇ ਪ੍ਰਸ਼ਨਾਂ ਦੇ ਉੱਤਰ ਲਿਖੋ :

    ਸਿੱਖਿਆ ਜੀਵਨ ਭਰ ਚਲਦੀ ਹੈ । ਇਹ ਗਿਣਤੀ ਦੀਆਂ ਜਮਾਤਾਂ ਪਾਸ ਕਰਨ ਨਾਲ ਖ਼ਤਮ ਨਹੀਂ ਹੁੰਦੀ । ਸਿਆਣੇ ਆਖਦੇ ਹਨ ਸਾਨੂੰ ਹਰ ਪਲ ਕੁਝ ਨਵਾਂ ਸਿੱਖਣ ਦਾ ਮੌਕਾ ਮਿਲਦਾ ਹੈ । ਕੁਦਰਤ ਤੋਂ ਸਿੱਖਣ ਲਈ ਕਿੰਨਾ ਕੁਝ ਹੈ । ਆਪਣੇ ਗਲੀ-ਮੁਹੱਲੇ ਦੇ ਆਪ ਤੋਂ ਵੱਡੀ ਉਮਰ ਦੇ ਅਤੇ ਵੱਧ ਪੜ੍ਹੇ-ਲਿਖੇ ਲੋਕਾਂ ਤੋਂ ਵੀ ਕੁਝ ਨਾ ਕੁਝ ਸਿੱਖਿਆ ਜਾ ਸਕਦਾ ਹੈ । ਸੂਝਵਾਨ ਲੋਕ ਆਪਣੀਆਂ ਗਲਤੀਆਂ ਅਤੇ ਅਸਫਲਤਾਵਾਂ ਤੋਂ ਤਾਂ ਸਿੱਖਦੇ ਹੀ ਹਨ, ਦੂਜਿਆਂ ਦੇ ਤਜ਼ਰਬਿਆਂ ਤੋਂ ਵੀ ਲਾਭ ਉਠਾਉਂਦੇ ਹਨ । ਲਾਇਬ੍ਰੇਰੀ, ਸਿੱਖਿਆ ਦਾ ਬਹੁਤ ਸਸਤਾ ਸਾਧਨ ਹੈ । ਅਖ਼ਬਾਰ, ਰਿਸਾਲਿਆਂ ਤੋਂ ਇਲਾਵਾ ਉੱਥੇ ਚੰਗੀਆਂ ਪੁਸਤਕਾਂ ਵੱਡੀ ਹਾਲਤ ਵਿੱਚ ਹੁੰਦੀਆਂ ਹਨ । ਇਹਨਾਂ ਪੁਸਤਕਾਂ ਵਿੱਚ ਮਹਾਨ ਪੁਰਖਾਂ ਦੇ ਵਿਚਾਰ ਹੁੰਦੇ ਹਨ । ਵੈਸੇ ਅੱਜ-ਕੱਲ੍ਹ ਤਾਂ ਵੱਡੇ ਸ਼ਹਿਰਾਂ ਵਿੱਚ ਛੋਟੇ-ਛੋਟੇ ਕੋਰਸ, ਖਾਣਾ ਪਕਾਉਣ ਤੋਂ ਲੈ ਕੇ ਖ਼ੁਸ਼ ਰਹਿਣ ਦੀ ਜਾਚ ਤੱਕ ਸਿਖਾਉਣ ਵਾਲੇ, ਸਾਲ ਭਰ ਚੱਲਦੇ ਰਹਿੰਦੇ ਹਨ ।

    ਪ੍ਰਸ਼ਨ :

    (ਉ) ਲੇਖਕ ਦਾ ਸਿੱਖਿਆ ਤੋਂ ਕੀ ਭਾਵ ਹੈ ?

    Answer:

    ਸਿੱਖਿਆ ਤੋਂ ਭਾਵ ਜਿਥੇ ਕੀਤੇ ਹੋ ਸਕੇ , ਕੁਜ ਨਾ ਕੁਜ ਸਿੱਖਦੇ ਰਹਿਣਾ ਹੈ ਤੇ ਇਹ ਪ੍ਰੀਕਿਰਿਆ ਜੀਵਨ ਭਰ ਚਲਦੀ ਰਹਿੰਦੀ ਹੈ | 

  19. (ਅ) ਸਿੱਖਿਆ ਦੇ ਮੌਕੇ ਕਿਹੜੇ-ਕਿਹੜੇ ਹੋ ਸਕਦੇ ਹਨ ?

    Answer:

    ਸਾਡੇ ਲਈ ਸਿਖਾਂ ਦੇ ਮੌਕੇ ਹਰ ਥਾਂ ਹਨ | ਅਸੀਂ ਆਪਣੀ ਗਲੀ ਮੁਹਲੇ ਤੋਂ ਆਪਣੇ ਤੋਂ ਵੱਡੀ ਉਮਰ ਵਾਲੇ ਤੋਂ ਅਤੇ ਵੱਧ ਪੜੇ ਲਿਖੇ ਤੋਂ ਕੁਝ ਨਾਂ ਕੁਝ ਸਿੱਖ ਸਕਦੇ ਹਾਂ | ਸੂਝਵਾਨ ਮਨੁੱਖ ਆਪਣੀਆਂ ਗ਼ਲਤੀਆਂ ਤੇ ਅਸਫਲਤਾ ਤੇ ਦੂਜੀਆਂ ਦੇ ਤਾਜੁਰਬੀਆਂ ਤੋਂ ਵੀ ਸਿੱਖਦੇ ਹਨ | 

  20. (ਇ) ਲਾਇਬ੍ਰੇਰੀ ਸਿੱਖਣ ਦਾ ਸਾਧਨ ਕਿਵੇਂ ਹੋ ਸਕਦੀ ਹੈ ?

    Answer:

    ਲਾਇਬ੍ਰੇਰੀ ਵਿਚ ਅਖਬਾਰਾਂ , ਰਸਾਲੇ ਤੇ ਚੰਗੀਆਂ ਪੁਸਤਕਾਂ ਹੁੰਦੀਆਂ ਹਨ , ਜਿਹਨਾਂ ਤੋਂ ਬਹੁਤ ਕੁਜ ਸਿੱਖਿਆ ਜਾ ਸਕਦਾ ਹੈ | ਇਸ ਕਰਕੇ ਇਹ ਸਿੱਖਿਆ ਦਾ ਚੰਗਾ ਸਾਧਨ ਹਨ |

  21. (ਸ) ਵੱਡੇ ਸ਼ਹਿਰਾਂ ਵਿੱਚ ਸਿੱਖਿਆ ਦੀ ਹੋਰ ਕਿਹੜੀ ਸਹੂਲਤ ਮਿਲਦੀ ਹੈ ?

    Answer:

    ਵੱਡੇ ਸ਼ਹਿਰਾਂ ਵਿਚ ਸਿੱਖਿਆ ਲਈ ਛੋਟੇ ਛੋਟੇ ਕੋਰਸ , ਜੋ ਕਿ ਖਾਣਾ ਪਕਾਉਣ ਤੋਂ ਲੈ ਕੇ ਖੁਸ਼ ਰਹਿਣ ਦੀ ਜਾਂਚ ਤਕ ਸਿਖਾਉਣ ਨਾਲ ਸੰਬੰਧਿਤ ਹੁੰਦੇ ਹਨ , ਦੀ ਸਹੂਲਤ ਮਿਲਦੀ ਹੈ |

  22. 6. ਹੇਠ ਲਿਖੇ ਮੁਹਾਵਰਿਆਂ ਵਿੱਚੋਂ ਕਿਸੇ ਪੰਜ ਨੂੰ ਵਾਕਾਂ ਵਿੱਚ ਇਸ ਤਰ੍ਹਾਂ ਵਰਤੋ ਕਿ ਅਰਥ ਸਪਸ਼ਟ ਹੋ ਜਾਣ :

    ਉੱਨੀ ਇੱਕੀ ਦਾ ਫਰਕ ਹੋਣਾ, ਅੱਖਾਂ ਦਿਖਾਉਣਾ, ਸਿਰ 'ਤੇ ਹੱਥ ਧਰਨਾ, ਕਰਮਾਂ ਨੂੰ ਰੋਣਾ, ਤਰਲੋ-ਮੱਛੀ ਹੋਣਾ, ਨੱਕ ਨਕੇਲ ਪਾਉਣਾ, ਪਾਣੀ ਵਾਰ ਕੇ ਪੀਣਾ, ਲੈਣੇ ਦੇ ਦੇਣੇ ਪੈ ਜਾਣੇ, ਵਾਲ ਵਿੰਗਾ ਨਾ ਹੋਣਾ, ਕੱਚਾ ਕਰਨਾ ।

    Answer:

    (i) ਉੱਨੀ ਇੱਕੀ ਦਾ ਫਰਕ ਹੋਣਾ :- (ਬਹੁਤ ਥੋੜਾ ਫਰਕ) ਰਾਮ ਅਤੇ ਗੁਰਪ੍ਰੀਤ ਦੀ ਲਿਖਾਈ ਵਿਚ ਕੇਵਲ ਉਨੀ ਇਕੀ ਦਾ ਫਰਕ ਹੈ |
    (ii) ਅੱਖਾਂ ਦਿਖਾਉਣਾ  :- (ਡਰਾਉਣਾ) ਸ਼ਰਾਰਤੀ ਬਚੇ ਤਾਂ ਅਧਿਆਪਕਾਂ ਤੋਂ ਅੱਖਾਂ ਦਿਖੋਂ ਉਤੇ ਵੀ ਡਰਦੇ ਨਹੀਂ |
    (iii) ਸਿਰ 'ਤੇ ਹੱਥ ਧਰਨਾ :- (ਆਸਰਾ ਦੇਣਾ) ਰਾਜ ਦੇ ਯਤੀਮ ਹੋਣ ਮਗਰੋਂ ਉਸ ਦੀ ਮਾਸੀ ਨੇ ਸਰ ਤੇ ਹੱਥ ਧਰਿਆ ਤੇ ਉਸ ਨੂੰ ਪਾਲ ਕੇ ਜਵਾਨ ਕੀਤਾ |
    (iv) ਕਰਮਾਂ ਨੂੰ ਰੋਣਾ  :- (ਮਾੜੀ ਕਿਸਮਤ ਤੇ ਝੁਰਨਾ) ਵਿਚਾਰੀ ਵਿਧਵਾ ਆਪਣੇ ਕਰਮਾ ਨੂੰ ਰੋਂਦੀ ਦਿਨ ਕੱਟ ਰਹੀ ਸੀ |
    (v) ਤਰਲੋ-ਮੱਛੀ ਹੋਣਾ  :- (ਉਤਾਵਲਾ ਹੋਣਾ) ਲੰਮੇ ਵਿਛੋੜੇ ਪਿੱਛੋਂ ਪੁੱਤਰ ਨੂੰ ਮਿਲਣ ਲਈ ਮਾਂ ਤਰਲੋ ਮੱਛੀ ਹੋ ਰਹੀ ਸੀ |
    (vi) ਨੱਕ ਨਕੇਲ ਪਾਉਣਾ  :- (ਕਾਬੂ ਕਰਨਾ) ਸਤਿੰਦਰ ਦੀ ਪਤਨੀ ਨੇ ਉਸ ਦੇ ਨੱਕ ਨਕੇਲ ਪਾਈ ਹੋਈ ਹੈ |
    (vii) ਪਾਣੀ ਵਾਰ ਕੇ ਪੀਣਾ  :- (ਬਲਿਹਾਰ ਜਾਣਾ) ਸੱਸ ਨੇ ਆਪਣੇ ਨੂੰਹ ਪੁੱਤਰ ਤੋਂ ਪਾਣੀ ਵਾਰ ਕੇ ਪੀਤਾ |
    (viii) ਲੈਣੇ ਦੇ ਦੇਣੇ ਪੈ ਜਾਣੇ  :- (ਲਾਭ ਦੀ ਥਾਂ ਨੁਕਸਾਨ ਹੋਣਾ) ਇਸ ਬਦਮਾਸ਼ ਦੀ ਗੁਆਹੀ ਦਿੰਦਿਆਂ ਜਰਾ ਸੋਚ ਸਮਝ ਤੋਂ ਕੰਮ ਲੈਣਾ | ਕੀਤੇ ਲੈਣੇ ਦੇ ਦੇਣੇ ਨਾ ਪੈ ਜਾਣ |
    (ix) ਵਾਲ ਵਿੰਗਾ ਨਾ ਹੋਣਾ  :- (ਕੁਝ ਨਾ ਵਿਗੜਨਾ) ਜਿੰਨੀ ਦੇਰ ਮੈ ਬੈਠਾ ਹਾਂ , ਤੇਰਾ ਵਾਲ ਵੀ ਵਿੰਗਾ ਨਹੀਂ ਹੋਣ ਦਿੰਦਾ |
    (x) ਕੱਚਾ ਕਰਨਾ  :- (ਸ਼ਰਮਿੰਦਾ ਹੋਣਾ) ਮੈ ਉਸ ਦੀਆਂ ਕਰਤੂਤਾਂ ਦਾ ਭਾਂਡਾ ਭਨ ਕੇ ਉਸਨੂੰ ਸਭ ਦੇ ਸਾਹਮਣੇ ਕੱਚਾ ਕਰ ਦਿੱਤਾ |

  23. 7. ਵਿਸਰਾਮ ਚਿੰਨ੍ਹ ਲਾ ਕੇ ਦੁਬਾਰਾ ਲਿਖੋ :

    ਬਈ ਵਾਹ ਤੂੰ ਕਮਾਲ ਕਰ ਦਿੱਤਾ ਏ ਜਮਾਤ ਵਿੱਚੋਂ ਅੱਵਲ ਆ ਕੇ

    Answer:

    " ਬਾਈ ਵਾਹ ! ਤੂੰ ਕਮਾਲ ਕਰ ਦਿੱਤੀ ਏ , ਜਮਾਤ ਵਿੱਚੋ ਅਵੱਲ ਆ ਕੇ | "

  24. 8. ਹੇਠ ਲਿਖੇ ਪ੍ਰਸ਼ਨਾਂ ਦੇ ਸੰਖੇਪ ਉੱਤਰ ਦਿਉ :

    (ੳ) ਵਿਆਕਰਨ ਦੇ ਮੁੱਖ ਅੰਗ ਕਿਹੜੇ-ਕਿਹੜੇ ਹਨ ?

    Answer:

    ਵਿਆਕਰਣ ਦੇ ਮੁਖ ਅੰਗ - ਧੁਨੀ ਬੋਧ , ਸ਼ਬਦ ਬੋਧ , ਵਾਕ ਬੋਧ ਅਤੇ ਅਰਥ ਬੋਧ |
    ਇਸ ਤੋਂ ਇਲਾਵਾ ਵਿਆਕਰਨ ਵਿਚ ਵਿਸ਼ਰਾਮ ਚਿਨਾ , ਸ਼ਬਦ ਜੋੜ ਮੁਹਾਵਰਿਆਂ ਤੇ ਅਖਾਣਾਂ ਦੀ ਚਰਚਾ ਵੀ ਕੀਤੀ ਜਾਂਦੀ ਹੈ |

  25. (ਅ) ਉਪਬੋਲੀ (ਉਪਭਾਸ਼ਾ) ਕੀ ਹੁੰਦੀ ਹੈ ?

    Answer:

    ਕਿਸੇ ਭਾਸ਼ਾ - ਖੇਤਰ ਦੀ ਬੋਲੀ ਵਿਚ ਇਲਾਕਾਈ ਭਿਨਤਾ ਨਾਲ ਬੋਲ - ਚਾਲ ਦੀ ਬੋਲੀ ਦੇ ਕਈ ਰੂਪ ਮਿਲਦੇ ਹਨ | ਬੋਲੀ ਦੇ ਬੋਲ ਚਾਲ ਦੇ ਇਸ ਰੂਪ ਨੂੰ ਹੀ ਉਪ ਬੋਲੀ ਕਿਹਾ ਜਾਂਦਾ ਹੈ |

  26. (ਇ) ਸ਼ਰ-ਧੁਨੀਆਂ ਕੀ ਹੁੰਦੀਆਂ ਹਨ ? ਪੰਜਾਬੀ 'ਚ ਕਿਹੜੀਆਂ-ਕਿਹੜੀਆਂ ਧੁਨੀਆਂ ਸੂਰ ਹਨ ?

    Answer:

    ਪੰਜਾਬੀ ਵਿਚ ਸੁਰ ਲਈ ਕੇਵਲ ਤਿੰਨ ਅੱਖਰ ਹੀ ਹਨ , ਜੋ ਇਹ ਹਨ - ਓ ਅ ੲ | ਉਂਝ ਧੁਨੀਆਤਮਕ ਪੱਧਰ ਤੇ ਵਰਤੋਂ ਵਿਚ ਇਹਨਾਂ ਦੀ ਗਿਣਤੀ ਦਸ ਹੈ, ਜੋ ਕਿ ਹੇਠ ਲਿਖੇ ਅਨੁਸਾਰ ਹੈ | ਅ , ਆ , ਇ , ਈ , ਓ , ਉ , ਏ , ਐ |

  27. 9. ਹੇਠ ਲਿਖੇ ਪ੍ਰਸ਼ਨਾਂ ਦੇ ਸੰਖੇਪ ਉੱਤਰ ਦਿਓ :

    (ੳ) ਪੰਜਾਬੀ ਭਾਸ਼ਾ ਦੀ ਲਿਪੀ ਕਿਹੜੀ ਹੈ ? ਇਸ ਦੇ ਕਿੰਨੇ ਵਰਨ ਜਾਂ ਅੱਖਰ ਹਨ ?

    Answer:

    ਪੰਜਾਬੀ ਬੋਲੀ ਨੂੰ ਲਿਖਣ ਲਈ ਗੁਰਮੁਖੀ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ | ਇਹ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਪੂਰੀ ਤਰਾਂ ਢੁਕਵੀਂ ਲਿਪੀ ਹੈ ਕਿਉਕਿ ਦੇਵਨਾਗਰੀ , ਫਾਰਸੀ ਤੇ ਅੰਗਰੇਜ਼ੀ ਆਦਿ ਲਿਪੀਆਂ ਇਸਦੀਆਂ ਧੁਨੀਆਂ ਨੂੰ ਪੂਰੀ ਤਰਾਂ ਤੇ ਠੀਕ ਤਰਾਂ ਪ੍ਰਗਟ ਨਹੀਂ ਕਰ ਸਕਦੀਆਂ |

  28. (ਅ) ਅਧਕ ਦੀ ਵਰਤੋਂ ਕਦੋਂ ਕੀਤੀ ਜਾਂਦੀ ਹੈ ?

    Answer:

    ਪੰਜਾਬੀ ਵਿਚ ਅੱਖਰਾਂ ਦੀ ਦੋਹਰੀ ਅਵਾਜ ਨੂੰ ਪ੍ਰਗਟ ਕਰਨ ਲਈ ਹਿੰਦੀ, ਸੰਸਕ੍ਰਿਤ ਵਾਂਗ ਅੱਧੇ ਅੱਖਰ ਨਹੀਂ ਪਾਏ ਜਾਂਦੇ ਹਨ, ਸਗੋਂ ਜਿਸ ਅੱਖਰ ਦੀ ਅਵਾਜ ਦੋਹਰੀ ਕਰਨੀ ਹੋਵੇ , ਉਸ ਤੋਂ ਪਹਿਲੇ ਅੱਖਰ ਉਪਰ ਅਧਕ ਪੈ ਕੇ ਹੀ ਕੰਮ ਸਾਰ ਲਿਆ ਜਾਂਦਾ ਹੈ ਜਿਵੇਂ - ਸੱਚ , ਹਿੱਕ , ਭੁੱਖ ਆਦਿ |

  29. 10. (ੳ) ਨਾਂਵ ਜਾਂ ਸੰਬੰਧਕ ਦੀ ਪਰਿਭਾਸ਼ਾ ਉਦਾਹਰਨਾਂ ਸਹਿਤ ਦਿਓ ।

    Answer:

    ਨਾਂਵ ਦੀ ਪਰਿਭਾਸ਼ਾ :- ਨਾਂਵ ਓਹਨਾ ਸ਼ਬਦਾਂ ਨੂੰ ਆਖਿਆ ਜਾਂਦਾ ਹੈ , ਜਿਹਨਾਂ ਰਾਹੀਂ ਅਸੀਂ ਚੀਜਾਂ ਮਨੁੱਖਾ ਅਤੇ ਥਾਵਾਂ ਦੇ ਨਾ ਲੈਂਦੇ ਹਾਂ | 
    ਜਿਵੇਂ - ਵਿਦਿਆਰਥੀ , ਜਮਾਤ , ਸੋਨਾ , ਮਿਤੀ , ਮਿਠਾਸ ਆਦਿ |
    ਸਬੰਧਕ ਦੀ ਪਰਿਭਾਸ਼ਾ :- ਉਹ ਸ਼ਬਦ ਜੋ ਵਾਕ ਦੇ ਨਾਵਾਂ ਤੇ ਪੜਨਾਂਵਾਂ ਦਾ ਇਕ ਦੂਜੇ ਨਾਲ ਤੇ ਹੋਣਾ ਸ਼ਬਦਾਂ ਨਾਲ ਸਬੰਧ ਜੋੜਣ , ਉਹ ਸਬੰਧਕ ਅਖਵਾਉਂਦੇ ਹਨ | 
    ਜਿਵੇਂ - ਰਾਮ ਨੇ ਸ਼ਾਮ ਨੂੰ ਚਪੇੜਾ ਨਾਲ ਮਾਰਿਆ | 

  30. (ਅ) ਕਿਰਿਆ-ਵਿਸ਼ੇਸ਼ਣ ਦੀਆਂ ਕੋਈ ਦੋ ਕਿਸਮਾਂ ਉਦਾਹਰਨਾਂ ਸਹਿਤ ਲਿਖੋ ।

    Answer:

    ਕਾਰਨ ਵਾਚਕ ਕਿਰਿਆ ਵਿਸ਼ੇਸ਼ਣ :- ਜਿਨ੍ਹਾਂ ਕਿਰਿਆ ਵਿਸ਼ੇਸ਼ਣ ਤੋਂ ਕਿਰਿਆ ਦੇ ਕੰਮ ਕਰਨ ਦਾ ਕਾਰਨ ਪਤਾ ਲਗੇ ਜਿਵੇਂ -  ਕਿਉਕਿ , ਕਿਊ , ਜੋ , ਤਾਂਕਿ , ਇਸ ਕਰਕੇ , ਤਾਂ , ਤਦੇ ਹੀ ਆਦਿ |
    ਸੰਖਿਆ ਵਾਚਕ ਕਿਰਿਆ ਵਿਸ਼ੇਸ਼ਣ :- ਜਿਹਨਾਂ ਕਿਰਿਆ ਵਿਸ਼ੇਸ਼ਣ ਤੋਂ ਕਿਰਿਆ ਦੀ ਗਿਣਤੀ ਦਾ ਪਤਾ ਲਗੇ ਜਿਵੇਂ - ਦੋਹਰਾ , ਕਯੀ ਵਾਰ , ਇਕ ਇਕ , ਘੜੀ ਮੁੜੀ ਆਦਿ |

  31. 11. ਹੇਠ ਲਿਖੇ ਵਾਕ ਨੂੰ ਵਚਨ ਤੇ ਲਿੰਗ ਬਦਲਣ ਉਪਰੰਤ ਦੋ ਵੱਖੋ-ਵੱਖਰੇ ਵਾਕਾਂ ਵਿੱਚ ਲਿਖੋ :  

    ਮੇਰਾ ਹਰਮਨ-ਪਿਆਰਾ ਲੇਖਕ ਬਾਲ-ਲੇਖਕ ਹੈ ।

    Answer:

    ਵਚਨ ਵਿਚ ਬਦਲਣਾ :- ਸਾਡੇ ਹਰਮਨ ਪਿਆਰੇ ਲੇਖਕ ਬਾਲ ਲੇਖਕ ਹਨ | 
    ਲਿੰਗ ਵਿਚ ਬਦਲਣਾ :- ਮੇਰੀ ਹਰਮਨ - ਪਿਆਰੀ ਲੇਖਕਾ ਬਾਲ ਲੇਖਕਾ ਹੈ |

  32. 12. ਹੇਠ ਲਿਖੇ ਵਾਕ ਨੂੰ ਭੂਤ-ਕਾਲ ਅਤੇ ਭਵਿੱਖਤ-ਕਾਲ ਵਿੱਚ ਬਦਲਣ ਉਪਰੰਤ ਦੋ ਵੱਖੋ-ਵੱਖਰੇ ਵਾਕਾਂ ਵਿੱਚ

    ਲਿਖੋ :

    ਸਾਡੇ ਬਜ਼ੁਰਗ ਲੱਸੀ ਪੀਂਦੇ ਤੇ ਗੁੜ ਖਾਂਦੇ ਹਨ ।

    Answer:

    ਭੂਤ ਕਾਲ :- ਸਾਡੇ ਬਜ਼ੁਰਗ ਲੱਸੀ ਪੀਂਦੇ ਤੇ ਗੁੜ ਖਾਂਦੇ ਸਨ |
    ਭਵਿੱਖ ਕਾਲ :- ਸਾਡੇ ਬਜ਼ੁਰਗ ਲੱਸੀ ਪੀਂਦੇ ਤੇ ਗੁੜ ਖਾਂਦੇ ਹੋਣਗੇ | 

  33. 13. (ਓ) ਜੱਗ ਸਬਦ ਦੇ ਦੋ ਵੱਖ-ਵੱਖ ਅਰਥ ਦਰਸਾਉਂਦੇ ਵਾਕ ਬਣਾਓ ।

    Answer:

    ਦੁਨੀਆਂ :- ਇਹ ਜੱਗ ਮਿੱਠਾ , ਅਗਲਾ ਕਿੰਨਾ ਡਿਠਾ |
    ਇਕ ਭਾਂਡਾ :- ਪਾਣੀ ਦਾ ਜੱਗ ਲਿਆਓ |

  34. (ਅ) ਆਥਣ ਸ਼ਬਦ ਦੇ ਦੋ ਸਮਾਨਾਰਥਕ ਸ਼ਬਦ ਲਿਖੋ ।

    Answer:

    ਸੰਝ, ਸ਼ਾਮ |  

  35. (ਇ) ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਲਿਖੋ :

    ਜਿਹੜੇ ਇੱਕੋ ਸਮੇਂ ਹੋਣ ।

    Answer:

    ਜਿਹੜੇ ਇੱਕੋ ਸਮੇ ਹੋਣ:-  ਸਮਕਾਲੀ |